Breaking News
Home / ਪੰਜਾਬ / ਬਾਦਲਾਂ ਦੇ ਚੈਨਲ ‘ਤੇ, ਬਾਦਲਾਂ ਦੇ ਆਗੂ ਨੂੰ ਭਾਜਪਈ ਨੇ ਕੱਢੀਆਂ ਗਾ ਲ੍ਹਾਂ….!

ਬਾਦਲਾਂ ਦੇ ਚੈਨਲ ‘ਤੇ, ਬਾਦਲਾਂ ਦੇ ਆਗੂ ਨੂੰ ਭਾਜਪਈ ਨੇ ਕੱਢੀਆਂ ਗਾ ਲ੍ਹਾਂ….!

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ ‘ਚ ਕੰਮ ਕਰਨਾ ਬੰਦ ਕਰਨ, ਕਿਉਂਕਿ ਉਹ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ, ਉਨ੍ਹਾਂ ਨੂੰ ਆਪਣੀ ਧਾਰਮਿਕ ਜਿੰਮੇਵਾਰੀ ਨਿਰਪੱਖ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ |

ਗਰੇਵਾਲ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਿਲ ਤੋਂ ਸਤਿਕਾਰ ਕਰਦੇ ਹਨ, ਪ੍ਰੰਤੂ ਸਰਵਉਚ ਅਕਾਲ ਤਖ਼ਤ ਸਾਹਿਬ ਦੇ ਮੰਚ ਨੂੰ ਰਾਜਨੀਤੀ ਲਈ ਵਰਤਣ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ | ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ, ਬਲਕਿ ਇਸ ਸਰਵਉਚ ਤਖ਼ਤ ਦੇ ਸਨਮਾਨ ਤੇ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ |

ਉਨ੍ਹਾਂ ਕਿਹਾ ਕਿ ਪੰਜਾਬ ਨੇ ਲਗਾਤਾਰ ਕਈ ਵਰ੍ਹੇ ਸੰਤਾਪ ਦਾ ਸਾਹਮਣਾ ਕੀਤਾ, ਜਿਸ ‘ਚ ਹਜ਼ਾਰਾਂ ਪੰਜਾਬੀਆਂ ਦੀ ਸ਼ਹਾਦਤ ਹੋਈ ਪਰ ਅੱਜ ਤੱਕ ਪੰਜਾਬ ਤਰੱਕੀ ਦੇ ਰਸਤੇ ਵਾਪਸ ਨਹੀਂ ਪਰਤ ਸਕਿਆ | ਉਸ ਸਮੇਂ ਦਾ ਕਰਜ਼ਾਈ ਹੋਇਆ ਪੰਜਾਬ ਅੱਜ ਤੱਕ ਕਰਜ਼ਾ ਮੁਕਤ ਨਹੀਂ ਹੋ ਸਕਿਆ | ਗਰੇਵਾਲ ਨੇ ਕਿਹਾ ਕਿ ਸਿੰਘ ਸਾਹਿਬ ਵਲੋਂ ਕਦੇ ਭਾਜਪਾ ਦੀ ਜਿੱਤ ‘ਤੇ ਸਵਾਲ ਉਠਾਉਣਾ ਤੇ ਕਦੇ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ ਕਰਨਾ ਉਚਿਤ ਨਹੀਂ ਹੈ, ਇਹ ਜਥੇਦਾਰ ਦਾ ਕੰਮ ਨਹੀਂ ਹੈ | ਉਨ੍ਹਾਂ ਦਾ ਕੰਮ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਹੈ |

Check Also

ਵੀਡੀਉ – ਯੋਗਰਾਜ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ

ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਸਮੇਂ ਸਮੇਂ ਨੁਮਾਇੰਦੇ ਬਣਾ ਕੇ ਵਿਧਾਨ ਸਭਾ ਅਤੇ ਲੋਕ …

%d bloggers like this: