Breaking News
Home / ਰਾਸ਼ਟਰੀ / ਵੀਡੀਉ – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੇਅਦਬੀ

ਵੀਡੀਉ – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੇਅਦਬੀ

ਦਿੱਲੀ ਦੇ ਗੁਰੂਦੁਆਰਾ ਬੰਗਲਾ ਸਾਹਿਬ ਚ ਇਕ ਵਿਅਕਤੀ ਵਲੋਂ ਚਲਦੀ ਅਰਦਾਸ ਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ,
ਕਿਧਰੇ ਕਿਸਾਨੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਸਰਕਾਰੀ ਧਿਰਾਂ ਵਲੋਂ ਕੋਈ ਹੱਥਕੰਡਾ ਤਾਂ ਨਹੀਂ.?

ਗੁਰਦੁਆਰਾ ਬੰਗਲਾ ਸਾਹਿਬ ਹੋਈ ਵੱਡੀ ਘਟਨਾ

ਤਮਿਲ ਵਿਅਕਤੀ ਥੜਾ ਸਾਹਿਬ ਤੇ ਲੇਟਿਆ

ਕਿਸਾਨ ਸੰਘਰਸ਼ ਦਰਮਿਆਨ ਇਹ ਘਟਨਾ ਸ਼ੱਕ ਪੈਦਾ ਕਰਦੀ ਹੈ

ਪੁਲਸ ਨੇ ਕੀਤਾ ਗਿਰਫ਼ਤਾਰ

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਤੜਕੇ ਅਰਦਾਸ ਮੌਕੇ ਇੱਕ ਵਿਅਕਤੀ ਵੱਲੋਂ ਵਿਘਨ ਪਾਉਣ ਦੀ ਵੀਡੀਓ।

ਅਰਦਾਸੀਏ ਸਿੰਘ ਅਤੇ ਸੇਵਾਦਾਰਾਂ ਨੇ ਬਾਕਮਾਲ ਸਹਿਜ ਦਿਖਾਇਆ।

ਇੱਕ ਪਾਸੇ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ‘ਤੇ, ਦੂਜੇ ਪਾਸੇ ਉਸੇ ਮੌਕੇ ਇਹ ਹਰਕਤ! ਰੱਬ ਜਾਣੇ ਕੀ ਹੋ ਰਿਹਾ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਥੜ੍ਹਾ ਸਾਹਿਬ ਦੇ ‘ਤੇ ਚੜ੍ਹ ਕੇ ਲੇਟਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ। ਪੁਲਿਸ ਵਲੋਂ 69R NO 176/2020, date 27/11/2020, ਧਾਰਾ 295a/323/504/296 ਦਰਜ ਕੀਤੀ ਗਈ ਹੈ।

ਕਿਸਾਨਾਂ ਦੇ ਪਹਿਲੇ ਜੱਥੇ ਨਾਲ ਦੀਪ ਸਿੱਧੂ ਦਿੱਲੀ ਦੀ ਦਹਿਲੀਜ਼ ਤੇ ਪਹੁੰਚ ਚੁੱਕਾ। ਦਿੱਲੀ’ਚ ਦਾਖ਼ਲ ਹੋਣ ਤੋਂ ਪਹਿਲਾਂ ਵੱਡੀ ਗਿਣਤੀ’ਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਤੇ ਅੱਗੇ ਵੀ ਖ਼ਬਰਾਂ ਮੁਤਾਬਕ ਦਿੱਲੀ ਪੂਰੀ ਤਰਾਂ ਸੀਲ ਹੈ। ਨਾਕੇ ਤੇ ਪੁਲਿਸ ਬੈਰੀਅਰ, ਕੰਡਿਆਲੀ ਤਾਰ ਤੇ ਵੱਡੇ ਪੱਥਰ ਰੱਖੇ ਗਏ ਹਨ। ਹੋ ਸਕਦਾ ਹੈ ਕਿ ਜੇਕਰ ਇੱਥੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪੁਲਿਸ ਕੋਈ ਨੁਕਸਾਨ ਕਰ ਦਵੇ। ਜੇਕਰ ਇੱਥੋਂ ਅੱਗੇ ਲੰਘ ਵੀ ਗਏ ਤਾਂ ਗਹਾਂ ਜਾ ਕੇ ਕਿਸੇ ਪਾਰਕ ਜਾਂ ਸੜਕ ਤੇ ਬੈਠ ਜਾਵਾਂਗੇ। ਜਿਸ ਦਾ ਉਹਨਾਂ ਤੇ ਕੋਈ ਬਹੁਤਾ ਅਸਰ ਨਹੀੰ ਹੋਣਾ ਜਿਵੇਂ ਸ਼ਾਹੀਨ ਬਾਗ’ਚ ਕਈ ਮਹੀਨੇ ਬੈਠਣ ਨਾਲ ਕੁਝ ਨਹੀਂ ਹੋਇਆ।

ਇਸ ਲਈ ਇਸ ਗੱਲ ਤੇ ਵਿਚਾਰ ਕਰੋ ਕਿ ਜਿੱਥੋਂ ਦਿੱਲੀ ਅੰਦਰ ਮੁੱਖ ਸੜਕਾਂ ਵੜਦੀਆਂ ਹਨ ; ਉੱਥੇ ਪੁਲਿਸ ਦੇ ਬੈਰੀਅਰ ਤੋਂ ਪਹਿਲਾਂ ਪੱਕੇ ਮੋਰਚੇ ਗੱਡ ਦਵੋ। ਦਿੱਲੀ ਅੰਦਰ ਆਉਣ ਜਾਣ ਵਾਲੀ ਆਵਾਜਾਈ ਰੋਕ ਦਵੋ। ਕੁਝ ਦਿਨਾਂ ਅੰਦਰ ਹੀ ਦਿੱਲੀ’ਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਥੁੜ ਪੈਦਾ ਹੋ ਜਾਵੇਗੀ। ਜਿਸ ਨਾਲ ਅੰਦੋਲਨ ਨੂੰ ਬਲ ਮਿਲੇਗਾ ਤੇ ਸਟੇਟ ਤੇ ਦਬਾਅ ਵਧੇਗਾ।
ਬਾਕੀ ਤੁਹਾਡੇ ਹੌਸਲੇ ਨੂੰ ਸਲਾਮ ਜਿਹੜਾ ਸਟੇਟ ਨੂੰ 200 ਕਿਲੋਮੀਟਰ ਪਿੱਛੇ ਧੱਕ ਕੇ ਲੈ ਗਏ।

– ਸਤਵੰਤ ਸਿੰਘ

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: