Breaking News
Home / ਰਾਸ਼ਟਰੀ / ਡੋਕਲਾਮ ‘ਚ ਚੀਨ ਵਲੋਂ ਪਿੰਡ ਵਸਾਉਣ ਦੇ ਨਾਲ-ਨਾਲ 9 ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ

ਡੋਕਲਾਮ ‘ਚ ਚੀਨ ਵਲੋਂ ਪਿੰਡ ਵਸਾਉਣ ਦੇ ਨਾਲ-ਨਾਲ 9 ਕਿੱਲੋਮੀਟਰ ਲੰਬੀ ਸੜਕ ਦਾ ਨਿਰਮਾਣ

ਨਵੀਂ ਦਿੱਲੀ, 22 ਨਵੰਬਰ -ਹਾਈ ਰੈਜ਼ੋਲਿਊਸ਼ਨ ਉਪ ਗ੍ਰਹਿ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ‘ਚ ਪਤਾ ਲੱਗਾ ਹੈ ਕਿ ਭਾਰਤ ਨਾਲ ਲਗਦੇ ਭੁਟਾਨ ਦੇ ਸਰਹੱਦੀ ਖੇਤਰ ‘ਚ ਚੀਨੀ ਨਿਰਮਾਣ ਦੇ ਸਬੂਤ ਲੁਕੇ ਹਨ |

ਉਪ ਗ੍ਰਹਿ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਸਾਫ਼ ਪਤਾ ਲੱਗਾ ਹੈ ਕਿ ਚੀਨ ਨੇ ਡੋਕਲਾਮ ਪਠਾਰ ਦੇ ਪੂਰਬੀ ਹਿੱਸੇ ‘ਤੇ ਭੁਟਾਨ ਖੇਤਰ ਦੇ ਅੰਦਰ 2 ਕਿੱਲੋਮੀਟਰ ਦੀ ਦੂਰੀ ‘ਤੇ ਨਾ ਸਿਰਫ ਪਿੰਡ ਵਸਾਇਆ ਹੈ ਬਲਕਿ ਚੀਨ ਨੇ ਭਾਰਤੀ ਸਰਹੱਦੀ ਖੇਤਰ ਤੱਕ ਪਹੁੰਚ ਰੱਖਣ ਵਾਲੀ 9 ਕਿੱਲੋਮੀਟਰ ਲੰਬੀ ਸੜਕ ਵੀ ਬਣਾਈ ਹੈ |

ਇਹ ਸਮਝਿਆ ਜਾਂਦਾ ਹੈ ਕਿ ਇਹ ਸੜਕ ਚੀਨੀ ਸੈਨਾ ਨੂੰ ਜੰਪੇਲਰੀ ਰਿਜ਼ ਤੱਕ ਪਹੁੰਚਾਉਣ ਦਾ ਬਦਲਵਾਂ ਰਸਤਾ ਦੇ ਸਕਦੀ ਹੈ, ਜਿਸ ਨੂੰ ਭਾਰਤੀ ਸੈਨਾ ਨੇ 2017 ‘ਚ ਚੀਨੀ ਸੈਨਾ ਦੇ ਨਾਲ ਡੋਕਲਾਮ ‘ਚ ਹੋਈ ਝ ੜ ਪ ਦੇ ਬਾਅਦ ਰੋਕ ਦਿੱਤਾ ਸੀ |

ਤਦ ਚੀਨ ਦੇ ਨਿਰਮਾਣ ਕਰਮੀਆਂ ਨੇ ਡੋਕਲਾਮ ‘ਚ ਭਾਰਤੀ ਸੈਨਾ ਦੀ ਚੌਕੀ ਕੋਲ ਆਪਣੇ ਮੌਜੂਦ ਟਰੈਕ ਨੂੰ ਵਧਾ ਕੇ ਜੰਪੇਲਰੀ ਰਿਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਸੈਨਿਕਾਂ ਨੇ ਉਸ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਸੀ | ਭਾਰਤੀ ਸੈਨਿਕਾਂ ਨੇ ਸਰਹੱਦ ਪਾਰ ਕਰ ਕੇ ਚੀਨੀ ਬੁਲਡੋਜ਼ਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ | ਇਹ ਇਲਾਕਾ ਸਿੱਕਮ ਦੀ ਸਰਹੱਦ ਅਤੇ ਡੋਕਲਾਮ ਦਰਮਿਆਨ ਪੈਂਦਾ ਹੈ |

Check Also

ਕੰਗਨਾ ਦਾ ਟਵਿਟਰ ਅਕਾਉਂਟ ਸੰਸਪੈਂਡ ਕਰੋ ਕੀਤਾ ਟਰੈਂਡ, ਦੇਖੋ ਫਿਰ ਕੀ ਕਹਿੰਦੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਜਦੋਂ ਤੋਂ ਟਵਿੱਟਰ ‘ਤੇ ਐਕਟਿਵ ਹੋਈ ਹੈ, ਉਦੋਂ ਤੋਂ …

%d bloggers like this: