Breaking News
Home / ਪੰਜਾਬ / ਵਾਇਰਲ ਵੀਡੀਉ – ਫੱਟੇ ਚੱਕ ਤੇ ਕਿਸਾਨਾਂ ਨੇ

ਵਾਇਰਲ ਵੀਡੀਉ – ਫੱਟੇ ਚੱਕ ਤੇ ਕਿਸਾਨਾਂ ਨੇ

ਕਿਸਾਨਾਂ ਨੂੰ ਰੋਕਣ ਲਈ ਪਾਣੀਪਤ ਨੇੜੇ 20 ਫੁੱਟ ਦੀ ਪੁਲਿਸ ਨੇ ਪੁੱਟੀ ਖਾਈ, ਸੜਕ ‘ਤੇ ਖੜੇ ਕੀਤੇ ਕਨਟੇਨਰ, ਤਣਾਅ ਬਣਿਆ

ਅੱਜ ਸਵੇਰ ਚੜ੍ਹਦਿਆਂ ਹੀ ਕਰਨਾਲ ਪਾਣੀਪਤ ਜੀਂਦ ਲਾਗੇ ਰੁਕੇ ਪੰਜਾਬ ਦੇ ਕਿਸਾਨਾਂ ਦੇ ਕਾਫ਼ਲੇ ਨੇ ਦੁਬਾਰਾ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕਰਨਾਲ ਤੋਂ ਸੋਨੀਪਤ ਤੱਕ ਹਜ਼ਾਰਾਂ ਟਰਾਲੀਆਂ ਤੇ ਹੋਰ ਗੱਡੀਆਂ ਦੇ ਕਾਫ਼ਲੇ ਜੀ.ਟੀ ਰੋਡ ‘ਤੇ ਚੱਲ ਰਹੇ ਹਨ। ਸਵੇਰੇ 8 ਕੁ ਵਜੇ ਪਾਣੀਪਤ ਤੋਂ ਅੱਗੇ ਪੁਲਿਸ ਵਲੋਂ ਟਰੱਕ ਖੜੇ ਕਰਕੇ ਅਤੇ ਬੈਰੀਕੇਡ ਲਗਾ ਕੇ ਕਿਸਾਨ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਿਸਾਨਾਂ ਦੇ ਹਜੂਮ ਨੇ ਨਾਕੇ ਤੋੜ ਕੇ ਅੱਗੇ ਵੱਧ ਗਏ ਹਨ। ਜੀ.ਟੀ. ਰੋਡ ‘ਤੇ ਪਾਣੀਪਤ ਲਾਗੇ ਪੁਲਿਸ ਨੇ ਸੜਕ ਉੱਪਰ 20 ਫੁੱਟ ਖਾਈ ਪੁੱਟ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ ਟਰੱਕ ਅਤੇ ਕਨਟੇਨਰ ਖੜੇ ਕਰਕੇ ਭਾਰੀ ਗਿਣਤੀ ਵਿਚ ਪੁਲਿਸ ਬਲ ਲਾਈ ਹੋਈ ਹੈ। ਇਸ ਨਾਕੇ ‘ਤੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ ਖੜੀਆਂ ਹਨ ਤੇ ਤਣਾਅ ਬਣਿਆ ਹੋਇਆ ਹੈ।

ਨਵੀਂ ਦਿੱਲੀ, 27 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦਾ ਪਿਛਲੇ ਕਈ ਦਿਨਾਂ ਤੋਂ ਵਿਰੋਧ ਕਰ ਰਹੇ ਦਿੱਲੀ ਪਹੁੰਚੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪਹੁੰਚ ਰਹੀਆਂ ਲੱਖਾਂ ਦੀ ਤਾਦਾਦ ਚ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਦੱਸਣ।

ਕਿਸਾਨ ਯੂਨੀਅਨ ਦੇ ਹਜ਼ਾਰਾਂ ਕਾਰਕੁਨਾਂ ਦਾ ਹੌਂਸਲਿਆਂ ਭਰਿਆ ਸੈਲਾਬ ਅੱਜ ਮਿੱਥੇ ਸਮੇਂ ਤੋਂ ਘੰਟਾ ਪਹਿਲਾਂ ਹੀ ਹਰਿਆਣਾ ਪੁਲਿਸ ਦੀ ਵੱਡੀਆਂ ਨਾਕੇਬੰਦੀ ਤੋਂ ਤੋੜ ਦਿੱਲੀ ਨੂੰ ਤੁਰ ਪਿਆ। ਇਸ ਮੌਕੇ ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਕੀਤਾ, ਸਗੋਂ ਪੁਲਿਸ ਸੜਕ ਵਿਚਕਾਰ ਡਿਵਾਈਡਰਾਂ ‘ਤੇ ਖਲੋ ਕੇ ਅਗਾਂਹ ਵਧਦੇ ਕਿਸਾਨਾਂ ਨੂੰ ਖ਼ੁਸ਼ੀ ਭਰੇ ਰੌਂਅ ਤੱਕਦੀ ਰਹੀ। ਕਿਸਾਨ ਜੇਤੂ ਨਾਅਰੇ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਗਾਂਹ ਵਧ ਰਹੇ ਸਨ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਹੁਣ ਇਹ ਦਿੱਲੀ ਪੁੱਜ ਕੇ ਰੁਕੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੀ ਸਭ ਤੋਂ ਵਿਸ਼ਾਲ ਕਾਡਰ ਵਾਲੀ ਏਕਤਾ ਉਗਰਾਹਾਂ ਯੂਨੀਅਨ ਦੇ ਦਿੱਲੀ ਵੱਲ ਵਧਣ ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਮਜ਼ਬੂਤ ਬਲ ਅਤੇ ਕੇਂਦਰ ਸਰਕਾਰ ਲਈ ਬੈਕ ਫੁੱਟ ‘ਤੇ ਜਾਣ ਦਾ ਮੁੱਢ ਬੱਝਿਆ ਗਿਆ ਹੈ। ਖ਼ਬਰ ਭੇਜੇ ਜਾਣ ਕਿਸਾਨਾਂ ਦੇ ਸੈਂਕੜੇ ਵਾਹਨਾਂ ਦੀ ਕਤਾਰ ਟੁੱਟਣ ਦਾ ਨਾਂਅ ਨਹੀਂ ਲਈ ਰਹੀ ਸੀ।

Check Also

ਕਾਨੂੰਨ ਰੱਦ ਕਰਨਾ ਭਵਿੱਖ ਦੇ ਖੇਤੀ ਸੁਧਾਰਾਂ ਲਈ ਬਿਹਤਰ ਨਹੀਂ-ਸੁਪਰੀਮ ਕੋਰਟ ਕਮੇਟੀ

ਨਵੀਂ ਦਿੱਲੀ-ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਹਿੱਤਧਾਰਕਾਂ ਨਾਲ ਖੇਤੀ ਕਾਨੂੰਨਾਂ …

%d bloggers like this: