Breaking News
Home / ਅੰਤਰ ਰਾਸ਼ਟਰੀ / ਲੰਡਨ ਕਿਸਾਨ ਰੈਲੀ ਦੀ ਵਾਇਰਲ ਵੀਡੀਉ- ਭਾਰਤੀ ਅੰਬੈਸੀ ਵਾਲੇ ਖੁਦ ਹੀ ਤਿਰੰਗਾ ਉਤਾਰ ਰਹੇ

ਲੰਡਨ ਕਿਸਾਨ ਰੈਲੀ ਦੀ ਵਾਇਰਲ ਵੀਡੀਉ- ਭਾਰਤੀ ਅੰਬੈਸੀ ਵਾਲੇ ਖੁਦ ਹੀ ਤਿਰੰਗਾ ਉਤਾਰ ਰਹੇ

ਲੰਡਨ ਦੇ ਭਾਰਤੀ ਸਫਾਰਤਖਾਨੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ

ਇੰਗਲੈਂਡ ਦੇ ਲੰਡਨ ਸ਼ਹਿਰ ‘ਚ ਭਾਰਤੀ ਅੰਬੈਸੀ ਦੇ ਸਟਾਫ਼ ਵਲੋਂ ਤਿਰੰਗੇ ਨੂੰ ਮੁਜਾਹਰਾਕਾਰੀਆਂ ਦੇ ਰੋਸ ਤੋਂ ਬਚਾਉਣ ਲਈ ਖ਼ੁਦ ਹੀ ਲਾਹੁਣਾ ਪਿਆ।


ਲੰਡਨ, ਇੰਗਲੈਂਡ: ਅੱਜ ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਭਾਰਤੀ ਸਫਾਰਤਖਾਨੇ ਅੱਗੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਵੱਲੋਂ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਭਾਰਤੀ ਸਫਾਰਤਖਾਨੇ ਅੱਗੇ ਇੱਕਠੇ ਹੋਏ ਸਨ ਤੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਪੂਰਨ ਹਮਾਇਤ ਦੇ ਰਹੇ ਸਨ।

ਮੁਜਾਹਰਾਕਾਰੀਆਂ ਦੀ ਵੱਡੀ ਗਿਣਤੀ ਨੂੰ ਵੇਖਦਿਆਂ ਹੋਇਆਂ ਭਾਰਤੀ ਸਫਾਰਤਖਾਨੇ ਦੇ ਮੁਲਾਜ਼ਮਾਂ ਵੱਲੋਂ ਭਾਰਤੀ ਝੰਡੇ ਨੂੰ ਵੀ ਮੌਕੇ ਤੇ ਹਟਾ ਲੈਣ ਦੀਆਂ ਖਬਰਾਂ ਹਨ ਜਦੋਂਕਿ ਮੁਜ਼ਾਹਰਾਕਾਰੀ ਸਿਰਫ ਸ਼ਾਂਤਮਈ ਢੰਗ ਨਾਲ ਹੀ ਰੋਸ ਮੁਜ਼ਾਹਰਾ ਕਰ ਰਹੇ ਸਨ । ਦੱਸ ਦੇਈਏ ਕਿ ਇੰਗਲੈਂਡ ਦੇ 36 ਸਾਂਸਦਾਂ ਵੱਲੋਂ ਹਾਲ ਹੀ ਵਿੱਚ ਇੰਗਲੈਂਡ ਦੇ ਵਿਦੇਸ਼ ਸਕੱਤਰ ਨੂੰ ਚਿੱਠੀ ਲਿੱਖ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਸੀ ।

Check Also

ਡੋਨਾਲਡ ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿਚ ਕਿਹਾ – ਇਹ ਮੇਰੇ ਅੰਦੋਲਨ ਦੀ ਸ਼ੁਰੂਆਤ ਹੈ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਦਾਗੀ ਵਿਰਾਸਤ …

%d bloggers like this: