Breaking News
Home / ਪੰਥਕ ਖਬਰਾਂ / ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਦੁਨੀਆਂ ਦਾ ਇਤਿਹਾਸ ਜੇਤੂਆਂ ਦਾ ਇਤਿਹਾਸ ਹੈ ਕਿਉਂਕਿ ਇਤਿਹਾਸ ਹਾਰ ਜਾਣ ਵਾਲੇ ਨਹੀਂ ਲਿਖਦੇ। ਮਹਾਰਾਜੇ ਦੇ ਫੌਤ ਹੋ ਜਾਣ ਪਿਛੋਂ 1849 ਵਿੱਚ ਅੰਗਰੇਜ਼ਾਂ ਨੇ ਜਦੋਂ ਦੇਸ ਪੰਜਾਬ ‘ਤੇ ਕਬਜ਼ਾ ਕਰ ਲਿਆ ਤਾਂ ਸਿੱਖਾਂ ਦਾ ਵੱਡਾ ਹਿੱਸਾ ਹਾਰ ਮੰਨਣ ਤੋਂ ਆਕੀ ਸੀ। ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਭਵਿੱਖਤ ਬਚਨਾਂ ਨੂੰ ਸੱਤ ਕਰ ਜਾਨਣ ਵਾਲੇ ਭਾਈ ਮਾਹਰਾਜ ਸਿੰਘ ਹੋਣੀ ਨੂੰ ਟੱਲਣ ਲਈ ਜੱਦੋਜਹਿਦ ਕਰ ਰਹੇ ਸਨ। ਇਸ ਤਰਾਂ ਦੇ ਸੈਂਕੜੇ ਬਾਗੀ ਜਥੇ ਵੱਖ ਵੱਖ ਇਲਾਕਿਆਂ ਵਿਚ ਸਰਗਰਮ ਸਨ। ਅੰਗਰੇਜ਼ ਨੇ ਇਸੇ ਡਰ ਤਹਿਤ ਮਾਝੇ ਦੇ ਇਲਾਕੇ ਵਿਚੋਂ 200 ਤੋਂ ਵੱਧ ਕਿਲ੍ਹੇ ਢਹਿ ਢੇਰੀ ਕੀਤੇ। ਬਗਾਵਤ ਦੇ ਡਰੋੰ ਸ੍ਰੀ ਅਮ੍ਰਿਤਸਰ ਦੁਆਲੇ ਬਣਾਈ ਕੰਧ, ਮਿਸਲ ਕਾਲ ਦੇ ਕਿਲ੍ਹੇ, ਖਾਲਸਾਈ ਸ਼ਾਨ ਵਾਲੇ ਦਰਵਾਜੇ ਢਾਹ ਦਿੱਤੇ। ਮਹਿਰਾਜਾ ਦਲੀਪ ਸਿੰਘ ਨੂੰ ਇੰਗਲੈਡ ਲੈ ਗਏ। ਸਿੱਖ ਅਗਲੇ ਕਈ ਦਹਾਕੇ ਮਹਾਰਾਜੇ ਦੇ ਕਿਸੇ ਵਾਰਸ ਦੀ ਉਡੀਕ ਕਰਦੇ ਰਹੇ ਪਰ ਮਹਾਰਾਜਾ ਅਤੇ ਰਾਣੀ ਜਿੰਦਾ ਪੰਜਾਬ ਨਾ ਪਰਤ ਸਕੇ।

ਮਹਾਰਾਜੇ ਦੀਆਂ ਗਥਾਵਾਂ ਲੋਕਾਂ ਨੇ ਆਪਣੇ ਸੀਨਿਆਂ ਵਿੱਚ ਸਾਂਭ ਰੱਖੀਆਂ ਸਨ। ਪੰਜਾਬ ਦਾ ਹਰ ਵਰਗ ਕੀ ਸਿੱਖ, ਕੀ ਹਿੰਦੂ, ਮੁਸਲਮਾਨ, ਗਰੀਬ ਹਰ ਬੰਦਾ ਮਹਾਰਾਜੇ ਦੇ ਰਾਜ ਦੀਆਂ ਬਰਕਤਾਂ ਤੇ ਮੌਜਾਂ ਸੀਨਾ ਬਸੀਨਾ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਨੂੰ ਫਰਜ ਆਪਣਾ ਸਮਝਦਾ ਸੀ ਤਾਂ ਕਿ ਉਨ੍ਹਾਂ ਅੰਦਰ ਮਹਾਰਾਜੇ ਵਰਗੇ ਰਾਜ ਦੀ ਤਾਂਘ ਰਹੇ, ਗੁਲਾਮੀ ਉਨ੍ਹਾਂ ਦੇ ਅਸਾਸੇ ਨਾ ਖੋਰ ਦੇਵੇ।
ਇਸ ਗੱਲ ਨੂੰ ਭਾਪਦਿਆਂ ਅੰਗਰੇਜ਼ੀ ਅਫਸਰਾਂ , ਇਸਾਈ ਮਿਸ਼ਨਰੀਆਂ ਤੇ ਅੰਗਰੇਜੀ ਇਤਿਹਾਸਕਾਰਾਂ ਨੇ ਮਹਾਰਾਜੇ ਦੇ ਬਾਰੇ ਕੁਫਰ ਕਹਾਣੀਆਂ ਲਿਖਣੀਆਂ ਤੇ ਛਾਪਣੀਆਂ ਸ਼ੁਰੂ ਕੀਤੀਆਂ। ਭਾਵੇਂ ਕਿ ਸਾਰੇ ਅੰਗਰੇਜ ਇਤਿਹਾਸਕਾਰ ਮਹਾਰਾਜੇ ਬਾਰੇ ਭੱਦੇ ਪ੍ਰਾਪੇਗੰਡੇ ‘ਚ ਸ਼ਾਮਲ ਨਹੀਂ ਹੋਏ ਪਰ ਬਹੁਗਿਣਤੀ ਨੇ ਸੂਖਮ ਤਰੀਕੇ ਨਾਲ ਮਹਾਰਾਜੇ ਦੇ ਕਿਰਦਾਰ ਨੂੰ ਦਾਗਦਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਬਹਤੇ ਦੇਸੀ ਇਤਿਹਾਸਕਾਰ, ਜੋ ਅੰਗਰੇਜ ਦੇ ਹੀ ਸਕੂਲ ‘ਚ ਪੜ੍ਹ ਕੇ ਇਤਿਹਾਸਕਾਰੀ ਕਰਨ ਲੱਗੇ ਸਨ, ਉਹ ਵੀ ਮੱਖੀ ਤੇ ਮੱਖੀ ਮਾਰੀ ਗਏ।

ਰਾਜ ਦੇ ਸੁਪਨੇ ਤਹਿਤ ਸੀਨਾ ਬਸੀਨਾ ਚੱਲ ਰਹੀ ਮਹਿਰਾਜੇ ਦੀ ਅਸਲ ਤਸਵੀਰ ਆਧੁਨਿਕ ਸਿਖਿਆ ਸਾਧਨਾਂ ਅੱਗੇ ਧੁੰਦਲੀ ਹੁੰਦੀ ਗਈ। ਪੰਜਾਬ ਇਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਸਫਰ ਕਰਦਾ ਮਹਾਰਾਜੇ ਦਾ ਉਹ ਜਲਾਲ ਭੁਲ ਭੁਲਾ ਗਿਆ।

ਇਹ ਗੁਲਾਮੀ ਪੱਕੀ ਕਰਨ ਲਈ ਨਵੇਂ ਲਿਖਾਰੀਆਂ ਨੇ ਅੰਗਰੇਜ ਦੇ ਉਸ ਪ੍ਰਾਪੇਗੰਡੇ ਨੂੰ ਸੱਚਾ ਮੰਨ ਕੇ ਮਾਹਰਾਜੇ ਦੀ ਕਿਰਦਾਰਕੁਸ਼ੀ ਤੇ ਲੱਕ ਧਰ ਲਿਆ। ਗੰਦੇ ਕਿਰਦਾਰ ਵਾਲੇ ਲੋਕ ਮਾਹਰਾਜੇ ਦੇ ਅੈਬਾਂ ‘ਤੇ ਕਿਤਾਬਾਂ ਲਿਖਣ ਲੱਗੇ। ਸਰਕਾਰੋੰ ਦਰਬਾਰੋਂ ਵੱਡੇ ਇਨਾਮ ਲੈਣ ਲੱਗੇ।

ਅੱਜ ਹਲਾਤ ਇਹ ਨੇ ਕਿ ਕਿਰਦਾਰ ਤੋਂ ਡਿਗਿਆ ਹੋਇਆ ਕੋਈ ਟੂਚਲ ਜਿਹਾ ਲੇਖਕ ਮਹਾਰਾਜੇ ਦੇ ਅੈਬ ਦੱਸ ਕੇ ਕਿਤਾਬ ਲਿਖ ਦੇਵੇ ਤਾਂ ਉਸ ਨੂੰ ਲੱਖਾਂ ਮਰੁਪਈਆ ਦਾ ਇਨਾਮ ਦਿੱਤਾ ਜਾਂਦਾ। ਪਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਤਾਪ ਹੈ ਕਿ ਦੋ ਸੋ ਸਾਲ ਬਾਦ ਵੀ ਜਦੋਂ ਕੋਈ ਪੰਜਾਬੀ ਮਹਾਰਾਜੇ ਦੇ ਰਾਜ ਦੀ ਗਾਥਾ ਸੁਣਦਾ ਪੜ੍ਹਦਾ ਤਾਂ ਅੱਖ ਭਰ ਆਉਂਦੀ ਏ। ਸੋ ਮਾਹਰਾਜੇ ਬਾਰੇ ਫੈਲਾਏ ਜਾਂਦੇ ਕੂੜ ਤੋਂ ਸਾਵਧਾਨ ਰਹੋ, ਇਨ੍ਹਾਂ ਦਾ ਇਕੋ ਮਕਸਦ ਪੰਜਾਬੀਆਂ ਦੇ ਅੰਦਰੋਂ ਆਪਣੇ ਰਾਜ ਦੀ ਲਲਕ ਨੂੰ ਖਤਮ ਕਰਨਾ ਹੈ।
#ਮਹਿਕਮਾ_ਪੰਜਾਬੀ

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: