Breaking News
Home / ਅੰਤਰ ਰਾਸ਼ਟਰੀ / ਪੰਜਾਬੀ ਵਿਦਿਆਰਥੀ ਬਾਰੇ ਕੀਤੀ ਇਤਰਾਜ਼ ਯੋਗ ਟਿੱਪਣੀ ਲਈ ਮਿਸੀਸਾਗਾ ਦਾ CDI ਕਾਲਜ ਕਰੇਗਾ ਪੜਤਾਲ

ਪੰਜਾਬੀ ਵਿਦਿਆਰਥੀ ਬਾਰੇ ਕੀਤੀ ਇਤਰਾਜ਼ ਯੋਗ ਟਿੱਪਣੀ ਲਈ ਮਿਸੀਸਾਗਾ ਦਾ CDI ਕਾਲਜ ਕਰੇਗਾ ਪੜਤਾਲ

ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਮਿਸੀਸਾਗਾ ਦੇ CDI ਕਾਲਜ ਦੇ 25 ਸਾਲਾਂ ਵਿਦਿਆਰਥੀ ਪ੍ਰਭਜੋਤ ਸਿੰਘ ਲਈ ਕਾਲਜ ਦੇ ਹੀ ਇੱਕ ਹੋਰ ਵਿਦਿਆਰਥੀ ਵੱਲੋਂ ਕੀਤੀ ਗਈ ਨ ਸ ਲੀ ਤੇ ਇ ਤ ਰਾ ਜ਼ ਯੋਗ ਟਿੱਪਣੀ ਲਈ ਹੁਣ ਮਿਸੀਸਾਗਾ ਦੇ CDI ਕਾਲਜ ਵੱਲੋਂ ਜਾਂਚ ਪੜਤਾਲ ਕੀਤੀ ਜਾਵੇਗੀ, ਪਹਿਲਾਂ ਕਾਲਜ ਵੱਲੋਂ ਇਸਨੂੰ ਸਿਰਫ ਇੱਕ ਇਤਹਾਸਕ ਜਾਣਕਾਰੀ ਕਹਿਕੇ ਪੱਲਾ ਝਾੜ ਲਿਆ ਗਿਆ ਸੀ ਪਰ ਮੈਨ ਸਟਰੀਮ ਮੀਡੀਏ ਦੇ ਦਖਲ ਤੋਂ ਬਾਅਦ ਹੁਣ ਕਾਲਜ ਵੱਲੋਂ ਜਾਂਚ ਪੜਤਾਲ ਕਰਨੀ ਮੰਨ ਲਈ ਗਈ ਹੈ ‌ । ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਨੂੰ ਇੱਕ ਹੋਰ ਵਿਦਿਆਰਥੀ ਵੱਲੋਂ 1984 ਤੇ ਹੋਰ ਘਟਨਾਵਾਂ ਬਾਰੇ ਇਤਰਾਜ਼ ਯੋਗ ਗੱਲਾਂ ਕਹੀਆਂ ਗਈਆਂ ਸਨ ਜਦੋਂ ਉਹ ਆਪਣੀ ਪਰੇਸੰਟਟੇਸ਼ਨ ਦੇ ਰਿਹਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕੁੱਝ ਮੋਦੀ ਸਮਰਥਕਾਂ ਵੱਲੋਂ ਕੈਨੇਡਾ ਵਿਖੇ ਸਿੱਖਾਂ ਨੂੰ 1984 ਯਾਦ ਕਰਾਉਣ ਦੀਆਂ ਗੱਲਾਂ ਵੀ ਸੋਸ਼ਲ ਮੀਡੀਏ ਤੇ ਕਹੀਆਂ ਗਈਆਂ ਸਨ ਜਿਸਤੇ ਭਾਈਚਾਰੇ ਵੱਲੋਂ ਸ ਖ਼ ਤ ਇਤਰਾਜ਼ ਜਤਾਇਆ ਗਿਆ ਸੀ ।


Prabhjot Singh, 25, says he had to leave in the middle of his presentation to his college classmates and instructor after racist and ‘harassing threats’ were made by another student. When he complained to the school, he was told the remarks were ‘historical fact.CDI College now reopened investigation after main stream media intervention.

A Brampton college student is accusing his school of mishandling his complaint about a fellow student after it dismissed anti-Sikh comments the man made to him during an online class, referring to the statements simply as “historical fact.”

ਕੁਲਤਰਨ ਸਿੰਘ ਪਧਿਆਣਾ

Check Also

ਡੋਨਾਲਡ ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿਚ ਕਿਹਾ – ਇਹ ਮੇਰੇ ਅੰਦੋਲਨ ਦੀ ਸ਼ੁਰੂਆਤ ਹੈ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੇ ਆਪਣੇ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਦਾਗੀ ਵਿਰਾਸਤ …

%d bloggers like this: