Breaking News
Home / ਰਾਸ਼ਟਰੀ / ਭਾਜਪਾ ਵਾਲੇ ਹੋਏ ਅਮਿਤਾਬ ਬਚਨ ਨਾਲ ਔਖੇ, ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋ ਸ਼

ਭਾਜਪਾ ਵਾਲੇ ਹੋਏ ਅਮਿਤਾਬ ਬਚਨ ਨਾਲ ਔਖੇ, ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋ ਸ਼

ਭਾਜਪਾ ਦੇ ਇਕ ਵਿਧਾਇਕ ਨੇ ‘ਕੌਨ ਬਣੇਗਾ ਕਰੋੜਪਤੀ’ (ਕੇਬੀਸੀ) ‘ਚ ਪੁੱਛੇ ਗਏ ਇਕ ਸਵਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਦਾ ਦੋ ਸ਼ ਲਾਉਂਦਿਆਂ ਅਮਿਤਾਭ ਬੱਚਨ ਤੇ ਟੀਵੀ ਸ਼ੋਅ ਨਿਰਮਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਔਸਾ ਤੋਂ ਭਾਜਪਾ ਵਿਧਾਇਕ ਅਭਿਮੰਨਿਊ ਪਵਾਲ ਨੇ ਲਾਤੂਰ ਦੇ ਪੁਲਿਸ ਮੁਖੀ ਨਿਖਿਲ ਪਿੰਗਲੇ ਨੂੰ ਦਿੱਤੀ ਅਰਜ਼ੀ ‘ਚ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਕਰਮਵੀਰ ਵਿਸ਼ੇਸ਼ ਐਪੀਸੋਡ ਦੌਰਾਨ ਪੁੱਛੇ ਗਏ ਇਕ ਸਵਾਲ ਲਈ ਅਮਿਤਾਭ ਤੇ ਸੋਨੀ ਇੰਟਰਟੇਨਮੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਆਪਣੀ ਦੋ ਸਿਫ਼ਆਂ ਦੀ ਅਰਜ਼ੀ ਦੀ ਕਾਪੀ ਟਵਿਟਰ ‘ਤੇ ਸਾਂਝੀ ਕਰਦਿਆਂ ਪਵਾਰ ਨੇ ਲਿਖਿਆ, ਹਿੰਦੂਆਂ ਨੂੰ ਅਪਮਾਨਿਤ ਕਰਨ ਤੇ ਆਪਸੀ ਸਦਭਾਵ ਨਾਲ ਰਹਿ ਰਹੇ ਹਿੰਦੂ ਤੇ ਬੋਧੀ ਭਾਈਚਾਰੇ ਦੇ ਲੋਕਾਂ ਵਿਚਕਾਰ ਮਤਭੇਦ ਪੈਦਾ ਕਰਨ ਦਾ ਯਤਨ ਕੀਤਾ ਗਿਆ।


ਜ਼ਿਕਰਯੋਗ ਹੈ ਕਿ ਵਿਸ਼ੇਸ਼ ਐਪੀਸੋਡ ‘ਚ ਸਮਾਜਿਕ ਵਰਕਰ ਬੇਜਵਾੜਾ ਵਿਲਸਨ ਤੇ ਅਭਿਨੇਤਾ ਅਨੂਪ ਸੋਨੀ ਸ਼ਾਮਿਲ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ 6.40 ਲੱਖ ਰੁਪਏ ਦਾ ਇਕ ਸਵਾਲ ਪੁੱਿਛਆ ਗਿਆ ਕਿ 25 ਦਸੰਬਰ 1927 ਨੂੰ ਡਾ. ਭੀਮਰਾਓ ਅੰਬੇਡਕਰ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ‘ਚ ਕਿਹੜੀ ਪੁਸਤਕ ਦੀ ਨਕਲ ਸਾ ੜੀ ਸੀ?

ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਕਿਹਾ ਕਿ ਡਾ. ਅੰਬੇਡਕਰ ਨੇ ਮਨੁਸਮਿ੍ਤੀ ਦੀ ਆਲੋਚਨਾ ਕਰਦਿਆਂ ਇਸ ਦੀਆਂ ਕਾਪੀਆਂ ਸਾ ੜੀ ਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗ੍ੰਥ ‘ਚ ਜਾਤੀਗਤ ਵਿ ਤ ਕ ਰੇ ਤੇ ਛੂ ਤ ਛਾ ਤ ਦਾ ਵਿਚਾਰ ਤੌਰ ‘ਤੇ ਸਮਰਥਨ ਕੀਤਾ ਗਿਆ ਹੈ। ਪਵਾਰ ਨੇ ਕਿਹਾ ਕਿ ਇਸ ਸਵਾਲ ਦਾ ਮਕਸਦ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ ਸੀ।

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: