Breaking News
Home / ਪੰਜਾਬ / ਦੁਨੀਆ ਦੇ ਬਹੁਤ ਹੀ ਅਮੀਰ ਅਤੇ ਵੱਡੇ ਲੋਕਾਂ ਦੇ ਦਰਸ਼ਨ ਕਰਨੇ ਨੇ ਤਾਂ ਇਹ ਦੋ ਵੀਡੀਓਜ਼ ਹੀ ਕਾਫੀ ਨੇ

ਦੁਨੀਆ ਦੇ ਬਹੁਤ ਹੀ ਅਮੀਰ ਅਤੇ ਵੱਡੇ ਲੋਕਾਂ ਦੇ ਦਰਸ਼ਨ ਕਰਨੇ ਨੇ ਤਾਂ ਇਹ ਦੋ ਵੀਡੀਓਜ਼ ਹੀ ਕਾਫੀ ਨੇ

ਜੀ.ਟੀ. ਰੋਡ ‘ਤੇ ਸਥਿਤ ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪੂਰੀ ਤਾਕਤ ਲਗਾ ਰੱਖੀ ਸੀ ਅਤੇ ਕਿਸਾਨ ਜਦੋਂ ਅੱਗੇ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਸ਼ੁਰੂ ਕਰ ਦਿੱਤੀਆਂ, ਪਰ ਕਿਸਾਨਾਂ ਦੇ ਵਧਦੇ ਕਾਫ਼ਲਿਆਂ ਤੋਂ ਬਾਅਦ ਪੁਲਿਸ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ | ਪੁਲਿਸ ਨੇ ਭਾਰ ਨਾਲ ਲੱਦੇ ਵਾਹਨ ਖੜ੍ਹੇ ਕਰਕੇ ਕਿਸਾਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਉਨ੍ਹਾਂ ਵਾਹਨਾਂ ਨੂੰ ਵੀ ਹਟਾ ਕੇ ਅੱਗੇ ਵਧਦੇ ਗਏ |

ਪੁਲਿਸ ਪ੍ਰਬੰਧਾਂ ਦੀ ਕਮਾਨ ਅੰਬਾਲਾ ਰੇਂਜ ਦੇ ਆਈ.ਜੀ. ਵਾਈ. ਪੂਰਨ ਕੁਮਾਰ ਅਤੇ ਐਸ.ਪੀ. ਹਿਮਾਂਸ਼ੂ ਗਰਗ ਨੇ ਖ਼ੁਦ ਸੰਭਾਲੀ ਹੋਈ ਸੀ ਅਤੇ ਵੱਡੀ ਗਿਣਤੀ ‘ਚ ਰੈਪਿਡ ਐਕਸ਼ਨ ਫੋਰਸ ਵੀ ਤਾਇਨਾਤ ਸੀ | ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਤਾਇਨਾਤ ਸਨ | ਪੁਲਿਸ ਦੁਆਰਾ ਲਗਾਏ ਬੈਰੀਕੇਡ, ਮਿੱਟੀ, ਰੇਤ ਤੇ ਬਜਰੀ ਦੇ ਡੰਪਰਾਂ ਨੂੰ ਨੌਜਵਾਨ ਕਿਸਾਨਾਂ ਨੇ ਟਰੈਕਟਰਾਂ ਦੀ ਚੇਨ ਬੰਨ੍ਹ ਕੇ ਕਿਨਾਰੇ ਲਗਾ ਦਿੱਤਾ ਅਤੇ ਅੱਗੇ ਵੱਧ ਗਏ |

ਅੱਗੇ ਦੇ ਪੁਲਿਸ ਨਾਕਿਆਂ ਦੀ ਕਮਾਨ ਕਰਨਾਲ ਰੇਂਜ ਦੇ ਆਈ.ਜੀ. ਭਾਰਤੀ ਅਰੋੜਾ ਅਤੇ ਐਸ.ਪੀ. ਗੰਗਾਰਾਮ ਪੂਨੀਆ ਨੇ ਸੰਭਾਲੀ ਹੋਈ ਸੀ | ਜਦੋਂ ਕਿਸਾਨਾਂ ਨੇ ਮਿੱਟੀ ਨਾਲ ਭਰੇ ਡੰਪਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਬੈਰੀਕੇਡ ਹਟਾ ਦਿੱਤੇ ਤਾਂ ਡੰਪਰ ਚਾਲਕ ਖ਼ੁਦ ਵੀ ਆਪਣੇ ਡੰਪਰਾਂ ਨੂੰ ਲੈ ਕੇ ਚਲਦੇ ਬਣੇ | ਅੱਗੇ ਵਧਣ ‘ਤੇ ਕਰਨ ਲੇਕ ਕਰਨਾਲ ਦੇ ਕੋਲ ਵੀ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਕਿਸਾਨ ਸਾਰੀਆਂ ਰੋਕਾਂ ਪਾਰ ਕਰਦੇ ਹੋਏ ਘਰੌਾਡਾ ਵੱਲ ਅੱਗੇ ਵਧ ਗਏ |

ਕਿਸਾਨਾਂ ‘ਚ ਜੋਸ਼ ਅਤੇ ਜਜ਼ਬਾ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਦੇ ਜੋਸ਼ ਦੇ ਸਾਹਮਣੇ ਪੁਲਿਸ ਬਲ ਪੂਰੀ ਤਰ੍ਹਾਂ ਨਾਲ ਬੇਬਸ ਨਜ਼ਰ ਆਏ ਅਤੇ ਕਿਸਾਨ ਹਰ ਰੋਕ ਨੂੰ ਪਾਰ ਕਰਦੇ ਗਏ |

40,000 ਟਰਾਲੀਆਂ ਜਾਣ ਦਾ ਦਾਅਵਾ
ਦਿੱਲੀ ਨੂੰ ਜਾਂਦੇ ਜੀ.ਟੀ.ਰੋਡ ਉੱਪਰ ਅੱਜ ਆਮ ਆਵਾਜਾਈ ਲਗਪਗ ਠੱਪ ਹੀ ਰਹੀ ਤੇ ਅੰਬਾਲਾ ਤੋਂ ਅੱਗੇ ਜੀ.ਟੀ. ਰੋਡ ਉੱਪਰ ਧੁਰ ਪਾਨੀਪਤ ਤੱਕ ਤਾਂਤਾ ਲੱਗਿਆ ਜਾ ਰਿਹਾ ਸੀ | ਇਸ ਤਰ੍ਹਾਂ ਚੀਕਾ ਵਾਲੇ ਪਾਸੇ ਤੋਂ 2000 ਟਰਾਲੀਆਂ ਦਾ ਕਾਫ਼ਲਾ ਜੀਂਦ ਰਾਹੀਂ ਰੋਹਤਕ ਨੂੰ ਜਾ ਰਿਹਾ ਸੀ | ਕਿਰਤੀ ਕਿਸਾਨ ਯੂਨੀਅਨ ਦੇ ਕਈ ਆਗੂ ਦੀ ਅਗਵਾਈ ‘ਚ ਸਰਦੂਲਗੜ੍ਹ ਤੋਂ ਸੈਂਕੜੇ ਟਰਾਲੀਆਂ ਹਿਸਾਰ ਰਾਹੀਂ ਰੋਹਤਕ ਨੂੰ ਜਾ ਰਹੀਆਂ ਹਨ | ਖਨੌਰੀ ਤੋਂ ਵੀ ਜੀਂਦ ਰਾਹੀਂ ਰੋਹਤਕ ਵੱਲ ਮੀਲਾਂ ਲੰਬਾ ਕਾਫਲਾ ਟਰਾਲੀਆਂ ਦਾ ਚੱਲ ਰਿਹਾ ਸੀ | ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਇਕੱਲੇ ਪੰਜਾਬ ਵਿਚੋਂ ਹੀ 35-40 ਹਜ਼ਾਰ ਟਰਾਲੀਆਂ ਕਾਫ਼ਲੇ ਵਿਚ ਸ਼ਾਮਿਲ ਹੋਈਆਂ ਸਨ | ਅੰਬਾਲਾ ਤੋਂ ਅੱਗੇ ਬਹੁਤ ਸਾਰੀਆਂ ਥਾਵਾਂ ਉੱਪਰ ਲੰਗਰ ਲੱਗੇ ਹੋਏ ਸਨ ਤੇ ਬਹੁਤ ਥਾਵਾਂ ਉੱਪਰ ਸੜਕ ਕਿਨਾਰੇ ਖੜੇ੍ਹ ਨੌਜਵਾਨ ਕਿਸਾਨਾਂ ਨੂੰ ਹੱਥ ਹਿਲਾ ਕੇ ਹੱਲਾਸ਼ੇਰੀ ਦੇ ਰਹੇ ਸਨ |

ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਜਥੇ ਨੇ ਅੱਜ ਕੁਰੂਕਸ਼ੇਤਰ-ਕਰਨਾਲ ਤੋਂ ਅੱਗ ਵਧਣਾ ਸ਼ੁਰੂ ਕੀਤਾ | ਇਸੇ ਵਿਚਾਲੇ ਕਈ-ਕਈ ਕਿੱਲੋਮੀਟਰ ਸੜਕਾਂ ‘ਤੇ ਜਾਮ ਲੱਗ ਗਏ ਅਤੇ ਵਿਆਹ ਵਾਲੀਆਂ ਗੱਡੀਆਂ ਅਤੇ ਲਾੜਾ-ਲਾੜੀ ਵੀ ਕਈ ਥਾਵਾਂ ‘ਤੇ ਜਾਮ ‘ਚ ਫਸੇ ਨਜ਼ਰ ਆਏ |

ਸ਼ਾਂਤਮਈ ਵਿਰੋਧ ਸਰਕਾਰਾਂ ਲਈ ਖ਼ ਤ ਰ ਨਾ ਕ ਹੁੰਦੇ ਹਨ।

ਹੁਣ ਜਦੋਂ ਕਿਸਾਨ ਵੀਰ ਦਿੱਲੀ ਪਹੁੰਚ ਗਏ ਹਨ ਜਾਂ ਪਹੁੰਚ ਰਹੇ ਹਨ ਤਾਂ ਉਹ 1922 ਦੇ ਗੁਰੂ ਕੇ ਬਾਗ ਵਾਲੇ ਅਕਾਲੀ ਸਿੰਘਾਂ ਨੂੰ ਯਾਦ ਕਰਨ, ਜਿਨ੍ਹਾਂ ਨੇ ਪੁਲੀਸ ਦਾ ਬੇ ਤ ਹਾ ਸ਼ਾ ਤ ਸ਼ੱ ਦ ਦ ਸਹਿੰਦਿਆਂ ਵੀ ਅੱਗੋਂ ਹੱਥ ਨਹੀਂ ਚੁੱਕਿਆ ਤੇ ਅਖੀਰ ਚ ਇਸ ਸ਼ਾਂਤਮਈ ਦ੍ਰਿੜ੍ਹਤਾ ਨੇ ਹੀ ਉਨ੍ਹਾਂ ਦਾ ਮੋਰਚਾ ਫ਼ਤਿਹ ਕਰਾਇਆ।

ਹੁਣ ਵੀ ਕਿਸਾਨਾਂ ਨੂੰ ਭ ੜ ਕਾ ਕੇ ਹਿੰ ਸਾ ਦੇ ਰਾਹ ਤੋਰਨ ਦਾ ਯਤਨ ਕੀਤਾ ਜਾਏਗਾ। ਸਰਕਾਰੀ ਚੈਨਲ ਪਹਿਲਾਂ ਹੀ ਭੰਡੀ ਪ੍ਰਚਾਰ ਕਰ ਰਹੇ ਹਨ। ਬੱਸ ਸ਼ਾਂਤਮਈ ਵਿਰੋਧ ‘ਤੇ ਦ੍ਰਿੜ੍ਹ ਰਹੋ।

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: