Breaking News
Home / ਪੰਥਕ ਖਬਰਾਂ / ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੀਤਾ ਪਰਦਾਫਾਸ਼

ਭਾਰਤੀ ਮੀਡੀਆ ਅਤੇ ਰਾਜਨੀਤਕ ਪਾਰਟੀਆਂ ਵਲੋਂ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਕੀਤੇ ਜਾ ਰਹੇ ਪ੍ਰਚਾਰ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠ ਕਰਾਰ ਦਿੱਤਾ ਹੈ। ਪ੍ਰਧਾਨ ਸਤਵੰਤ ਸਿੰਘ ਨੇ ਲਾਈਵ ਹੋ ਕੇ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਭਾਰਤੀ ਰਾਜਨੇਤਾਵਾਂ ਦੇ ਇਸ ਦਾਅਵੇ ਦਾ ਖੰਡਨ ਕਰਦਿਆਂ ਅਸਲ ਤੱਥ ਸਭ ਦੇ ਸਾਹਮਣੇ ਰੱਖੇ।
ਭਾਰਤ ਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਹੱਥ ਚ ਦੇ ਦਿੱਤਾ ਗਿਆ ਹੈ।
ਸਤਵੰਤ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਿਤ ਦਿਨ ਦੀ ਮਰਿਆਦਾ, ਲੰਗਰ ਦੇ ਪ੍ਰਬੰਧ, ਮੁਲਾਜਮਾਂ ਦੀ ਭਰਤੀ, ਤਨਖਾਹ, ਹੋਰ ਖਰਚੇ ਅਤੇ ਚੜਾਵੇ ਦੇ ਪ੍ਰਬੰਧ ਸੰਭਾਲੇਗੀ। ਇਸ ਤੋਂ ਇਲਾਵਾ ਗੁਰੂ ਘਰ ਨਾਲ ਸਬੰਧਤ ਜਾਇਦਾਦ ਅਤੇ ਹੋਰ ਬਾਹਰੀ ਮਸਲੇ ਇਵੈਕੂਈ ਟਰੱਸਟ ਕੋਲ ਰਹਿਣਗੇ। ਪਾਕਿਸਤਾਨ ਸਥਿਤ ਸਮੁੱਚੇ ਗੁਰਧਾਮਾਂ ਦੇ ਜਾਇਦਾਦ ਅਤੇ ਹੋਰ ਬਾਹਰੀ ਮਸਲੇ ਇਵੈਕੂਈ ਟਰੱਸਟ ਵਲੋਂ ਹੀ ਸੰਭਾਲੇ ਜਾਂਦੇ ਹਨ।

ਜਿਕਰਯੋਗ ਹੈ ਕਿ ਵੰਡ ਉਪਰੰਤ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਪ੍ਰਬੰਧ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਹਵਾਲੇ ਕੀਤੇ ਗਏ ਸਨ ਜੋ ਕਿ ਸਰਕਾਰੀ ਸੰਸਥਾ ਹੈ। 1999 ਵਿਚ ਇਵੈਕੂਈ ਪ੍ਰਾਪਰਟੀ ਟਰੱਸਟ ਬੋਰਡ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਅਤੇ ਇਹ ਕਮੇਟੀ ਇਵੈਕੂਈ ਟਰੱਸਟ ਤੋਂ ਹੀ ਮਾਨਤਾ ਪ੍ਰਾਪਤ ਹੈ। ਇਵੈਕੂਈ ਟਰੱਸਟ ਨੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਤੇ ਅੰਦਰੂਨੀ ਪ੍ਰਬੰਧ ਸਿੱਖ ਆਸ਼ੀਏ ਅਧੀਨ ਯਕੀਨੀ ਰੱਖਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ, ਪਰ ਗੁਰੂਘਰਾਂ ਤੋਂ ਬਾਹਰਲੇ ਮਸਲੇ ਇਵੈਕੂਈ ਟਰੱਸਟ ਨੇ ਆਪਣੇ ਹੱਥਾਂ ਵਿਚ ਹੀ ਰੱਖੇ।

ਪ੍ਰਧਾਨ ਨੇ ਸ਼ੰਕਾ ਜਾਹਰ ਕੀਤਾ ਕਿ ਭਾਰਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਤੋਂ ਬਚਣ ਲਈ ਅਜਿਹੀਆਂ ਅਫਵਾਹਾਂ ਫੈਲਾ ਰਿਹਾ ਹੈ।

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: