Breaking News
Home / ਸਾਹਿਤ / 1984 ਵਿਚ ਫੌਜ ਵਲੋਂ ਲੁੱਟੀ ਸਮੱਗਰੀ ਦਾ ਮਾਮਲਾ- ਇਹ ਖਬਰ ਪੜ੍ਹ ਕੇ ਪਤਾ ਲੱਗੂ ਲੁਟੇਰੇ ਹਿੰਦੁਸੰਤਾਨ ਦੀ ਅਸਲੀਅਤ

1984 ਵਿਚ ਫੌਜ ਵਲੋਂ ਲੁੱਟੀ ਸਮੱਗਰੀ ਦਾ ਮਾਮਲਾ- ਇਹ ਖਬਰ ਪੜ੍ਹ ਕੇ ਪਤਾ ਲੱਗੂ ਲੁਟੇਰੇ ਹਿੰਦੁਸੰਤਾਨ ਦੀ ਅਸਲੀਅਤ

RTI ਕਾਰਕੁੰਨ ਗੁਰਵਿੰਦਰ ਸਿੰਘ ਚੱਡਾ ਨੇ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਲੋਕਾਂ ਅਤੇ ਚੁੱਕੇ ਗਏ ਕੀਮਤੀ ਸਾਮਾਨ ਦੀ ਜਾਣਕਾਰੀ ਮੰਗੀ ਸੀ ਪਰ ਇਹ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਹੁਣ ਕੇਂਦਰੀ ਸੂਚਨਾ ਕਮਿਸ਼ਨ ਨੇ ਵੀ ਕਹਿ ਦਿੱਤਾ ਹੈ ਕਿ ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ

ਇਸ ਵਿਚ CIC ਨੇ ਇਹ ਜ਼ਰੂਰ ਕਿਹਾ ਹੈ ਕਿ ਦਰਬਾਰ ਸਾਹਿਬ ਸਮੂਹ ਵਿੱਚੋਂ ਚੁੱਕਿਆ ਗਿਆ ਕੀਮਤੀ ਸਾਮਾਨ 4000 ਦਸਤਾਵੇਜ਼, ਕਿਤਾਬਾਂ, ਫਾਈਲਾਂ, ਸੋਨਾ, ਚਾਂਦੀ, ਕੀਮਤੀ ਪੱਥਰ, ਕਰੰਸੀ ਆਦਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਕਰ ਦਿੱਤੇ ਗਏ ਸਨ

ਇਹ ਸਾਰਾ ਸਾਮਾਨ ਕਿੱਥੇ ਗਿਆ ਇਹ ਵੱਡਾ ਭੇਦ ਹੈ, ਜੇਕਰ ਭੁੱਲ ਨਾ ਗਿਆ ਹੋਵੇ ਤਾਂ ਇਸ ਸਬੰਧੀ ਇਕ 3 ਮੈਂਬਰੀ ਕਮੇਟੀ ਕ੍ਰਿਪਾਲ ਸਿੰਘ ਬੰਡੂਗਰ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਨੇ ਬਣਾਈ ਸੀ ਜਿਸ ਨੇ ਡੇਢ ਸਾਲ ਬੀਤ ਜਾਣ ਦੇ ਬਾਅਦ ਇਕ ਵੀ ਮੀਟਿੰਗ ਨਹੀਂ ਕੀਤੀ

ਕੇਂਦਰ ਵਲੋਂ ਸਾਕਾ ਨੀਲਾ ਤਾਰਾ ਦੌਰਾਨ ਜ਼ਬਤ ਸਮੱਗਰੀ ਬਾਰੇ ਜਾਣਕਾਰੀ ਨਾ ਦੇਣ ਦਾ ਫ਼ੈਸਲਾ ਸਹੀ-ਸੂਚਨਾ ਕਮਿਸ਼ਨ
ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)- ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ‘ਸਾਕਾ ਨੀਲਾ ਤਾਰਾ’ ਦੇ ਰੂਪ ‘ਚ ਕੀਤੀ ਫੌਜੀ ਕਾਰਵਾਈ ਦੌਰਾਨ ਕੇਂਦਰੀ ਏਜੰਸੀ ਵਲੋਂ ਜ਼ਬਤ ਕੀਤੇ ਦਸਤਾਵੇਜ਼ ਤੇ ਕੀਮਤੀ ਵਸਤੂਆਂ ਬਾਰੇ ਤਫ਼ਸੀਲੀ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਕੇਂਦਰੀ ਸੂਚਨਾ ਕਮਿਸ਼ਨ ਨੇ ਸਹੀ ਠਹਿਰਾਇਆ ਹੈ | ਦਰਅਸਲ ਸੂਚਨਾ ਅਧਿਕਾਰ ਤਹਿਤ ਗੁਰਵਿੰਦਰ ਸਿੰਘ ਚੱਢਾ ਵਲੋਂ ਦਾਇਰ ਅਰਜ਼ੀ ‘ਚ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਉਨ੍ਹਾਂ ਸਾਰੀਆਂ ਵਸਤੂਆਂ ਦੀ ਸੂਚੀ ਅਤੇ ਉਨ੍ਹਾਂ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਸੀ, ਜੋ ਉਸ ਸਮੇਂ ਕਾਰਵਾਈ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ |

ਕੇਂਦਰੀ ਗ੍ਰਹਿ ਮੰਤਰਾਲੇ ਨੇ ਜ਼ਬਤ ਕੀਤੀਆਂ ਗਈਆਂ ਵਸਤੂਆਂ ਦੀ ਤਫ਼ਸੀਲੀ ਸੂਚੀ ਅਤੇ ਵੇਰਵੇ ਤੋਂ ਬਗੈਰ ਆਰ.ਟੀ. ਦੇ ਜਵਾਬ ‘ਚ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਦੌਰਾਨ ਤਕਰੀਬਨ 4 ਹਜ਼ਾਰ ਦਸਤਾਵੇਜ਼ (ਕਿਤਾਬਾਂ ਤੇ ਫਾਈਲਾਂ), ਸੋਨਾ ਤੇ ਸੋਨੇ ਦੇ ਗਹਿਣ, ਚਾਂਦੀ ਅਤੇ ਚਾਂਦੀ ਦੇ ਗਹਿਣੇ, ਰਤਨ, ਮੁਦਰਾ, ਸਿੱਕੇ ਆਦਿ ਕੇਂਦਰੀ ਏਜੰਸੀ ਨੇ ਜ਼ਬਤ ਕੀਤੇ ਸਨ | ਇਹ ਵਸਤੂਆਂ ਅਤੇ ਦਸਤਾਵੇਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਸਰਕਾਰ ਨੂੰ ਸੌਾਪ ਦਿੱਤੇ ਗਏ ਸੀ | ਮੰਤਰਾਲੇ ਨੇ ਦੱਸਿਆ ਕਿ ਦਫ਼ਤਰ ‘ਚ ਉਪਲਬਧ ਰਿਕਾਰਡ ਮੁਤਾਬਿਕ 493 ਅੱਤਵਾਦੀ ਤੇ ਆਮ ਨਾਗਰਿਕ ਅਤੇ ਸੈਨਾ ਦੇ 83 ਅਧਿਕਾਰੀ ਮਾਰੇ ਗਏ ਸਨ | ਜ਼ਬਤ ਕੀਤੀਆਂ ਵਸਤੂਆਂ ਦੇ ਬਾਰੇ ‘ਚ ਸਪੱਸ਼ਟ ਜਾਣਕਾਰੀ ਨਾ ਮਿਲਣ ਤੋਂ ਅਸੰਤੁਸ਼ਟ ਗੁਰਵਿੰਦਰ ਸਿੰਘ ਚੱਢਾ ਨੇ ਮੰਤਰਾਲੇ ‘ਚ ਪਹਿਲੀ ਅਪੀਲ ਇਕ ਸੀਨੀਅਰ ਅਧਿਕਾਰੀ ਮੂਹਰੇ ਦਾਇਰ ਕੀਤੀ ਸੀ, ਜਿਨ੍ਹਾਂ ਨੇ ਸੂਚਨਾ ਅਧਿਕਾਰ ਦੀ ਧਾਰਾ 8,1(ਏ) ਦਾ ਹਵਾਲਾ ਦਿੰਦੇ ਹੋਏ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ |

Check Also

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ …

%d bloggers like this: