Breaking News
Home / ਅੰਤਰ ਰਾਸ਼ਟਰੀ / ਭਾਰਤ ’ਚ ਲੱਖਾਂ ਲੋਕ ਭੁੱਖੇ ਪਰ ਉਦਯੋਗਪਤੀਆਂ ਦੇ ਠਾਠ-ਬਾਠ ਨੇ ਤਾਂ ਬਾਦਸ਼ਾਹਾਂ ਤੇ ਨਵਾਬਾਂ ਨੂੰ ਵੀ ਪਛਾੜ ਦਿੱਤਾ ਹੈ: ਓਬਾਮਾ

ਭਾਰਤ ’ਚ ਲੱਖਾਂ ਲੋਕ ਭੁੱਖੇ ਪਰ ਉਦਯੋਗਪਤੀਆਂ ਦੇ ਠਾਠ-ਬਾਠ ਨੇ ਤਾਂ ਬਾਦਸ਼ਾਹਾਂ ਤੇ ਨਵਾਬਾਂ ਨੂੰ ਵੀ ਪਛਾੜ ਦਿੱਤਾ ਹੈ: ਓਬਾਮਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ਵਿਚ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਅਮਰੀਕਾ ਦੇ 44ਵੇਂ ਰਾਸ਼ਟਰਪਤੀ ਓਬਾਮਾ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ਦਿ ਪ੍ਰੋਮਿਸਡ ਲੈਂਡ ਵਿੱਚ ਲਿਖਿਆ ਹੈ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਗੰਦੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਦਾ ਜੀ ਰਹੇ ਹਨ।

ਓਬਾਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਤਰੱਕੀ ਦਾ ਚਿੰਨ੍ਹ ਹਨ। ਕਈ ਵਾਰ ਜ ਬ ਰ-ਜ਼ੁ ਲ ਮ ਝੱਲਣ ਵਾਲੀ ਸਿੱਖ ਧਾਰਮਿਕ ਘੱਟ ਗਿਣਤੀ ’ਚੋਂ ਉੱਠ ਕੇ ਉਹ ਧਰਤੀ ਦੇ ਚੋਟੀ ਦੇ ਦਫ਼ਤਰ ਤੱਕ ਪਹੁੰਚੇ। ਓਬਾਮਾ ਨੇ ਕਿਹਾ ਕਿ ਜਦ ਉਹ 2010 ਵਿਚ ਭਾਰਤ ਆਏ ਸਨ ਤਾਂ ਮਨਮੋਹਨ ਸਿੰਘ ਨਾਲ ਉਨ੍ਹਾਂ ਦਾ ਨਿੱਘਾ ਤੇ ਉਸਾਰੂ ਰਿਸ਼ਤਾ ਬਣਿਆ। ਓਬਾਮਾ ਨੇ ਲਿਖਿਆ ਕਿ ਮਨਮੋਹਨ ਦੀ ਚਿੰਤਾ ਭਾਰਤ ਦੀ ਅਰਥਵਿਵਸਥਾ, ਅ ਤਿ ਵਾ ਦ ਤੇ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਲੈ ਕੇ ਸੀ। ਓਬਾਮਾ ਨੇ ਆਪਣੀ ਕਿਤਾਬ ਵਿਚ ਸੋਨੀਆ ਤੇ ਰਾਹੁਲ ਨਾਲ ਹੋਈ ਮੀਟਿੰਗ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਬੋਲਣ ਨਾਲੋਂ ਵੱਧ ਸੁਣਦੇ ਹਨ। ਨੀਤੀ ਨਿਰਧਾਰਨ ਬਾਰੇ ਕੋਈ ਮਸਲਾ ਆਉਣ ’ਤੇ ਗੱਲਬਾਤ ਉਹ ਰਾਹੁਲ ਵੱਲ ਸੇਧਤ ਕਰ ਦਿੰਦੇ ਸਨ। ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ‘ਉਨ੍ਹਾਂ ਦੀਆਂ ਲਿਖਤਾਂ ਨੇ ਮੇਰੀ ਸੂਝ-ਬੂਝ ਨੂੰ ਨਿਖਾਰਿਆ।’

ਗਾਂਧੀ ਵੱਲੋਂ ਬ੍ਰਿਟਿਸ਼ ਰਾਜ ਖ਼ਿਲਾਫ਼ ਵਿੱਢਿਆ ਅਹਿੰਸਾ ਅੰਦੋਲਨ ਕਈਆਂ ਲਈ ਅੱਜ ਵੀ ਮਿਸਾਲ ਹੈ ਤੇ ਰਹੇਗਾ। ਕਿਤਾਬ ਵਿਚ ਓਬਾਮਾ ਨੇ ਜ਼ਿਕਰ ਕੀਤਾ ਹੈ ਕਿ ਇੰਡੋਨੇਸ਼ੀਆ ’ਚ ਬਚਪਨ ਦੇ ਬਿਤਾਏ ਕਈ ਵਰ੍ਹਿਆਂ ਦੌਰਾਨ ਉਹ ਰਮਾਇਣ ਤੇ ਮਹਾਭਾਰਤ ਸੁਣਦੇ ਰਹੇ ਹਨ। ਉਨ੍ਹਾਂ ਲਿਖਿਆ ਕਿ ਕਾਲਜ ਵਿਚ ਕਈ ਪਾਕਿਸਤਾਨੀ ਤੇ ਭਾਰਤੀ ਉਨ੍ਹਾਂ ਦੇ ਮਿੱਤਰ ਬਣ ਗਏ। ਇਸ ਦੌਰਾਨ ਕਈ ਭਾਰਤੀ ਪਕਵਾਨ ਬਣਾਉਣੇ ਸਿੱਖੇ ਤੇ ਬੌਲੀਵੁੱਡ ਫ਼ਿਲਮਾਂ ਦੇਖੀਆਂ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: