ਟੋਰਾਂਟੋ, 30 ਅਕਤੂਬਰ (ਏਜੰਸੀ)-ਕੈਨੇਡਾ ‘ਚ ਅਪ੍ਰੈਲ 2018 ‘ਚ ਲਾਲ ਬੱਤੀ ਪਾਰ ਕਰਕੇ ਇਕ ਭਿਆਨਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਭਾਰਤੀ ਮੂਲ ਦੇ ਪੰਜਾਬੀ ਟਰੱਕ ਚਾਲਕ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ | ਕੈਨੇਡਾ ‘ਚ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ (31) ‘ਤੇ ਇਕ ਬੱਸ ਹਾਦਸੇ ਲਈ ਜ਼ਿੰਮੇਵਾਰ ਹੋਣ ਦੇ ਦੋ ਸ਼ ਹਨ | ਇਸ ਹਾਦਸੇ ‘ਚ ਜੂਨੀਅਰ ਹਾਕੀ ਟੀਮ ਦੇ 16 ਖਿਡਾਰੀਆਂ ਦੀ ਮੌਤ ਹੋ ਗਈ ਸੀ |
ਸਿੱਧੂ ਨੇ 6 ਅਪ੍ਰੈਲ 2018 ਨੂੰ ਸਸਕੈਚਵਨ ਸੂਬੇ ਦੇ ਆਰਮਲੇ ਸ਼ਹਿਰ ਦੇ ਕੋਲ ਇਕ ਚੌਕ ‘ਚ ਹਾਕੀ ਦੇ ਖਿਡਾਰੀਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਆਪਣੇ ਟਰੱਕ ਨਾਲ ਟੱਕਰ ਮਾਰ ਦਿੱਤੀ | ਕਰੀਬ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਚਲਾਉਂਦੇ ਹੋਏ ਸਿੱਧੂ ਨੇ ਲਾਲ ਬੱਤੀ ‘ਤੇ ਧਿਆਨ ਨਹੀਂ ਦਿੱਤਾ ਤੇ ਬੱਸ ਨਾਲ ਟੱਕਰ ਮਾਰ ਦਿੱਤੀ |
2013 ‘ਚ ਪੰਜਾਬ ਤੋਂ ਕੈਨੇਡਾ ਆਏ ਸਿੱਧੂ ਨੂੰ ਮਾਰਚ 2019 ‘ਚ ਖ ਤ ਰ ਨਾ ਕ ਡਰਾਈਵਿੰਗ ਲਈ 5 ਸਾਲ ਦੀ ਸ ਜ਼ਾ ਸੁਣਾਈ ਗਈ ਸੀ | ਸਬੰਧਿਤ ਅਧਿਕਾਰੀਆਂ ਵਲੋਂ ਦੇਸ਼ ਨਿਕਾਲੇ ਦਾ ਫੈਸਲਾ 2021 ਤੱਕ ਆਉਣ ਦੀ ਸੰਭਾਵਨਾ ਹੈ |
ਜਸਕੀਰਤ ਸਿੰਘ ਸਿੱਧੂ ਦੇ ਵਕੀਲ ਮਾਈਕਲ ਗਰੀਨ ਨੇ ਆਖਿਆ ਹੈ ਕਿ ਜਸਕੀਰਤ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਕੈਨੇਡਾ ‘ਚ ਹੀ ਰਹਿਣਾ ਚਾਹੁੰਦਾ ਹੈ ¢ ਵਕੀਲ ਨੇ ਆਖਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਸਿੱਧੂ ਦੇ ਮਾਮਲੇ ਵਿਚ ਹਾਲਾਤ ਉੱਪਰ ਨਜ਼ਰਸਾਨੀ ਕਰਕੇ ਦੇਸ਼ ਨਿਕਾਲੇ ਦੇ ਮੁੱਦੇ ਨੂੰ ਵਿਚਾਰਨਾ ਚਾਹੀਦਾ ਹੈ ¢ ਉਨ੍ਹਾਂ ਆਖਿਆ ਕਿ ਸਿੱਧੂ ਇਕ ਪੜਿ੍ਹਆ ਲਿਖਿਆ ਇਨਸਾਨ ਹੈ ਅਤੇ ਉਸ ਨੂੰ ਇਸ ਹਾਦਸੇ ਉੱਪਰ ਪੂਰਾ ਪਛਤਾਵਾ ਹੈ ¢ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਹਾਦਸੇ ਤੋਂ ਪਹਿਲਾਂ ਵਾਲੀ ਜ਼ਿੰਦਗੀ ਨੂੰ ਫਿਰ ਤੋਂ ਸ਼ੁਰੂ ਕਰਨ ਦੇਣਾ ਚਾਹੀਦਾ ਹੈ |