Breaking News
Home / ਅੰਤਰ ਰਾਸ਼ਟਰੀ / ਕੈਨੇਡਾ ‘ਚ ਬਗੈਰ ਨਾਗਰਿਕਤਾ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ੍ਹ, ਮਿਲੇਗਾ ਸਿੰਨ ਨੰਬਰ

ਕੈਨੇਡਾ ‘ਚ ਬਗੈਰ ਨਾਗਰਿਕਤਾ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ੍ਹ, ਮਿਲੇਗਾ ਸਿੰਨ ਨੰਬਰ

ਐਡਮਿੰਟਨ, 17 ਨਵੰਬਰ (ਦਰਸ਼ਨ ਸਿੰਘ ਜਟਾਣਾ)-ਪਿਛਲੇ ਦਿਨੀਂ ਵਰਕ ਪਰਮਿਟ ‘ਤੇ ਕੰਮ ਕਰਨ ਵਾਲੇ ਕਾਮਿਆਂ ਨੇ ਅਤੇ ਕੈਨੇਡਾ ਘੁੰਮਣ ਆਏ ਲੋਕਾਂ ਨੇ ਬਿਨਾਂ ਸ਼ਰਤਾਂ ਤੋਂ ਕੈਨੇਡਾ ਦੀ ਪੀ.ਆਰ. ਦੀ ਮੰਗ ਕੀਤੀ ਸੀ ਜਿਸ ‘ਤੇ ਵਰਕ ਪਰਮਿਟ ਵਾਲਿਆਂ ਨੂੰ ਪੀ.ਆਰ. ਦੇਣ ਦੀ ਤਜਵੀਜ਼ ‘ਤੇ ਗੌਰ ਕਰਨ ਦਾ ਪ੍ਰਸਤਾਵ ਰੱਖਣ ਦਾ ਟਰੂਡੋ ਸਰਕਾਰ ਨੇ ਭਰੋਸਾ ਦਿੱਤਾ ਸੀ ਪਰ ਬੀਤੀ ਰਾਤ ਕੈਨੇਡਾ ਵਿਚ ਬਗੈਰ ਨਾਗਰਿਕਤਾ ਤੋਂ ਕੰਮ ਕਰਦੇ ਵਰਕਰਾਂ ਨੂੰ ਹੁਣ ਸਿੰਨ ਨੰਬਰ ਦਿੱਤਾ ਜਾਵੇਗਾ ਜਿਸ ਨਾਲ ਉਹ ਬਗੈਰ ਕਿਸੇ ਡ ਰ ਤੋਂ ਜਿੱਥੇ ਕੈਨੇਡਾ ਵਿਚ ਕੰਮ ਕਰੇਗਾ ਉੱਥੇ ਉਹ ਕੈਨੇਡਾ ਸਰਕਾਰ ਨੂੰ ਟੈਕਸ ਦੇ ਰੂਪ ‘ਚ ਕਮਾਈ ਵੀ ਦੇਵੇਗਾ |

9 ਨੰਬਰਾਂ ਵਾਲਾ ਸਿੰਨ ਕਾਰਡ ਇੰਸ਼ੋਰੈਂਸ ਕਵਰ ਕਾਰਡ ਹੁੰਦਾ ਹੈ ਤੇ ਇਸ ਕਾਰਡ ਤੋਂ ਬਗੈਰ ਕੋਈ ਵੀ ਕਾਮਾ ਨਾ ਕੰਮ ਕਰ ਸਕਦਾ ਹੈ ਅਤੇ ਨਾ ਹੀ ਹੈਲਥ (ਸਿਹਤ) ਦੀਆਂ ਸਰਕਾਰੀ ਸਹੂਲਤਾਂ ਲੈ ਸਕਦਾ ਹੈ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਬਿਨਾਂ ਕਿਸੇ ਸ਼ਰਤ ਦੇ ਬਗੈਰ ਨਾਗਰਿਕਤਾ ਵਾਲੇ ਸਿੰਨ ਕਾਰਡ 3 ਮਹੀਨੇ ਤੱਕ ਪੀ.ਆਰ. ਅਪਲਾਈ ਕਰ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਆ ਰਹੀ ਭਾਰੀ ਮੁਸ਼ਕਿਲ ਤੋਂ ਹੁਣ ਰਾਹਤ ਮਿਲ ਸਕਦੀ ਹੈ |

ਉਧਰ ਦੂਜੇ ਪਾਸੇ ਜੋ ਲੋਕ ਵੱਧ ਕੰਮ ਲੈ ਕੇ ਘੱਟ ਪੈਸੇ ਦਿੰਦੇ ਸਨ ਹੁਣ ਉਹ ਪੂਰੇ ਪੈਸਿਆਂ ‘ਤੇ ਹੀ ਵਰਕਰ ਨੂੰ ਉਸ ਦੇ ਕੰਮ ਦੇ ਬਦਲੇ ਪੈਸੇ ਦੇਣਗੇ |

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: