ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਰਾਮ ਚੰਦਰ ਛਤਰਪਤੀ ਹਰਿਆਣਾ ਦੇ ਸਿਰਸਾ ਤੋਂ ਛਪਦੇ ‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਸਨ। ਸਿਰਸਾ ਤੋਂ ਸ਼ਾਮ ਵੇਲੇ ਛਪਣ ਵਾਲੇ ‘ਪੂਰਾ ਸੱਚ’ ਅਖ਼ਬਾਰ ਦਾ ਪਹਿਲਾ ਅੰਕ 2 ਫਰਵਰੀ, 2000 ਨੂੰ ਪ੍ਰਕਾਸ਼ਿਤ ਹੋਇਆ ਸੀ। ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਸੱਚ ਉਜਾਗਰ ਕਰਨ ਲਈ ਛਤਰਪਤੀ ਨੇ ਜੱਦੋਜਹਿਦ ਕੀਤੀ ਸੀ। ਇਸੇ ਲਈ ਉਨ੍ਹਾਂ ਨੇ ਕਈ ਰਾਜਸੀ ਆਗੂਆਂ ਖ਼ਿਲਾਫ਼ ਬੇਝਿਝਜਕ ਹੋ ਕੇ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਸਨ।
ਮਈ 2002 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਸਰੀਰਕ ਸ਼ੋ ਸ਼ ਣ ਦਾ ਦੋਸ਼ ਲਾਉਂਦੇ ਹੋਏ ਡੇਰੇ ਦੀ ਇਕ ਸਾਧਵੀ ਨੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਗੁਮਨਾਮ ਪੱਤਰ ਭੇਜਿਆ ਸੀ। ਇਸ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਗਈ ਸੀ।
ਡੇਰੇ ਦੀ ਸਾਧਵੀ ਵੱਲੋਂ ਪ੍ਰਧਾਨ ਮੰਤਰੀ ਤੇ ਹੋਰਾਂ ਨੂੰ ਭੇਜੀ ਗਈ ਇਸ ਚਿੱਠੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਨੇ 30 ਮਈ 2002 ਨੂੰ ‘ਧਰਮ ਦੇ ਨਾਂ ‘ਤੇ ਕੀਤੇ ਜਾ ਰਹੇ ਹਨ ਸਾਧਵੀਆਂ ਦੇ ਜੀਵਨ ਬਰਬਾਦ’ ਨਾਂ ਹੇਠ ਪ੍ਰਕਾਸ਼ਿਤ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਡੇਰੇ ਦੀਆਂ ਗਤੀਵਿਧੀਆਂ ਦੀਆਂ ਖ਼ਬਰਾਂ ‘ਪੂਰਾ ਸੱਚ’ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ। ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਡੇਰੇ ਦੇ ਕੁਝ ਸ਼ਰਧਾਲੂ ਤੇ ਡੇਰਾ ਮੁਖੀ ਲਗਾਤਾਰ ਧ ਮ ਕੀ ਆਂ ਦੇ ਰਹੇ ਸਨ ਤੇ ਛਤਰਪਤੀ ਖ਼ਿਲਾਫ਼ ਝੂਠੇ ਪਰਚੇ ਵੀ ਦਰਜ ਕਰਵਾਏ ਗਏ।
ਜਦੋਂ ਪੱਤਰਕਾਰ ਛਤਰਪਤੀ ਇਨ੍ਹਾਂ ਧਮਕੀਆਂ ਤੇ ਝੂਠੇ ਪਰਚਿਆਂ ਤੋਂ ਨਹੀਂ ਡਰੇ ਤਾਂ ਆਖ਼ਰ 24 ਅਕਤੂਬਰ ਨੂੰ ਉਨ੍ਹਾਂ ਉੱਤੇ ਜਾ ਨ ਲੇ ਵਾ ਹ ਮ ਲਾ ਕਰਵਾਇਆ ਗਿਆ। ਉਹ ਮੋਟਰਸਾਈਕਲ ਵਿਹੜੇ ਵਿੱਚ ਖੜ੍ਹਾ ਕਰਕੇ ਅੰਦਰ ਵੜੇ ਹੀ ਸਨ ਕਿ ਕਿਸੇ ਨੇ ਉਨ੍ਹਾਂ ਦਾ ਨਾਂ ਲੈ ਕੇ ਅਵਾਜ਼ ਮਾਰੀ ਅਤੇ ਬਾਹਰ ਆਉਣ ਲਈ ਸੱਦਿਆ। ਜਿਵੇਂ ਹੀ ਉਹ ਬਾਹਰ ਨਿਕਲੇ, ਅਚਾਨਕ ਬਾਹਰ ਸਕੂਟਰ ‘ਤੇ ਆਏ ਦੋ ਨੌਜਵਾਨਾਂ ਨੇ ਪੱਤਰਕਾਰ ਛਤਰਪਤੀ ਉੱਤੇ ਤਾ ਬ ੜ ਤੋ ੜ ਗੋ ਲੀ ਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਸਖਤ ਜ਼ਖਮੀ ਹੋ ਗਏ ਅਤੇ ਫਿਰ 21 ਨਵੰਬਰ 2002 ‘ਚ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਰਾਮ ਚੰਦਰ ਛਤਰਪਤੀ ਦੀ ਮੌਤ ਹੋ ਗਈ।
ਇਸ ਦਲੇਰ ਪੱਤਰਕਾਰ ਨੇ ਹੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਬ-ਲਾ-ਤ-ਕਾ-ਰੀ ਸੌਦਾ ਸਾਧ ਦਾ ਦਾ ਕਿਲ੍ਹਾ ਉਧੇੜਨਾ ਸ਼ੁਰੂ ਕੀਤਾ ਸੀ, ਜਿਸ ਸਦਕਾ ਉਹ ਅੱਜ ਜੇ-ਲ੍ਹ ‘ਚ ਹੈ।