Breaking News
Home / ਅੰਤਰ ਰਾਸ਼ਟਰੀ / ਵੀਡੀਉ – ਐਮ.ਪੀ ਤਨ ਢੇਸੀ ਨੇ ਜੱਗੀ ਜੌਹਲ ਦਾ ਮਾਮਲਾ ਸੰਸਦ ‘ਚ ਉਠਾਇਆ

ਵੀਡੀਉ – ਐਮ.ਪੀ ਤਨ ਢੇਸੀ ਨੇ ਜੱਗੀ ਜੌਹਲ ਦਾ ਮਾਮਲਾ ਸੰਸਦ ‘ਚ ਉਠਾਇਆ

ਲੰਡਨ, 4 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ‘ਚ ਹੈਂਪਸਟਿੱਡ ਅਤੇ ਕਿਲਬਰਨ ਦੇ ਲੇਬਰ ਸੰਸਦ ਮੈਂਬਰ ਟਿਊਲਿਪ ਸਿੱਦੀਕ ਵਲੋਂ ਨਾਜ਼ਨੀਨ ਜ਼ਗਾਰੀ ਰੈਟਕਲਿਫ ਦੀ ਰਿਹਾਈ ਦੀ ਮੰਗ ਕਰਦਿਆਂ ਉਕਤ ਮਾਮਲੇ ‘ਚ ਵਿਦੇਸ਼, ਰਾਸ਼ਟਰਮੰਡਲ ਅਤੇ ਵਿਦੇਸ਼ ਮੰਤਰਾਲੇ ਦੇ ਮੰਤਰੀ ਵਲੋਂ ਬਿਆਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਬਹਿਸ ‘ਚ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ‘ਚ ਨਜ਼ਰ ਬੰ ਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦਾ ਮਾਮਲਾ ਉਠਾਇਆ |

ਉਨ੍ਹਾਂ ਕਿਹਾ ਕਿ ਨਾਜ਼ਨੀਨ ਮਮਾਲੇ ‘ਚ ਸਾਬਕਾ ਵਿਦੇਸ਼ ਮੰਤਰੀ ਜੋ ਬਾਅਦ ‘ਚ ਪ੍ਰਧਾਨ ਮੰਤਰੀ ਬਣੇ, ਉਕਤ ਮਾਮਲੇ ਵੱਲ ਧਿਆਨ ਨਹੀਂ ਦੇ ਰਹੇ | ਉਕਤ ਮਾਮਲਿਆਂ ‘ਚ ਸਰਕਾਰ ਦੀ ਭੂਮਿਕਾ ‘ਤੇ ਸਵਾਲ ਉਠਾਉਂਦਿਆਂ ਐਮ.ਪੀ. ਢੇਸੀ ਨੇ ਕਿਹਾ ਕਿ ਨਾਜ਼ਨੀਨ ਵਾਂਗ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਜੋ ਭਾਰਤ ‘ਚ ਬੀਤੇ 3 ਸਾਲ ਤੋਂ ਕੈ ਦ ਹੈ, ਉਸ ਦੇ ਪਰਿਵਾਰਕ ਵਕੀਲ ਵਲੋਂ ਜੱਗੀ ਨੂੰ ਤ ਸੀ ਹੇ ਦੇਣ ਦੇ ਦੋ ਸ਼ ਲਗਾਏ ਅਤੇ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵਿਦੇਸ਼ ਮੰਤਰੀ ਨੇ ਪਰਿਵਾਰ ਨੂੰ ਮਿਲਣ ਤੱਕ ਦੀ ਪ੍ਰਵਾਹ ਨਹੀਂ ਕੀਤੀ |

Check Also

ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਕੀਤਾ ਰਾਹੁਲ ਗਾਂਧੀ ਦਾ ਜ਼ਿਕਰ, ਕਿਹਾ- ਉਨ੍ਹਾਂ ‘ਚ ਯੋਗਤਾ ਅਤੇ ਜਨੂਨ ਦੀ ਕਮੀ

ਵਾਸ਼ਿੰਗਟਨ, 13 ਨਵੰਬਰ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇਕ ਕਿਤਾਬ ‘ਚ ਕਾਂਗਰਸ ਨੇਤਾ ਰਾਹੁਲ …

%d bloggers like this: