Breaking News
Home / ਪੰਥਕ ਖਬਰਾਂ / ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅ ਗਵਾ ਕਰਨ ਦੀ ਯੋਜਨਾ ਬਣਾਈ ਗਈ ਸੀ

ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅ ਗਵਾ ਕਰਨ ਦੀ ਯੋਜਨਾ ਬਣਾਈ ਗਈ ਸੀ

ਲੰਡਨ, 17 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 1982 ਦੇ ਅਖੀਰ ਵਿਚ ਪੰਜਾਬ ਦੇ ਖਰਾਬ ਹੋ ਰਹੇ ਹਾਲਾਤ ‘ਤੇ ਕਾਬੂ ਪਾਉਣ ਲਈ ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਵ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਆਪ੍ਰੇਸ਼ਨ ਜ਼ਰੀਏ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੇ ਫਿਰ ਬਾਅਦ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਅ ਗਵਾ ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ |

ਇਸ ਬਾਰੇ ਰਾਮਨਾਥ ਕਾਵ ਨੇ ਬਿ੍ਟਿਸ਼ ਹਾਈਕਮਿਸ਼ਨ ਵਿਚ ਕੰਮ ਕਰ ਰਹੇ ਬਿ੍ਟਿਸ਼ ਖੁਫੀਆ ਏਜੰਸੀ ਐਮ.ਆਈ. 6 ਦੇ ਦੋ ਜਾਸੂਸਾਂ ਨਾਲ ਇਕੱਲਿਆਂ ਮੁਲਾਕਾਤ ਵੀ ਕੀਤੀ ਸੀ | ਬੀ.ਬੀ.ਸੀ. ਵਲੋਂ ਜਾਰੀ ਰਿਪੋਰਟ ਵਿਚ ਰਾਅ ਦੇ ਸਾਬਕਾ ਵਧੀਕ ਸਕੱਤਰ ਬੀ ਰਮਨ ਦੀ ਕਿਤਾਬ ‘ਕਾਵ ਬੌਇਜ਼ ਰਾਅ’ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਸੰਬਰ 1983 ਵਿਚ ਬਿ੍ਟਿਸ਼ ਖੁਫੀਆ ਏਜੰਸੀ ਐਮ.ਆਈ. 6 ਦੇ ਦੋ ਜਸੂਸਾਂ ਨੇ ਹਰਿਮੰਦਰ ਸਾਹਿਬ ਦਾ ਮੁਆਇਨਾ ਕੀਤਾ ਸੀ, ਇਨ੍ਹਾਂ ਵਿਚੋਂ ਇੱਕ ਉਹ ਸਖ਼ਸ਼ ਵੀ ਸੀ ਜਿਸ ਨੇ ਰਾਅ ਮੁਖੀ ਕਾਵ ਨਾਲ ਮੁਲਾਕਾਤ ਕੀਤੀ ਸੀ |

ਬਰਤਾਨਵੀ ਪੱਤਰਕਾਰ ਫਿਲ ਮਿਲਰ ਵਲੋਂ ਸ੍ਰੀ ਲੰਕਾਂ ਵਿਚ ਐਸ.ਏ.ਐਸ. ਦੀ ਭੂਮਿਕਾ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਪੱਤਰਕਾਰ ਨੂੰ ਜਦੋਂ ਸਿੱਖਾਂ ਨਾਲ ਸਬੰਧਿਤ ਦਸਤਾਵੇਜ਼ ਹੱਥ ਲੱਗੇ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਕਈ ਅਹਿਮ ਖੁਲਾਸੇ ਹੋਏ, ਜਿਸ ਵਿਚ ਪ੍ਰਾਪਤ ਪੱਤਰਾਂ ਤੋਂ ਪਤਾ ਲੱਗਾ ਕਿ ਭਾਰਤ ਦੇ ਕਮਾਂਡੋ ਆਪ੍ਰੇਸ਼ਨ ਦੀ ਯੋਜਨਾ ਵਿਚ ਬਰਤਾਨੀਆ ਦੀ ਸਹਾਇਤਾ ਲਈ ਗਈ ਸੀ | ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵਲੋਂ ਐਮ.ਆਈ. 6 ਦੇ ਪ੍ਰਮੁੱਖ ਜ਼ਰੀਏ ਕਾਵ ਦੀ ਭੇਜੀ ਗਈ ਬੇਨਤੀ ਨੂੰ ਮੰਨ ਲਿਆ ਗਿਆ ਸੀ | ਇਸ ਭੂਮਿਕਾ ਬਾਰੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਦਿੱਤੇ ਜਾਂਚ ਆਦੇਸ਼ਾਂ ਤੋਂ ਬਾਅਦ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਵੀ ਸਵੀਕਾਰ ਕੀਤਾ ਸੀ ਕਿ ਐਸ.ਏ.ਐਸ. ਅਧਿਕਾਰੀ ਨੇ 8 ਫਰਵਰੀ ਤੋਂ 14 ਫਰਵਰੀ 1984 ਵਿਚਕਾਰ ਭਾਰਤ ਦੀ ਯਾਤਰਾ ਕੀਤੀ ਅਤੇ ਬਿ੍ਟਿਸ਼ ਖੁਫੀਆ ਅਧਿਕਾਰੀ ਦੀ ਸਲਾਹ ਸੀ ਕਿ ਫੌਜੀ ਆਪ੍ਰੇਸ਼ਨ ਨੂੰ ਆਖਰੀ ਵਿਕਲਪ ਵਜੋਂ ਰੱਖਿਆ ਜਾਵੇ |

ਹੈਲੀਕਾਪਟਰ ਰਾਹੀਂ ਸੁਰੱਖਿਆ ਦਸਤਿਆਂ ਨੂੰ ਕੰਪਲੈਕਸ ਵਿਚ ਭੇਜਿਆ ਜਾਵੇ ਅਤੇ ਘੱਟ ਤੋਂ ਘੱਟ ਨੁਕਸਾਨ ਹੋਵੇ | ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਰਾਮਨਾਥ ਕਾਵ ਦੀ ਮੌਜੂਦਗੀ ਵਿਚ ਉਨ੍ਹਾਂ ਦੇ 1 ਅਕਬਰ ਰੋਡ ਨਿਵਾਸ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਰਾਹੀਂ ਅ ਗਵਾ ਕਰਕੇ ਬਾਹਰ ਲਿਜਾਣ ਦੀ ਯੋਜਨਾ ਨੂੰ ਇੰਦਰਾ ਗਾਂਧੀ ਨੇ ਅਸਵੀਕਾਰ ਕਰ ਦਿੱਤਾ ਸੀ | ਜ਼ਿਕਰਯੋਗ ਹੈ ਕਿ ਬੀ.ਐਸ. ਸਿੱਧੂ ਦੀ ਕਿਤਾਬ ‘ਦ ਖਾਲਿਸਤਾਨ ਕਾਂਸਪਿਰੇਸੀ’ ਵਿਚ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ |

ਉਨ੍ਹਾਂ ਰਾਮ ਟੇਕਚੰਦ ਨਾਗਰਾਨੀ ਦੇ ਹਵਾਲੇ ਨਾਲ ਸੰਤ ਭਿੰਡਰਾਂਵਾਲਿਆਂ ਨੂੰ ਲੰਗਰ ਹਾਲ ਦੀ ਛੱਤ ਤੋਂ ਅ ਗਵਾ ਕਰਨ ਦੀ ਵਿਉਂਤ ਹੋਣ ਦੀ ਪੁਸ਼ਟੀ ਕੀਤੀ ਹੈ | ਇਸ ਯੋਜਨਾ ਨੂੰ ਰੱਦ ਕਰਨ ਤੋਂ ਤਿੰਨ ਮਹੀਨੇ ਬਾਅਦ ਹੀ ਸਾਕਾ ਨੀਲਾ ਤਾਰਾ ਨੂੰ ਅੰਜਾਮ ਦਿੱਤਾ ਗਿਆ ਸੀ | ਯੂ.ਕੇ. ਵਿੱਚ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਅਤੇ ਆਜ਼ਾਦ ਜਾਂਚ ਲਈ ਅੱਜ ਵੀ ਸਿੱਖ ਭਾਈਚਾਰਾ ਜਦੋ-ਜਹਿਦ ਕਰ ਰਿਹਾ ਹੈ ਅਤੇ ਇਸ ਮੰਗ ਨੂੰ ਲੇਬਰ ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਿਲ ਕੀਤਾ ਗਿਆ ਸੀ |

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: