Breaking News
Home / ਅੰਤਰ ਰਾਸ਼ਟਰੀ / ਦੇਖੋ ਆਸਟ੍ਰੇਲੀਆ ਵਿਚ ਮੋਦੀ ਭਗਤਾਂ ਨਾਲ ਕੀ ਹੋਇਆ

ਦੇਖੋ ਆਸਟ੍ਰੇਲੀਆ ਵਿਚ ਮੋਦੀ ਭਗਤਾਂ ਨਾਲ ਕੀ ਹੋਇਆ

ਆਸਟ੍ਰੇਲੀਆ ਵਿਚ ਅੱਜ ਵੱਖ-ਵੱਖ ਥਾਵਾਂ ‘ਤੇ ਖੇਤੀ ਦੇ ਕਾਨੂੰਨਾਂ ਵਿਰੁੱਧ ਰੋਸ ਵਿਖਾਵੇ ਕੀਤੇ ਗਏ। ਵੱਖ-ਵੱਖ ਜਥੇਬੰਦੀਆਂ, ਕਲੱਬਾਂ, ਗੁਰੂ ਗਰਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਸਹਿਯੋਗੀਆਂ ਨੇ ਮੋਦੀ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਸਬੰਧੀ ਬੁਲਾਰਿਆਂ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ। ਕਿਸਾਨ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ। ਪੰਜਾਬ ਦੇ ਕਿਸਾਨਾਂ ਨਾਲ ਇਸ ਹੋਰ ਵੀ ਰਾਜਾਂ ਦੇ ਕਿਸਾਨ ਖੜ੍ਹੇ ਹਨ ਅਤੇ ਉਹ ਵੀ ਡੱਟ ਕੇ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਖੇਤੀ ਕਾਨੂੰਨ ਬਹੁਤ ਮਾਰੂ ਹਨ ਅਤੇ ਇਹ ਕਦੇ ਵੀ ਲਘੂ ਨਹੀਂ ਹੋਣ।

ਪੰਜਾਬ ਤੋਂ ਉੱਠਿਆ ਕਿਸਾਨ ਅੰਦੋਲਨ ਵਾਵਰੋਲਾ ਬਣ ਕੇ ਸਾਰੇ ਦੇਸ਼ ‘ਚ ਫੈਲ ਚੁੱਕਾ ਹੈ | ਅਮਰੀਕਾ ਵਸਦੇ ਟੁੱਟ ਬ੍ਰਦਰਜ਼ ਵਜੋਂ ਮਸ਼ਹੂਰ ਸੁਰਜੀਤ ਸਿੰਘ ਟੁੱਟ ਅਤੇ ਰਣਵੀਰ ਸਿੰਘ ਰਾਣਾ ਟੁੱਟ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਹੋਣ ਤੋਂ ਇਲਾਵਾ ਸਫਲ ਕਿਸਾਨ ਵੀ ਹਨ, ਜੋ ਕੈਲੀਫੋਰਨੀਆ ਸੂਬੇ ‘ਚ ਲਗਪਗ 10 ਹਜ਼ਾਰ ਏਕੜ ‘ਚ ਬਦਾਮਾਂ ਦੀ ਖੇਤੀ ਕਰਦੇ ਹਨ | ਦੋਵੇਂ ਭਰਾ ਕਬੱਡੀ ਖੇਡ ਦੇ ਵੱਡੇ ਪ੍ਰਮੋਟਰ ਹਨ |

ਦਿੱਲੀ ‘ਚ ਚੱਲ ਰਹੇ ਕਿਸਾਨ ਸੰਘਰਸ਼ ਦੇ ਲੰਬਾ ਹੋਣ ‘ਤੇ ਵਿਦੇਸ਼ਾਂ ‘ਚ ਵਸਦੇ ਭਾਈਚਾਰੇ ‘ਚ ਰੋਸ ਵਧਦਾ ਜਾ ਰਿਹਾ ਹੈ ਅਤੇ ਨੌਜਵਾਨਾਂ ‘ਚ ਭਾਰਤ ਸਰਕਾਰ ਪ੍ਰਤੀ ਗੁੱਸਾ ਦਿਨ ਪ੍ਰਤੀ ਦਿਨ ਵਧਦਾ ਦਿਖਾਈ ਦੇ ਰਿਹਾ ਹੈ | ਕਿਸਾਨ ਅੰਦੋਲਨ ਦੀ ਹਮਾਇਤ ‘ਚ ਅੱਜ ਹਾਂਗਕਾਂਗਦੇ ਜੰਮਪਲ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਆਪ ਮੁਹਾਰੇ ਹਾਂਗਕਾਂਗ ਦੀਆਂ ਸੜਕਾਂ, ਸ਼ਾਪਿੰਗ ਮਾਲ ਅਤੇ ਮਸ਼ਹੂਰ ਮਾਰਕੀਟਾਂ ‘ਚ ਹੱਥਾਂ ਵਿਚ ਬੈਨਰ ਫੜੀ ਅਤੇ ਇਸ਼ਤਿਹਾਰ ਲਹਿਰਾਉਂਦੇ ਲੋਕ ਜਾਗਰੂਕਤਾ ਲਈ ਮਾਰਚ ਕਰਨ ਲੱਗੇ |

ਕੋਵਿਡ-19 ਪ੍ਰਤੀ ਹਾਂਗਕਾਂਗ ‘ਚ ਸਖ਼ਤ ਕੀਤੇ ਕਾਨੂੰਨਾਂ ਅਤੇ ਪਰਮਿਸ਼ਨ ਨਾ ਹੋਣ ਕਾਰਨ ਪ੍ਰਦਰਸ਼ਨ ਦੇ ਦਖ਼ਲ ਕਾਰਨ ਉਕਤ ਨੌਜਵਾਨ ਇਕੱਲੇ-ਇਕੱਲੇ ਅਤੇ ਛੋਟੇ ਇਕੱਠਾਂ ਵਿਚ ਹਾਂਗਕਾਂਗ ਦੇ ਮਸ਼ਹੂਰ ਇਲਾਕਿਆਂ ‘ਚ ਕਾਨੂੰਨ ਅਨੁਸਾਰ ਮੁਹਿੰਮ ਚਲਾਉਣ ਲੱਗੇ, ਜਿਸ ਦਾ ਹਾਂਗਕਾਂਗ ਵਸਦੇ ਸਿੰਧੀ, ਗੁਜਰਾਤੀ, ਬੰਗਾਲੀ, ਨਿਪਾਲੀ, ਚੀਨੀ, ਪਾਕਿਸਤਾਨੀ, ਫਿਲਪੀਨੀ, ਅਫ਼ਰੀਕੀ ਅਤੇ ਹੋਰ ਦੇਸ਼ਾਂ ਦੇ ਭਾਈਚਾਰਿਆਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਅਤੇ ਹਮਦਰਦੀ ਪ੍ਰਗਟ ਕੀਤੀ ਗਈ | ਨੌਜਵਾਨਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਦੋ ਪੜਾਵੀ ਦਸਤਖ਼ਤੀ ਮੁਹਿੰਮ ਵੀ ਚਲਾਈ ਗਈ, ਜਿਸ ਤਹਿਤ ਅੱਜ ਵਾਨ ਚਾਈ ਐੱਮ.ਟੀ.ਆਰ., ਚੁੰਗਕਿੰਗ ਮੈਨਸ਼ਨ ਅਤੇ ਚਿਮਚਾਸ਼ੂਈ ਦੇ ਮਸ਼ਹੂਰ ਇਲਾਕਿਆਂ ਵਿਚ ਦਸਤਖ਼ਤ ਕਰਵਾਏ ਗਏ | ਕੱਲ੍ਹ ਦੂਜੇ ਪੜਾਅ ਅਧੀਨ ਗੁਰਦੁਆਰਾ ਖ਼ਾਲਸਾ ਦੀਵਾਨਾ, ਥਿਨ-ਸੂਈ-ਵਾਈ, ਤੁੰਗ ਚੁੰਗ ਅਤੇ ਚੁੰਗਕਿੰਗ ਮੈਨਸ਼ਨ ਵਿਖੇ ਦਸਤਖ਼ਤ ਮੁਹਿੰਮ ਚਲਾਈ ਜਾਵੇਗੀ |

Check Also

ਡੋਨਾਲਡ ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿਚ ਕਿਹਾ – ਇਹ ਮੇਰੇ ਅੰਦੋਲਨ ਦੀ ਸ਼ੁਰੂਆਤ ਹੈ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਦਾਗੀ ਵਿਰਾਸਤ …

%d bloggers like this: