Breaking News
Home / ਰਾਸ਼ਟਰੀ / ਮਨਜਿੰਦਰ ਸਿੰਘ ਸਿਰਸਾ ਖਿਲਾਫ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਐਫ ਆਈ ਆਰ ਦਰਜ ਕਰਨ ਦਾ ਹੁਕਮ

ਮਨਜਿੰਦਰ ਸਿੰਘ ਸਿਰਸਾ ਖਿਲਾਫ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਐਫ ਆਈ ਆਰ ਦਰਜ ਕਰਨ ਦਾ ਹੁਕਮ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਸ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਕੋਰਟ ਨੇ ਬਾਕਾਇਦਾ ਸਿ਼ਕਾਇਤ (ਐਫ ਆਈ ਆਰ) ਦਰਜ ਕਰਨ ਦਾ ਹੁਕਮ ਦਿੱਤਾ ਹੈ।

ਕੋਰਟ ਨੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ 2013 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੋਣ ਸਮੇਂ 65 ਲੱਖ 99,729 ਰੁਪਏ ਦੇ ਫਰਜ਼ੀ ਬਿੱਲ ਮਨਜ਼ੂਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ।

ਇਹ ਕੇਸ ਭੁਪਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਕੀਤਾ ਸੀ। ਦਿੱਲੀ ਦੇ ਇੱਕ ਵੱਡੇ ਸਿਆਸੀ ਨੇਤਾ ਨੂੰ ਖੁਸ਼ ਕਰਨ ਲਈ ਹੋਏ ਸਿਆਸੀ ਪ੍ਰੋਗਰਾਮ ਵਿੱਚ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਫੰਡ ਵਿੱਚੋਂ ਵੱਡੀ ਰਕਮ ਬੋਰਡ ਅਤੇ ਰਿਫਰੈਸ਼ਮੈਂਟ ਉਤੇ ਖਰਚ ਕੀਤੇ ਜਾਣ ਸਬੰਧੀ ਤਹਿਤ ਦੋਸ਼ੀ ਮੰਨਿਆ ਜਾ ਸਕਦਾ ਹੈ।

ਕੋਰਟ ਨੇ ਸਿਰਸਾ ਅਤੇ ਟੈਂਟ ਹਾਊਸ ਦੇ ਮਾਲਕ ਸਤੀਸ਼ ਪਰੂਥੀ ਦੇ ਖਿਲਾਫ ਜਾਂਚ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਪਰੂਥੀ ਵੱਲੋਂ ਦਿੱਤੇ ਗਏ ਲੈਟਰ ਹੈਡ ਵਾਲੇ ਬਿੱਲਾਂ ਉਤੇ ਹੋਏ ਲੱਖਾਂ ਰੁਪਏ ਦੇ ਭੁਗਤਾਨ ਕਰਨ `ਤੇ ਟੈਂਟ ਹਾਊਸ ਦੇ ਕਿਸੇ ਅਧਿਕਾਰੀ ਦੇ ਦਸਤਖਤ ਨਹੀਂ ਹਨ ਅਤੇ ਨਾ ਹੀ ਵੈਟ, ਪੈਨ ਨੰਬਰ ਅਤੇ ਫਰਮ ਦਾ ਪਤਾ ਹੈ।

ਉਧਰ ਸਿਰਸਾ ਨੇ ਇਸ ਬਾਰੇ ਕਿਹਾ ਕਿ ਉਹ ਕੋਰਟ ਦੇ ਸਵਾਲਾਂ ਦਾ ਜਵਾਬ ਅਦਾਲਤ ਨੂੰ ਦੇਣਗੇ। ਸਿਰਸਾ ਮੁਤਾਬਕ ਟੈਂਟ ਦਾ ਮਾਮਲਾ ਅਤੇ ਇਸ ਦਾ ਅਪਰੂਵਲ ਓਦੋਂ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕੀਤਾ ਅਤੇ ਉਨ੍ਹਾਂ ਨੇ ਹੁਕਮ ਦਿੱਤਾ ਸੀ, ਮੈਂ ਤਾਂ ਸਿਰਫ ਚੈਕਾਂ `ਤੇ ਦਸਤਖਤ ਕੀਤੇ ਸਨ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: