ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ 1984 ਆਪਰੇਸ਼ਨ ਬਲਿਊ ਸਟਾਰ
ਹੁਣ ਤਾਂ ਭਾਰਤੀ ਖੁਫੀਆ ਏਜੰਸੀ “ਰਾਅ” ਦੇ ਸੀਨੀਅਰ ਅਧਿਕਾਰੀ ਵੀ ਮੰਨ ਗਏ ਕਿ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਹ ਮ ਲੇ ਦੀ ਵਿਓਂਤ 1980 ‘ਚ ਹੀ ਬਣਾ ਲਈ ਗਈ ਸੀ, ਜਦ ਸੰਤ ਭਿੰਡਰਾਂਵਾਲੇ ਹਾਲੇ ਚੌਕ ਮਹਿਤੇ ਹੀ ਸਨ।
1982 ‘ਚ ਇੰਗਲੈਂਡ ਦੀ ਖੁਫੀਆ ਏਜੰਸੀ ”ਐਮ ਆਈ 6” ਨਾਲ ਮਿਲ ਕੇ ”ਰਾਅ” ਨੇ ਸੰਤ ਜਰਨੈਲ ਸਿੰਘ ਨੂੰ ਹੈਲੀਕਾਪਟਰ ਦੀ ਮਦਦ ਨਾਲ ਛੱਤ ‘ਤੇ ਕਮਾਂਡੋ ਲਾਹ ਕੇ ਅ ਗ ਵਾ ਕਰਨ ਦਾ ਪ੍ਰੋਗਰਾਮ ਵੀ ਬਣਾ ਲਿਆ ਸੀ, ਪਰ ਇੰਦਰਾ ਗਾਂਧੀ ਨੇ ਉਸ ਸਕੀਮ ਨੂੰ ਪ੍ਰਵਾਨਗੀ ਨਾ ਦਿੱਤੀ ਕਿਉਂਕਿ ਉਸਦੀ ਮਨਸ਼ਾ ਕੇਵਲ ਸੰਤ ਜਰਨੈਲ ਸਿੰਘ ਨੂੰ ਕਾਬੂ ਕਰਨਾ ਨਹੀਂ ਸੀ, ਸਿੱਖਾਂ ਦਾ ਵੱਡੀ ਪੱਧਰ ‘ਤੇ ਕ ਤ ਲੇ ਆ ਮ ਕਰਨਾ ਸੀ।
ਮੈਂ ਪਹਿਲਾਂ ਵੀ ਕਈ ਵਾਰ ਲਿਖਿਆ ਕਿ ਜੇਕਰ ਸੰਤ ਜਰਨੈਲ ਸਿੰਘ ਨੂੰ ਖ ਤ ਮ ਕਰਨਾ ਹੀ ਨਿਸ਼ਾਨਾ ਹੁੰਦਾ ਤਾਂ ਜਦੋਂ ਮਰਜ਼ੀ ਸਨਾਈਪਰ ਗੰਨ ਨਾਲ ਦੂਰੋਂ ਗੋ ਲੀ ਮਾ ਰ ਕੇ ਖ ਤ ਮ ਕਰ ਦਿੰਦੇ।
ਹੋ ਸਕਦਾ ਇਹ ਛੋਟੀ ਜਿਹੀ ਵੀਡੀਓ, ਜੋ ਕਿ ਕੈਨੇਡਾ ‘ਚ 1984 ਤੋਂ ਪਹਿਲਾਂ ਕੰਮ ਕਰ ਚੁੱਕੇ “ਰਾਅ” ਦੇ ਅਧਿਕਾਰੀ ਜੀਬੀਐਸ ਸਿੱਧੂ ਦੀ ਕਿਤਾਬ ਦੀ ਸਮੀਖਿਆ ਹੈ, ਉਨ੍ਹਾਂ ਲੋਕਾਂ ਦੇ ਦਿਮਾਗਾਂ ‘ਚ ਇਹ ਗੱਲ ਪਾ ਸਕੇ ਕਿ ਫੌਜੀ ਹ ਮ ਲਾ ਸੰਤ ਜਰਨੈਲ ਸਿੰਘ ਨੂੰ ਖ ਤ ਮ ਕਰਨ ਲਈ ਨਹੀਂ ਬਲਕਿ ਸਿੱਖਾਂ ਨੂੰ ਸਬਕ ਸਿੱਖਾ ਕੇ ਬਹੁਗਿਣਤੀ ਦੀਆਂ ਵੋਟਾਂ ਲੈਣ ਖਾਤਰ ਕੀਤਾ ਗਿਆ ਸੀ, ਜਿਸਨੇ ਕਾਂਗਰਸ ਨੂੰ ਲੰਮਾ ਸਮਾਂ ਸੱਤਾ ਬਖਸ਼ੀ।
ਹਾਲੇ ਵੀ ਸਿੱਖ ਇਸ ਘਿਨਾਉਣੇ ਹ ਮ ਲੇ ਲਈ ਆਪਣਿਆਂ ਨੂੰ ਦੋ ਸ਼ੀ ਸਮਝਣੋਂ ਹਟ ਕੇ, ਅਸਲ ਸਾਜ਼ਿਸ਼ੀ ਨੂੰ ਜਾਣ ਲੈਣ ਤਾਂ ਉਹ ਆਪਣੇ ਆਪ ਨਾਲ ਇਨਸਾਫ ਕਰ ਰਹੇ ਹੋਣਗੇ। ਸਾਰੀ ਉਮਰ ਫੈਲਾਏ ਗਏ ਝੂਠ ਮਗਰ ਲੱਗ ਕੇ ਗੁਮਰਾਹ ਹੋਏ ਰਹਿਣ ਤੋਂ ਛੁਟਕਾਰਾ ਹੋ ਜਊ।