Breaking News
Home / ਅੰਤਰ ਰਾਸ਼ਟਰੀ / ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਇਟਲੀ ਗਏ ਪਿੰਡ ਉਮਰਪੁਰ ਦੇ ਨੌਜਵਾਨ ਦੀ ਮੌਤ

ਦੋ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਇਟਲੀ ਗਏ ਪਿੰਡ ਉਮਰਪੁਰ ਦੇ ਨੌਜਵਾਨ ਦੀ ਮੌਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਅਜੀਤ ਸਿੰਘ(31) ਜੋ ਪਿੱਛਲੇ ਲੱਗਭਗ ਸਤ ਸਾਲ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਹੋਇਆ ਸੀ ਅਤੇ ਉਹ ਮਾਰਚ ਮਹੀਨੇ ਲਾਕਡਾਊਨ ਤੋਂ ਪਹਿਲਾਂ ਘਰ ਛੁੱਟੀ ਆਇਆ ਹੋਇਆ ਸੀ।

ਅਜੇ ਉਸ ਨੂੰ ਘਰੋਂ ਛੁੱਟੀ ਕੱਟ ਕੇ ਇਟਲੀ ਵਾਪਿਸ ਗਏ ਨੂੰ ਦੋ ਮਹੀਨੇ ਹੀ ਹੋਏ ਸਨ ਕਿ ਉੱਥੇ ਉਸਨੂੰ ਬੀਤੇ ਦਿਨੀਂ ਅਚਾਨਕ ਹਾਰਟ ਅਟੈਕ ਹੋ ਗਿਆ ਜਿਸ ਉਪਰੰਤ ਉਸ ਦੀ ਮੌਤ ਹੋ ਗਈ।ਮ੍ਰਿਤਕ ਨੌਜਵਾਨ ਆਪਣੇ ਪਿੱਛੇ 6 ਸਾਲ ਦਾ ਲੜਕਾ, 4 ਸਾਲ ਦੀ ਲੜਕੀ ,ਵਿਧਵਾ ਪਤਨੀ ਅਤੇ ਮਾਤਾ ਪਿਤਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ।ਮ੍ਰਿਤਿਕ ਨੌਜਵਾਨ ਦੀ ਦੇਹ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

Check Also

ਟਰੰਪ ਦੇ ਹਾਰਨ ਤੋਂ ਬਾਅਦ ਭਾਰਤੀਆਂ ਨੇ ਰੋ ਰੋ ਟਵਿੱਟਰ ਗਿੱਲੀ ਕੀਤੀ, ਬਾਈਡਨ ਨੂੰ ਦੱਸਿਆ ਫਰਾਡ

ਟਰੰਪ ਦੇ ਹਾਰਨ ਤੋਂ ਬਾਅਦ ਭਾਰਤੀਆਂ ਨੇ ਰੋ ਰੋ ਟਵਿੱਟਰ ਗਿੱਲੀ ਕੀਤੀ, ਬਾਈਡਨ ਨੂੰ ਦੱਸਿਆ …

%d bloggers like this: