Breaking News
Home / ਪੰਜਾਬ / ਵੀਡੀਉ – ਯੋਗਰਾਜ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ

ਵੀਡੀਉ – ਯੋਗਰਾਜ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ

ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਸਮੇਂ ਸਮੇਂ ਨੁਮਾਇੰਦੇ ਬਣਾ ਕੇ ਵਿਧਾਨ ਸਭਾ ਅਤੇ ਲੋਕ ਸਭਾ ‘ਚ ਭੇਜਿਆ, ਅੱਜ ਪੰਜਾਬ ‘ਤੇ ਬਣੀ ਭੀੜ ਮੌਕੇ ਉਹ ਵੀ ਸਾਡੇ ਨਾਲ ਖੜ੍ਹੇ ਹੁੰਦੇ ਦਿਖਾਈ ਨਹੀਂ ਦੇ ਰਹੇ।

ਪਿਛਲੇ ਕਈ ਦਿਨਾਂ ਤੋਂ ਕਿਸਾਨੀ ਧਰਨਿਆਂ ‘ਚ ਆਪਣੇ ਦਿਲ ਦੇ ਜਜ਼ਬਾਤ ਲੈ ਕੇ ਵੱਖ-ਵੱਖ ਥਾਵਾਂ ‘ਤੇ ਪੁੱਜ ਰਹੇ ਫਿਲਮੀ ਕਲਾਕਾਰ ਯੋਗਰਾਜ ਸਿੰਘ ਨੇ ਅੱਜ ਇੱਥੇ ਕੋਠੇ ਗੱਜਣ ਸਿੰਘ ਵਾਲਾ ਵਿਖੇ ਲੱਗੇ ਕਿਸਾਨੀ ਧਰਨੇ ‘ਚ ਆਪਣੀ ਭਾਵਪੂਰਤ ਤਕਰੀਰ ਦੌਰਾਨ ਭਾਰੀ ਗਿਣਤੀ ‘ਚ ਜੁੜੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੰਗਾਰ ਪਾਉਂਦਿਆਂ ਆਖਿਆ ਕਿ ਹੁਣ ਸਹੁੰ ਪਾ ਕੇ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਲਕੀਰ ਖਿੱਚਣ ਦਾ ਸਮਾਂ ਆ ਗਿਆ ਹੈ ਕਿ ਖੁਦ ਨੂੰ ਸ਼ਹੀਦ ਕਰਵਾਉਣਾ ਤਾਂ ਮਨਜ਼ੂਰ ਕਰ ਲਵੋ ਪਰ ਪਿੱਛੇ ਹਟਣ ਦਾ ਨਾਮ ਨਹੀਂ ਲੈਣਾ ਕਿਉਂਕਿ ਆਪਸੀ ਭਾਈਵਾਲੀ ਨਾਲ ਸਿਆਸਤਦਾਨਾ ਨੇ ਆਪਣੇ ਘਰ ਤਾਂ ਭਰ ਲਏ ਪਰ ਸਾਡਾ ਹੱਸਦਾ-ਵਸਦਾ ਤੇ ਖੁਸ਼ਹਾਲ ਪੰਜਾਬ ਮਰਨ ਕਿਨਾਰੇ ਕਰ ਕੇ ਰੱਖ ਦਿੱਤਾ।

ਉਨ੍ਹਾਂ ਪਿਛਲੇ ਦਿਨੀਂ ਮਾਝੇ ਇਲਾਕੇ ‘ਚ ਜ਼ ਹਿ ਰੀ ਲੀ ਸ਼ ਰਾ ਬ ਨਾਲ ਹੋਈਆਂ 128 ਮੌਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਸ ਸ਼ਰਾਬ ਕਾਂਡ ‘ਚ 7 ਮੌਜੂਦਾ ਵਿਧਾਇਕ ਅਤੇ ਇਕ ਮੈਂਬਰ ਪਾਰਲੀਮੈਂਟ ਦਾ ਨਾਮ ਆਇਆ, ਸਿਆਸਤਦਾਨਾ ਨੇ ਦਿੱਲੀ ਵਿਖੇ ਪੁੱਜ ਕੇ ਆਪਣੇ ਆਕਾਵਾਂ ਦੀਆਂ ਲੇਲੜੀਆਂ ਕੱਢੀਆਂ, ਪੰਜਾਬ ਦਾ ਕੇਸ ਦਿੱਲੀ ‘ਚ ਜਾਂਚ ਲਈ ਪੁੱਜ ਗਿਆ ਤੇ ਉਸ ਤੋਂ ਬਾਅਦ ਮਾਮਲਾ ਬੜੀ ਚਲਾਕੀ ਨਾਲ ਰਫਾ-ਦਫਾ ਕਰ ਦਿੱਤਾ ਗਿਆ।

ਯੋਗਰਾਜ ਸਿੰਘ ਸਮੇਤ ਉਨਾਂ ਨਾਲ ਆਏ ਸਾਥੀ ਕਲਾਕਾਰਾਂ ਨੇ ਵੀ ਵਿਅੰਗਮਈ ਤਰੀਕੇ ਨਾਲ ਪੰਥ ਦੇ ਨਾਂਅ ‘ਤੇ ਵੋਟਾਂ ਪਾਉਣ ਵਾਲਿਆਂ ਨੂੰ ਹਲੂਣਦਿਆਂ ਆਖਿਆ ਕਿ ਕੋਈ ਹੱਥ ਖੜ੍ਹਾ ਕਰ ਕੇ ਦੱਸੇ ਕਿ ਅੱਜ ਪੰਜਾਬ ‘ਤੇ ਬਣੀ ਭੀੜ ਮੌਕੇ ਪੰਥ ਦੇ ਨਾਂਅ ‘ਤੇ ਪੰਜ ਵਾਰ ਸੱਤਾ ਦਾ ਆਨੰਦ ਮਾਣਨ ਵਾਲੇ ਕਿੱਥੇ ਹਨ? ਉਨਾਂ ਆਖਿਆ ਕਿ ਸਾਡੇ ਪਾਣੀ ਖੋਹ ਲਏ, ਜਵਾਨੀ ਜਾਂ ਤਾਂ ਵਿਦੇਸ਼ਾਂ ਨੂੰ ਉਡਾਰੀ ਮਾਰ ਗਈ ਤੇ ਜਾਂ ਨਸ਼ਿਆਂ ‘ਚ ਗ੍ਰਸਤ ਕਰ ਦਿੱਤੀ, ਨੌਜਵਾਨਾ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਲਈ ਵਿਰੋਧੀ ਤਾਕਤਾਂ ਨੇ ਹਰ ਪ੍ਰਬੰਧ ਕਰਨ ਦੀਆਂ ਸ਼ਰਮਨਾਕ ਹਰਕਤਾਂ ਕੀਤੀਆਂ। ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਜੇਕਰ ਅੱਜ ਵੀ ਅਸੀਂ ਸੁਚੇਤ ਹੋ ਜਾਈਏ ਤਾਂ ਪੰਜਾਬ ਦੁਬਾਰਾ ਫਿਰ ਸੋਨੇ ਦੀ ਚਿੜੀ, ਤੰਦਰੁਸਤ ਅਤੇ ਖੁਸ਼ਹਾਲ ਬਣ ਸਕਦਾ ਹੈ। ਉਨਾਂ ਭਵਿੱਖ ‘ਚ ਰਵਾਇਤੀ ਪਾਰਟੀਆਂ ਅਤੇ ਰਵਾਇਤੀ ਲੀਡਰਾਂ ਨੂੰ ਨਕਾਰ ਕੇ ਆਪਣੇ ਪੜੇ-ਲਿਖੇ ਅਤੇ ਪੰਜਾਬ ਲਈ ਫਿਕਰਮੰਦ ਰਹਿਣ ਵਾਲੇ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਪ੍ਰਣ ਵੀ ਕਰਵਾਇਆ।

Check Also

ਬਾਦਲਾਂ ਦੇ ਚੈਨਲ ‘ਤੇ, ਬਾਦਲਾਂ ਦੇ ਆਗੂ ਨੂੰ ਭਾਜਪਈ ਨੇ ਕੱਢੀਆਂ ਗਾ ਲ੍ਹਾਂ….!

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ …

%d bloggers like this: