Breaking News
Home / ਪੰਜਾਬ / ਦੇਖੋ ਖਾਲਿਸਤਾਨ ਦਾ ਨਾਮ ਸੁਣ ਕੇ ਕਿਵੇਂ ਟੱਪੇ ਕਾਂਗਰਸੀ ਜਿੱਦਾ….

ਦੇਖੋ ਖਾਲਿਸਤਾਨ ਦਾ ਨਾਮ ਸੁਣ ਕੇ ਕਿਵੇਂ ਟੱਪੇ ਕਾਂਗਰਸੀ ਜਿੱਦਾ….

ਮਲੋਟ ਵਿਖੇ ਕਾਂਗਰਸ ਦੀ ਰੈਲੀ ਵਿੱਚ ਇੱਕ ਨੌਜਵਾਨ਼ ਵੱਲੋ ਖਾਲਿਸਤਾਨ ਦੀ ਮੰਗ : ਨੋਜਵਾਨ ਦੇ ਖ਼ਿਲਾਫ਼ ਦਰਜ਼ ਕੀਤਾ ਕੇਸ

ਮਲੋਟ ਵਿਖੇ ਕਾਂਗਰਸ ਦੀ ਰੈਲੀ ਵਿੱਚ ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਇੱਕ ਨੌਜਵਾਨ਼ ਦੀ ਵੱਲੋ ਸਟੇਜ ਤੇ ਖਾਲਿਸਤਾਨ ਦੀ ਮੰਗ ਕੀਤੇ ਜਾਣ ਤੇ ਸਟੇਜ ਤੇ ਬੋਲਦਿਆਂ ਨੌਜਵਾਨ ਨੂੰ ਸਟੇਜ ਤੋਂ ਹਟਾ ਦਿੱਤਾ ਗਿਆ । ਮਲੋਟ ਪੁਲਿਸ ਨੇ ਬਾਅਦ ਵਿੱਚ ਉਕਤ ਨੋਜਵਾਨ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਦੋਂ ਡਿਪਟੀ ਸਪੀਕਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਰੈਲੀ ਦੌਰਾਨ ਖਾਲਿਸਤਾਨ ਬਾਰੇ ਗੱਲ ਕਰਨ ਵਾਲੇ ਨੌਜਵਾਨ ਖਿਲਾਫ ਕੇ ਸ ਦਰਜ ਕੀਤਾ ਗਿਆ ਹੈ, ਸਿਟੀ ਪੁਲਿਸ ਮਲੋਟ ਨੇ ਮਲੋਟ ਵਿੱਚ ਕਾਂਗਰਸ ਦੀ ਵੱਲੋ ਕੀਤੀ ਜਾ ਰਹੀ ਕਿਸਾਨ ਰੈਲੀ ਦੌਰਾਨ ਸਟੇਜ ਤੇ ਖਾਲਿਸਤਾਨ ਬਣਾਉਣ ਦੀ ਗੱਲ ਕਰਨ ‘ਤੇ ਕਾਂਗਰਸ ਖਿਲਾਫ ਕੇਸ ਦਰਜ ਕੀਤਾ ਹੈ। ਮਲੋਟ ਵਿਖੇ ਕਾਂਗਰਸ ਪਾਰਟੀ ਦੀ ਤਰਫੋਂ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਕਿਸਾਨ ਰੈਲੀ ਕੀਤੀ ਗਈ।

ਇਸ ਸਮੇਂ ਦੌਰਾਨ ਇਕ ਨੌਜਵਾਨ ਨੇ ਕਾਂਗਰਸ ਦੇ ਹੱਕ ਵਿਚ ਕਿਹਾ ਕਿ ਜੇ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ ਖਾਲਿਸਤਾਨ ਪੰਜਾਬ ਵਿਚ ਬਣ ਜਾਵੇਗਾ। ਉਕਤ ਨੌਜਵਾਨ ਦੀ ਗੱਲ ਸੁਣਦਿਆਂ ਹੀ ਸਟੇਜ ‘ਤੇ ਮੌਜੂਦ ਨੇਤਾਵਾਂ ਨੇ ਉਸ ਤੋਂ ਮਾਈਕ ਖੋਹ ਲਿਆ ਅਤੇ ਆਪਣੀ ਵਿਆਖਿਆ ਪੇਸ਼ ਕਰਨ ਲੱਗੇ। ਪੁਲਿਸ ਨੇ ਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 12 ਮਲੋਟ ਦੀ ਸ਼ਿਕਾਇਤ ‘ਤੇ ਸੁਖਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Check Also

ਲੱਖਾ ਸਿਧਾਣਾ ਦੇ ਹੱਕ ਵਿਚ ਨਿੱਤਰੇ ਸੁਖਬੀਰ ਬਾਦਲ

ਲੱਖਾ ਸਿਧਾਣਾ ਦੇ ਹੱਕ ਵਿਚ ਡਟੇ ਨਵਜੋਤ ਸਿੱਧੂ, ਕਿਹਾ- ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ …

%d bloggers like this: