Breaking News
Home / ਪੰਥਕ ਖਬਰਾਂ / ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇੱਕ ਖਤ ਲਿਖਦਿਆਂ ਆਦੇਸ਼ ਦਿੱਤੇ ਹਨ ਕਿ ਕੁਝ ਹਫਤੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾ ਪ੍ਰਵਾਨਗੀ ਛਾਪੇ ਜਾਣ ਦੇ ਦੋਸ਼ਾਂ ਹੇਠ ਬੀਸੀ ਦੇ ਦੋ ਸਿੱਖਾਂ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰ ਦਿੱਤੀ ਜਾਵੇ।

ਖਤ ਮੁਤਾਬਕ ਉਕਤ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਤੱਕ ਪਹੁੰਚ ਕਰਕੇ ਮੰਗ ਰੱਖੀ ਸੀ ਕਿ ਅਸੀਂ ਖਾਲਸਾ ਸਕੂਲ ਲਈ ਕਿਤਾਬਾਂ ਛਾਪਣੀਆਂ ਹਨ, ਇਸ ਲਈ ਇਹ ਮਸ਼ੀਨਰੀ ਵਾਪਸ ਕਰ ਦਿੱਤੀ ਜਾਵੇ।

ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸਥਾਨਕ ਸਿੱਖ ਜਥੇਬੰਦੀਆਂ ਇਸ ਸਬੰਧੀ ਵਿਚਾਰ ਕਰਕੇ ਇਸ ਖਤ ਦਾ ਜਵਾਬ ਦੇਣਗੀਆਂ।

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: