Breaking News
Home / ਰਾਸ਼ਟਰੀ / ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

ਟਰਾਂਟੋ । ਚੜ੍ਹਦੀ ਕਲਾ-ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ, ਉਸਦੀ ਪਤਨੀ ਸ਼ਾਲਿਨੀ ਮਦਾਨ ਅਤੇ ਉਹਨਾਂ ਦੇ 2 ਪੁੱਤਰ ਚਿੰਨਮਏ ਅਤੇ ਉੱਜਵਲ ਮਦਾਨ ਸਮੇਤ ਇੱਕ ਸਾਥੀ ਵਿਧਾਨ ਸਿੰਘ ‘ਤੇ ਓਂਟਾਰੀਓ ਸਰਕਾਰ ਦੇ COVID-19 ਸਹਾਇਤਾ ਫੰਡ ਵਿੱਚੋਂ 11 ਮਿਲੀਅਨ ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਹਨ।

ਓਂਟਾਰੀਓ ਸਰਕਾਰ ਵਲੋਂ ਅਦਾਲਤ ‘ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਇਨ੍ਹਾਂ ਨੇ ਸਰਕਾਰ ਵਲੋਂ ਦਿੱਤੀ ਜਾ ਰਹੀ ਮਦਦ ‘ਚ ਫਰਾਡ ਕਰਕੇ ਗਲਤ ਤਰੀਕਿਆਂ ਨਾਲ ਆਪਣੇ ਅਕਾਊਂਟ ਭਰ ਲਏ।

ਮਨਿਸਟਰੀ ਆਫ ਅਟਾਰਨੀ ਜਨਰਲ ਮੁਤਾਬਕ ਸੰਜੇ ਮਦਾਨ ਕੰਪਿਊਟਰ ਮਾਹਰ ਸੀ ਅਤੇ ਅਜਿਹੀਆਂ ਕੰਪਿਊਟਰੀ ਘੁੰਡੀਆਂ ਦੀ ਅਥਾਹ ਜਾਣਕਾਰੀ ਰੱਖਦਾ ਸੀ। ਮਨਿਸਟਰੀ ਆਫ ਐਜੂਕੇਸ਼ਨ ਨਾਲ ਸਬੰਧਤ ਇੱਕ ਅਦਾਰੇ ਦਾ ਡਾਇਰੈਕਟਰ ਸੀ ਅਤੇ ਪਰਿਵਾਰਾਂ ਨੂੰ ਮਦਦ ਦੇਣ ਦਾ ਇੰਚਾਰਜ ਸੀ, ਜਿਸ ਮਹਿਕਮੇ ਨੇ ਕੋਵਿਡ ਦੌਰਾਨ 300 ਮਿਲਿਅਨ ਡਾਲਰ ਵੰਡੇ।

ਇਨ੍ਹਾਂ ਨੇ ਮਦਾਨਾਂ ਦੇ ਨਾਮ ਹੇਠ ਬੈਂਕ ਆਫ ਮਾਂਟਰੀਆਲ ‘ਚ 400 ਖਾਤੇ ਖੁਲ੍ਹਵਾ ਲਏ ਅਤੇ ਆਨਲਾਈਨ ਸਹਾਇਤਾ ਆਪਣੇ ਖਾਤਿਆਂ ‘ਚ ਭੇਜਦੇ ਰਹੇ।

ਅਗਸਤ 2020 ‘ਚ ਸੰਜੇ ਅਤੇ ਸ਼ਾਲਿਨੀ ਮਦਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਧਨ-ਜਾਇਦਾਦ ਸਰਕਾਰੀ ਨਿਗਰਾਨੀ ਹੇਠ ਲੈ ਲਏ। ਅਦਾਲਤ ‘ਚ ਮੁਕੱਦਮੇ ਦੌਰਾਨ ਹੋਰ ਖੁਲਾਸੇ ਵੀ ਹੋਣਗੇ।

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: