Breaking News
Home / ਅੰਤਰ ਰਾਸ਼ਟਰੀ / ਜਾਣੋ ਜੋ ਬਾਈਡਨ ਅਤੇ ਕਮਲਾ ਹੈਰਿਸ ਦੇ ਜਿੱਤਣ ਨਾਲ ਭਾਰਤ ਨੂੰ ਕਿਉਂ ਲੱਗੀਆਂ ਮਿਰਚਾਂ

ਜਾਣੋ ਜੋ ਬਾਈਡਨ ਅਤੇ ਕਮਲਾ ਹੈਰਿਸ ਦੇ ਜਿੱਤਣ ਨਾਲ ਭਾਰਤ ਨੂੰ ਕਿਉਂ ਲੱਗੀਆਂ ਮਿਰਚਾਂ

ਕਸ਼ਮੀਰ ਦੇ ਲੋਕਾਂ ਦੀ ਮੰਗ ਅਨੁਸਾਰ ਉਹਨਾਂ ਦੇ ਅਜ਼ਾਦੀ ਦੇ ਅਧਿਕਾਰ ਦੇ ਹਮਾਇਤੀ ਹਨ, ਅਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ CAA ਵਰਗੇ ਫਿਰਕਾ ਪ੍ ਰਸਤ ਬਿੱਲ ਦੇ ਵਿਰੋਧੀ ਹਨ, ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਦਾਅਵੇਦਾਰ ਬਾਇਡਨ।

ਜੋਅ ਬਾਈਡਨ ਲਈ ਆਉਣ ਵਾਲਾ ਸਮਾਂ ਚੁਣੌਤੀ ਭਰਪੂਰ ਹੈ ਕਿ ਕੀ ਉਹ ਮੋਦੀ ਨੂੰ ਉਸਦੇ ਮਨੁੱਖਤਾ ਵਿਰੋਧੀ ਗੁਨਾਹਾਂ ਲਈ ਜਵਾਬਦੇਹ ਬਣਾਉਣਗੇ? ਜਿਵੇਂ ਜੋਅ ਬਾਈਡਨ ਤੇ ਕਮਲਾ ਹੈਰਿਸ ਪਹਿਲਾਂ ਕਸ਼ਮੀਰ ਦੇ ਹੱਕ ‘ਚ ਖੜ੍ਹਦੇ ਰਹੇ ਨੇ, ਕੀ ਹੁਣ ਅਹੁਦੇ ਮਿਲਣ ਤੋਂ ਬਾਅਦ ਖੜ੍ਹਨਗੇ?ਇਸ ਦਿਸ਼ਾ ਵੱਲ ਪਹਿਲਾ ਕਦਮ ਮੋਦੀ ਦਾ ਅਮਰੀਕਾ ਵੀਜ਼ਾ ਬੰਦ ਕਰਨਾ ਹੋ ਸਕਦਾ ਹੈ, ਜਿਵੇਂ ਕਿ ਅਮਰੀਕਾ ਨੇ ਪਹਿਲਾਂ ਕੀਤਾ ਸੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ


ਕੈਨੇਡਾ ਤੇ ਅਮਰੀਕਾ ਆਉਣ ਵਾਲੇ ਸਮੇਂ ਵਿੱਚ ਬੇਹਤਰ ਸਹਿਯੋਗੀਆਂ ਵਜੋਂ ਕੰਮ ਕਰਨਗੇ ਨਾਂ ਕਿ ਇੱਕ ਮੁਕਾਬਲੇ ਵਾਲੀ ਧਿਰ ਵਜੋਂ – ਬਾਈਡਨ

ਮੋਦੀ ਵੱਲੋਂ ਜੌ ਬਾਈਡਨ ਨੂੰ ਮੁਬਾਰਕਬਾਦ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੌ ਬਾਈਡਨ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਹੈ ਕਿ ਉਨਾਂ ਨੂੰ ਉਮੀਦ ਹੈ ਕਿ ਜੌਂ ਬਾਈਡਨ ਦੀ ਅਗਵਾਈ ਹੇਠ ਭਾਰਤ- ਅਮਰੀਕਾ ਦੇ ਸਬੰਧ ਬੇਹਤਰੀਨ ਬਣਨਗੇ ਨਵੀਆਂ ਉਚਾਈਆਂ ਨੂੰ ਛੂਹਣਗੇ , ਉਨ੍ਹਾਂ ਉਪ ਰਾਸ਼ਟਰਪਤੀ ਹੁੰਦਿਆਂ ਜੌਂ ਬਾਈਡਨ ਦੇ ਕੀਤੇ ਕੰਮਾਂਕਾਜਾਂ ਦੀ ਤਾਰੀਫ਼ ਕੀਤੀ ਹੈ, ਦੱਸਣਾ ਬਣਦਾ ਹੈ ਕਿ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਦੀ ਜਿੱਤ ਲਈ ਅਮਰੀਕਾ ਵਿਖੇ ਇੱਕ ਰੈਲੀ ਵੀ ਕੀਤੀ ਸੀ ਪਰ ਹੁਣ ਭਾਰਤ ਦੀ ਭਾਜਪਾ ਬਹੁਗਿਣਤੀ ਵਾਲੀ ਸਰਕਾਰ ਵੱਲੋਂ ਡੋਨਾਲਡ ਟਰੰਪ ਤੋਂ ਦੂਰੀ ਬਣਾਈ ਜਾ ਰਹੀ ਹੈ ।

ਡੋਨਾਲਡ ਟਰੰਪ ਜੌ ਬਾਈਡਨ ਨੂੰ ਜੇਤੂ ਨਹੀਂ ਮੰਨਣਗੇ- ਰੂਡੀ ਜਿਉਲਿਆਨੀ
ਡੋਨਾਲਡ ਟਰੰਪ ਦੇ ਨਿੱਜੀ ਅਟਾਰਨੀ ਰੂਡੀ ਜਿਉਲਿਆਨੀ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਜੌ ਬਾਈਡਨ ਦੇ 46 ਵੇਂ ਰਾਸ਼ਟਰਪਤੀ ਬਣਨ ਦੇ ਐਲਾਨ ਤੋਂ ਤੁਰੰਤ ਬਾਅਦ ਕਿਹਾ ਹੈ ਕਿ ਡੋਨਾਲਡ ਟਰੰਪ ਇਸ ਚੋਣ ਨੂੰ ਸਵੀਕਾਰ ਨਹੀਂ ਕਰਨਗੇ। ਉਨਾਂ ਆਖਿਆ ਹੈ ਕਿ “ਸਪੱਸ਼ਟ ਤੌਰ ‘ਤੇ ਉਹ ਸਵੀਕਾਰ ਨਹੀਂ ਕਰਣਗੇ ਜਦੋਂ ਘੱਟੋ ਘੱਟ 600,000 ਬੈਲਟ ਸਵਾਲਾ ਦੇ ਘੇਰੇ ਵਿੱਚ ਹੋਣ ,” । ਜ਼ਿਯੂਲਿਨੀ ਨੇ ਸ਼ਨੀਵਾਰ ਨੂੰ ਫਿਲਾਡੇਲਫੀਆ ਵਿੱਚ ਇਹ ਦਾਅਵਾ ਕੀਤਾ ਹੈ ਕਿ ਇਸ ਨਤੀਜੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।


ਡੋਨਾਲਡ ਟਰੰਪ ਦੇ ਨਿੱਜੀ ਅਟਾਰਨੀ ਤੇ ਨਿਊ ਯਾਰਕ ਦੇ ਸਾਬਕਾ ਮੇਅਰ ਨੇ ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਕੀਤਾ ਹੈ ਕਿ ਪੈਨਸਿਲਵੇਨੀਆ ਸੂਬੇ ਵਿੱਚ ਬੈਲਟ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਨਾਲ ਬਾਈਡਨ ਨੂੰ ਵਾਈਟ ਹਾਊਸ ਵਿੱਚ ਜਾਣ ਲਈ ਇਲੈਕਟੋਰਲ ਕਾਲਜ ਦੀਆਂ ਜ਼ਰੂਰੀ ਵੋਟਾਂ ਮਿਲੀਆਂ ਹਨ ।ਜਿਯੂਲਾਨੀ ਨਾਲ ਤਿੰਨ ਪੋਲ ਨਿਗਰਾਨ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਬੈਲਟ ਗਿਣਤੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਤੋਂ ਰੋਕਿਆ ਗਿਆ ਸੀ।


ਜਿਉਲਿਆਣੀ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਦੁਨੀਆਂ ਭਰ ਦੇ ਲੀਡਰ ਜੌਂ ਬਾਈਡਨ ਨੂੰ ਨਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਮੁਬਾਰਕਬਾਦ ਦੇ ਰਹੇ ਹਨ ਤੇ ਸਮੂਚਾ ਮੁੱਖ ਧਾਰਾ ਦਾ ਮੀਡੀਆ ਉਨਾਂ ਨੂੰ ਰਾਸ਼ਟਰਪਤੀ ਦੇ ਤੌਰ ਤੇ ਸੰਬੋਧਤ ਕਰ ਰਿਹਾ ਹੈ । ਯਾਦ ਰਹੇ ਰੂਡੀ ਜਿਉਲਿਆਣੀ ਨੂੰ ਨਿਉ ਯਾਰਕ ਸ਼ਹਿਰ ਵਿੱਚੋਂ ਮਾਫੀਆ ਤੇ ਅੰਡਰਵਰਲਡ ਖਿਲਾਫ ਸਖ਼ਤ ਕਾਰਵਾਈਆਂ ਲਈ ਵੀ ਜਾਣਿਆ ਜਾਂਦਾ ਰਿਹਾ ਹੈ ।

ਅਮਰੀਕਨ ਉਪ ਰਾਸ਼ਟਰਪਤੀ ਹੋਵੇਗੀ | ਬਾਈਡਨ ਤੇ ਹੈਰਿਸ ਆਪਣੇ ਅਹੁਦਿਆਂ ਦੀ 20 ਜਨਵਰੀ 2021 ਨੂੰ ਸਹੁੰ ਚੁੱਕਣਗੇ | ਬਾਈਡਨ ਨੂੰ ਹੁਣ ਤੱਕ 147,896,317 ਤੋਂ ਵੱਧ ਆਮ ਲੋਕਾਂ ਦੀਆਂ ਵੋਟਾਂ ਮਿਲ ਚੁੱਕੀਆਂ ਹਨ | ਬਾਈਡਨ ਦੇ ਰਾਸ਼ਟਰਪਤੀ ਬਣਨ ਦੇ ਐਲਾਨ ਦੇ ਨਾਲ ਹੀ ਅਮਰੀਕਾ ਦਾ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਮੇਤ ਵੱਖ-ਵੱਖ ਸ਼ਹਿਰਾਂ ‘ਚ ਲੋੜ ਸੜਕਾਂ ‘ਤੇ ਆ ਕੇ ਖੁਸ਼ੀ ਮਨਾ ਰਹੇ ਹਨ | ਜਦ ਮੀਡੀਆ ਨੇ ਬਾਈਡਨ ਦੀਆਂ ਜਿੱਤ ਦੀਆਂ ਖ਼ਬਰਾਂ ਦੱਸੀਆਂ ਉਸ ਸਮੇਂ ਟਰੰਪ ਵਰਜੀਨੀਆ ‘ਚ ਗੋਲਫ ਖੇਡ ਰਹੇ ਸਨ | ਟਰੰਪ ਹੁਣ 1992 ‘ਚ ਜਾਰਜ ਐਚ. ਡਬਲਯੂ. ਬੁਸ਼ ਤੋਂ ਬਾਅਦ ਮੁੜ ਚੋਣ ਹਾਰਨ ਵਾਲੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ | ਬਾਈਡਨ ਦੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਦੇ ਉੱਪ-ਰਾਸ਼ਟਰਪਤੀ ਬਣਨ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |


ਅਮਰੀਕੀਆਂ ਨੇ ਮੈਨੂੰ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦੇ ਕੇ ਮਾਣ ਬਖਸ਼ਿਆ ਹੈ-ਬਾਈਡਨ
ਜਿੱਤ ਤੋਂ ਬਾਅਦ ਬਾਈਡਨ ਨੇ ਟਵੀਟ ਕਰਦਿਆਂ ਕਿਹਾ ਕਿ ਅਮਰੀਕੀਆਂ ਨੇ ਮੈਨੂੰ ਇਸ ਮਹਾਨ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦੇ ਕੇ ਮਾਣ ਬਖਸ਼ਿਆ ਹੈ | ਸਾਡੇ ਸਾਹਮਣੇ ਸਖ਼ਤ ਚੁਣੌਤੀਆਂ ਹਨ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਹੋਵਾਂਗਾ ਭਾਵੇਂ ਤੁਸੀਂ ਮੈਨੂੰ ਵੋਟ ਪਾਈ ਹੈ ਜਾਂ ਨਹੀਂ | ਤੁਸੀਂ ਜੋ ਮੇਰੇ ‘ਚ ਭਰੋਸਾ ਵਿਖਾਇਆ ਹੈ ਮੈਂ ਉਸ ਨੂੰ ਬਰਕਰਾਰ ਰੱਖਾਂਗਾ |


ਭਾਰਤੀ-ਅਫਰੀਕੀ ਤੇ ਅਮਰੀਕੀ ਨਸਲ ਦੀ ਵਿਰਾਸਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਮਲਾ ਹੈਰਿਸ
ਕਮਲਾ ਹੈਰਿਸ ਤੇ ਉਸ ਦੀ ਭੈਣ ਮਾਇਆ ਅਜਿਹੇ ਘਰ ‘ਚ ਵੱਡੀ ਹੋਈ ਜੋ ਕਾਲੇ ਅਮਰੀਕੀ ਕਲਾਕਾਰਾਂ ਦੇ ਸੰਗਤੀ ਨਾਲ ਗੂੰਜਦਾ ਸੀ | ਕਮਲਾ ਦੀ ਮਾਂ ਸ਼ਾਇਮਾਲਾ ਗੋਪਾਲਨ ਦਾ ਸਬੰਧ ਤਾਮਿਲਨਾਡੂ ਤੋਂ ਸੀ, ਜਦੋਂਕਿ ਉਸ ਦੇ ਪਿਤਾ ਡੋਨਾਲਡ ਹੈਰਿਸ ਦਾ ਸਬੰਧੀ ਅਫਰੀਕਾ ਨਾਲ ਸੀ | ਸ਼ਾਇਮਾਲਾ ਕੈਂਸਰ ਖੋਜ ਤੇ ਮਾਨਵ ਅਧਿਕਾਰ ਵਰਕਰ ਸੀ, ਜਦੋਂਕਿ ਡੋਨਾਲਡ ਹੈਰਿਸ ਸਟੈਨਫੋਰਡ ਯੂਨੀਵਰਸਿਟੀ ‘ਚ ਅਰਥਸ਼ਾਸਤ ਪੜਾਉਂਦੇ ਸਨ | ਕਮਲਾ, ਜਦੋਂ 5 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਵੱਖ ਹੋ ਗਏ | ਕਮਲਾ ਆਪਣੀ ਆਤਮ ਕਥਾ ‘ਚ ਲਿਖਦੀ ਹੈ ਕਿ ਉਸ ਦੀ ਮਾਂ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਿਸ ਦੇਸ਼ ਨੂੰ ਉਨ੍ਹਾਂ ਨੇ ਰਹਿਣ ਲਈ ਚੁਣਿਆ ਹੈ, ਉਹ ਦੋਹਾਂ ਲੜਕੀਆਂ ਨੂੰ ਸਿਆਹ ਨਸਲ ਵਜੋਂ ਹੀ ਦੇਖੇਗਾ ਪਰ ਉਸ ਨੇ ਦੋਹਾਂ ਭੈਣਾਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕੀਤੀ ਕਿ ਉਨ੍ਹਾਂ ਨੂੰ ਆਪਣੀ ਭਾਰਤੀ-ਅਫਰੀਕੀ ਤੇ ਅਮਰੀਕੀ ਨਸਲ ਦੀ ਵਿਰਾਸਤ ‘ਤੇ ਮਾਣ ਹੋਵੇ |

ਬਾਈਡਨ ਦਾ ਸਭ ਤੋਂ ਛੋਟੇ ਸੈਨੇਟਰ ਤੋਂ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣਨ ਦਾ ਸਫ਼ਰ
ਵਾਸ਼ਿੰਗਟਨ, 8 ਨਵੰਬਰ (ਏਜੰਸੀ)-ਅਮਰੀਕੀ ਸਿਆਸਤ ‘ਚ ਪੰਜ ਦਹਾਕਿਆਂ ਤੱਕ ਸਰਗਰਮ ਬਾਈਡਨ ਦਾ ਸਭ ਤੋਂ ਛੋਟੇ ਸੈਨੇਟਰ ਤੋਂ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣਨ ਦਾ ਸਫ਼ਰ ਬੇਹੱਦ ਰੌਚਕ ਹੈ | 77 ਸਾਲਾ ਬਾਈਡਨ ਜੋ 6 ਵਾਰ ਦੇ ਡੈਮੋਕ੍ਰੇਟਿਕ ਸੈਨੇਟਰ ਹਨ 1988 ਤੇ 2008 ‘ਚ ਵੀ ਅਮਰੀਕੀ ਰਾਸ਼ਟਰਪਤੀ ਲਈ ਦਾਅਵੇਦਾਰੀ ਠੋਕ ਚੁੱਕੇ ਹਨ ਪਰ ਉਹ ਅਸਫ਼ਲ ਰਹੇ ਸੀ | ਉਹ ਬਰਾਕ ਓਬਾਮਾ ਦੇ ਦੋ ਵਾਰ ਦੇ ਕਾਰਜਕਾਲ ਦੌਰਾਨ ਦੋਵੇਂ ਵਾਰ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ | ਬਾਈਡਨ 74 ਸਾਲਾ ਟਰੰਪ ਨੂੰ ਹਰਾ ਕੇ ਅਮਰੀਕਾ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣ ਗਏ ਹਨ | ਬਾਈਡਨ ਨੇ ਭਾਰਤ-ਅਮਰੀਕਾ ਸਿਵਲ ਪ੍ਰਮਾਣੂ ਸੌਦੇ ਵਿਚ ਅਹਿਮ ਭੂਮਿਕਾ ਨਿਭਾਈ ਸੀ | 1942 ‘ਚ ਪੈਨਸਲਵੇਨੀਆ ‘ਚ ਕੈਥੋਲਿਕ ਪਰਿਵਾਰ ‘ਚ ਜਨਮੇ ਜੋ ਬਾਈਡਨ ਦਾ ਪੂਰਾ ਨਾਂਅ ਜੋ ਰਾਬਨੇਟ ਬਾਈਡਨ ਜੂਨੀਅਰ ਹੈ | ਬਾਈਡਨ ਨੇ 1968 ‘ਚ ਸੈਰਾਕਿਊਜ਼ ਯੂਨੀਵਰਸਿਟੀ ‘ਚੋਂ ਕਾਨੂੰਨ (ਲਾਅ) ਦੀ ਡਿਗਰੀ ਹਾਸਲ ਕੀਤੀ | ਉਹ ਪਹਿਲੀ ਵਾਰ 1972 ‘ਚ 29 ਸਾਲ ਦੀ ਉਮਰ ‘ਚ ਸੈਨੇਟਰ ਚੁਣੇ ਗਏ ਸਨ ਅਤੇ ਡੇਲਾਵੇਅਰ ਤੋਂ 6 ਵਾਰ ਸੈਨੇਟਰ ਰਹੇ | ਬਾਈਡਨ ਨੇ ਦੋ ਵਿਆਹ ਕਰਵਾਏ ਹਨ |

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: