ਨਾਕੇ ਤੋੜ ਕੇ ਦਿੱਲੀ ਜਾਣ ਵਾਲੇ ਨੌਜਵਾਨਾਂ ਨੂੰ ਕਾਮਰੇਡ ਜੋਗਿੰਦਰ ਉਗਰਾਹਾਂ ਨੇ ਦਸਿਆ “ਭਾੜੇ ਦੇ ਟੱਟੂ”।
ਖਨੌਰੀ ‘ਚ ਰਹਿ ਕੇ ਮੋਰਚਾ ਚਲਾਉਣ ਨਾਲ ਹੀ ਹੋਵੇਗੀ ਦਿੱਲੀ ‘ਤੇ ਜਿੱਤ।
ਉਗਰਾਹਾਂ ਨੂੰ ਦੀਪ ਸਿੱਧੂ ਨਾਲ ਸ਼ਰੀਕਾ ਲੈ ਬੈਠਾ।
ਬੀਤੀ ਸ਼ਾਮ ਲੰਮੇ ਕੋਟ ‘ਚ ਸੱਜਿਆ ਧੱਜਿਆ ਭਾਰਤੀ ਕਿਸਾਨ ਯੂਨੀਅਨ ਦਾ ਵੱਡਾ ਚਿਹਰਾ ਕਾਮਰੇਡ ਜੋਗਿੰਦਰ ਉਗਰਾਹਾਂ ਬਾਹਾਂ ਉਲਾਰ ਉਲਾਰ ਕਹਿ ਰਿਹਾ ਸੀ ਕਿ ਅਸੀਂ ਅੱਜ ਤੱਕ ਆਪਣੇ ਫੈਸਲੇ ਨਹੀਂ ਬਦਲੇ ਕਿਉਂਕਿ ਅਸੀਂ ਫੈਸਲੇ ਦਿਮਾਗ ਨਾਲ ਲੈਂਦੇ ਹਾਂ। ਅਸੀਂ ਦਿੱਲੀ ਨਹੀਂ ਜਾਣਾ, ਬੈਰੀਕੇਟ ਤੋੜਨ ਵਾਲੇ RSS ਦੇ ਬੰਦੇ ਨੇ ਤੇ ਸਾਡੇ ਇਕੱਠ ‘ਚ ਸ਼ਰਾਰਤੀ ਅਨਸਰ ਵੜ੍ਹ ਗਏ ਸਨ ਜਿਨ੍ਹਾਂ ਨੂੰ ਅਸੀਂ ਭਜਾ ਦਿੱਤਾ ਏ। ਅਸਲ ਵਿਚ ਦਿੱਲੀ ਜਾਣਾ ਉਗਰਾਹਾਂ ਦੇ ਪੈਂਤੜੇ ਦਾ ਕਦੇ ਵੀ ਹਿੱਸਾ ਨਹੀਂ ਸੀ।
ਪਰ ਸ਼ਾਮ ਤੱਕ ਹਲਾਤ ਇਹ ਬਣੇ ਕਿ ਡੱਬਵਾਲੀ ਵਿਚ 300 ਦੇ ਕਰੀਬ ਬੀਬੀਆਂ ਤੇ ਬਜੁਰਗਾਂ ਨੂੰ ਛੱਡ ਕੇ ਪੰਜਾਬ ਦੀ ਅੱਥਰੀ ਜਵਾਨੀ ਇਨ੍ਹਾਂ ਦੇ ਝੰਡੇ ਸੁੱਟ ਕੇ ਦਿੱਲੀ ਵੱਲ ਨੂੰ ਜਾ ਤੁਰੀ। ਘਨੌਰੀ ਚ ਕੇਵਲ ਕਮਿਊਨਿਸਟ ਪਾਰਟੀ ਦੇ ਬੁੱਢੇ ਠੇਰੇ ਵਰਕਰ ਰਹਿ ਗਏ।
ਜਿਹੜੇ ਲੱਖਾਂ ਦਾ ਕਾਮਰੇਡ ਜੋਗਿੰਦਰ ਉਗਰਾਹਾਂ ਦਾਹਵਾ ਕਰਦਾ ਸੀ ਉਹ ਕਰਨਾਲ ਟੱਪ ਚੁੱਕੇ ਸਨ।
ਕਿਸਾਨ ਪਹਿਲਾਂ ਕਿਸਾਨ ਹੈ ਫੇਰ ਕਿਸੇ ਯੂਨੀਅਨ ਜਾਂ ਪਾਰਟੀ ਦਾ ਵਰਕਰ। ਬਹੁਤੇ ਨੌਜਵਾਨਾਂ ਨੇ ਦਿੱਲੀ ਜਾਣ ਲਈ ਦਿੱਤੇ ਫੰਡ ਵਾਪਸ ਮੰਗਣੇ ਸ਼ੁਰੂ ਕਰ ਦਿਤੇ ਜਿਸਦੇ ਦਬਾਅ ਵਿਚ ਉਹੀ ਜੋਗਿੰਦਰ ਉਗਰਹਾਂ ਜੋ ਕਹਿੰਦਾ ਸੀ ਅਸੀਂ ਕਦੇ ਫੈਸਲੇ ਨਹੀਂ ਬਦਲੇ ਉਹ ਲੱਖਾਂ ਲੋਕਾਂ ਨਾਲ ਦਿੱਲੀ ਜਾਣ ਦੇ ਦਗਮਜੇ ਮਾਰਨ ਲੱਗਾ।
ਦੂਜੇ ਪਾਸੇ ਦੀਪ ਸਿੱਧੂ ਨਾਂ ਦਾ ਇਕ ਜਜਬਾਤੀ ਨੌਜਵਾਨ ਜੋ ਸਿਰਫ ਤਿੰਨ ਮਹੀਨੇ ਪਹਿਲਾਂ ਕਿਸਾਨੀ ਦੇ ਸੰਘਰਸ਼ ਚ ਕੁੱਦਿਆ ਹੈ, ਉਹ ਆਪਣੇ ਲਾਮ ਲਸ਼ਕਰ ਨਾਲ ਰਾਤ ਸੜਕਾਂ ਤੋਂ ਬੈਰੀਅਰ ਪੱਟਦਾ, ਸਰਕਾਰ ਦੇ ਪਾਏ ਟੋਏ ਪੂਰਦਾ, ਰਾਤ ਬਿਨਾ ਸੁੱਤੇ ਦਿੱਲੀ ਦੀਆਂ ਬਰੂਹਾਂ ‘ਤੇ ਜਾ ਢੁਕਿਆ।
ਉਗਰਾਹਾਂ ਧੜੇ ਦਾ ਸਾਰਾ ਜੋਰ ਕਦੇ ਦੀਪ ਸਿੱਧੂ ਨੂੰ ਭਾਜਪਾ ਦਾ ਕਰਿੰਦਾ ਦੱਸਣ ਤੇ ਕਦੇ ਖਾਲਿਸਤਾਨੀ ਦੱਸਣ ਤੇ ਲੱਗਾ ਰਿਹਾ। ਦੀਪ ਸਿੱਧੂ ਦੀ ਪਹਿਲੀ ਪ੍ਰਾਪਤੀ ਇਹ ਸੀ ਕਿ ਉਹ ਦੋ ਮਹੀਨੇ ਪਹਿਲਾਂ ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਕਿਰਦਾਰ ਪਛਾਣ ਗਿਆ ਸੀ। ਦੋ ਮਹੀਨੇ ਪੰਜਾਬ ਦੇ ਅਸਲ ਮਸਲੇ ਦੀ ਬਾਤ ਪਾਉਂਦਾ ਰਿਹਾ। ਜਦੋਂ ਕਿ ਕਿਸਾਨ ਯੂਨੀਅਨ ਦੇ ਆਗੂ ਕਦੇ ਜੈਕਰਿਆ ਤੇ ਪਾਬੰਦੀਆਂ, ਕਦੇ ਰੇਲਾ ਚਲਾਉਣ ਦੀਆਂ ਮਿੰਨਤਾਂ ਕਰਦੇ ਰਹੇ।
ਦਿੱਲੀ ਜਾਣ ਵਰਗੇ ਸਿੱਧੇ ਨਿਸ਼ਾਨੇ ਨੂੰ ਕਿਸਾਨ ਯੂਨੀਅਨ ਦੇ ਉਗਰਾਹਾਂ ਵਰਗੇ ਆਗੂ ਆਪਣੀ ਲੱਤ ਉਤੇ ਰੱਖਣ ਦੇ ਮਨਸੂਬੇ ਨਾਲ ਔਖਾ ਬਣਾਉਂਦੇ ਰਹੇ।
ਪਰ ਪੰਜਾਬ ਦੇ ਪੁੱਤਾਂ ਲਈ ਦਿੱਲੀ ਤੇ ਚੜ੍ਹਾਈ ਕਿਹੜੀ ਨਵੀਂ ਸੀ, ਖੜ੍ਹੇ ਆ ਬਰੂਹਾਂ ਤੇ ਜਾਕੇ। ਪੰਜਾਬ ਦੇ ਕਿਸਾਨ ਨੇ ਕੋਈ ਕਸਰ ਨਹੀਂ ਛੱਡੀ ਪਰ ਹੁਣ ਦਿੱਲੀ ਪਹੰਚ ਕੇ ਗੱਲ ਤਾਂ ਯੂਨੀਅਨ ਵਾਲੇ ਕਰਨਗੇ। ਉਦੋਂ ਕੀ ਪੂਰੀਆਂ ਪੈੰਦੀਆਂ ਰੱਬ ਜਾਣਦਾ ਕਿਉਂਕਿ ਪੰਜਾਬ ਜਦੋਂ ਵੀ ਹਰਿਆ ਬੌਣੇ ਲੀਡਰਾਂ ਦੀ ਗਦਾਰੀ ਨਾਲ ਹਰਿਆ।
#ਮਹਿਕਮਾ_ਪੰਜਾਬੀ