Breaking News
Home / ਅੰਤਰ ਰਾਸ਼ਟਰੀ / ਜੱਗੀ ਜੌਹਲ ਦੀ ਪਤਨੀ ਨੂੰ ਯੂ.ਕੇ. ‘ਚ ਸਥਾਈ ਤੌਰ ‘ਤੇ ਰਹਿਣ ਦੀ ਮਿਲੀ ਆਗਿਆ

ਜੱਗੀ ਜੌਹਲ ਦੀ ਪਤਨੀ ਨੂੰ ਯੂ.ਕੇ. ‘ਚ ਸਥਾਈ ਤੌਰ ‘ਤੇ ਰਹਿਣ ਦੀ ਮਿਲੀ ਆਗਿਆ

ਲੰਡਨ, 30 ਅਕਤੂਬਰ – ਨਵੰਬਰ 2017 ‘ਚ ਪੰਜਾਬ ਵਿਚ ਝੂਠੇ ਕੇਸ ਗ੍ਰਿ ਫ ਤਾ ਰ ਕੀਤੇ ਅਤੇ ਤਿਹਾੜ ਜੇ ਲ੍ ਵਿਚ ਵੱਖ-ਵੱਖ ਮਾਮਲਿਆ ਤਹਿਤ ਬੰਦ ਕੀਤੇ ਯੂ.ਕੇ. ਵਾਸੀ ਜਗਤਾਰ ਸਿੰਘ ਜੱਗੀ ਜੌਹਲ ਦੀ ਪਤਨੀ ਨੂੰ ਬਰਤਾਨੀਆ ਵਿਚ ਰਹਿਣ ਦੀ ਆਗਿਆ ਮਿਲ ਗਈ ਹੈ। ਭਾਵੇਂ ਬਰਤਾਨੀਆ ਦੇ ਗ੍ਰਹਿ ਵਿਭਾਗ ਨੇ ਪਹਿਲਾਂ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਜੱਗੀ ਜੌਹਲ ਦੀ ਪਤਨੀ ਅਪ੍ਰੈਲ 2019 ਵਿਚ ਯੂ.ਕੇ. ਆਈ ਸੀ, ਜਿੱਥੇ ਉਸ ਨੇ ਗ੍ਰਹਿ ਵਿਭਾਗ ਨੂੰ ਇਥੇ ਪੱਕੇ ਤੌਰ ‘ਤੇ ਰਹਿਣ ਲਈ ਅਰਜ਼ੀ ਪਾਈ। ਸੂਤਰਾਂ ਅਨੁਸਾਰ ਜੱਗੀ ਦੀ ਪਤਨੀ ਦੀ ਪਹਿਲਾਂ ਜਨਵਰੀ 2020 ਵਿਚ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਅਤੇ ਫੈਸਲੇ ਵਿਰੁੱਧ ਮੁੜ ਅਪੀਲ ਕੀਤੀ ਗਈ ਸੀ।

ਪਰ ਹੁਣ ਉਸ ਨੂੰ ਇਥੇ ਰਹਿਣ ਲਈ ਆਗਿਆ ਦੇ ਦਿੱਤੀ ਹੈ। ਜੱਗੀ ਦਾ ਭਰਾ ਗੁਰਪ੍ਰੀਤ ਸਿੰਘ ਜੌਹਲ ਵੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ਬਾਰੇ ਵਕੀਲ ਹੈ ਅਤੇ ਉਸ ਨੇ ਹੀ ਜੱਗੀ ਜੌਹਲ ਦੀ ਪਤਨੀ ਦਾ ਵੀਜ਼ਾ ਖ਼ ਤ ਮ ਹੋਣ ‘ਤੇ ਉਸ ਨੂੰ ਯੂ.ਕੇ. ਵਿਚ ਰਹਿਣ ਲਈ ਅਰਜ਼ੀ ਦਿੱਤੀ ਸੀ।

ਜਿਸ ‘ਤੇ ਬੀਤੇ ਵੀਰਵਾਰ ਨੂੰ ਸੁਣਵਾਈ ਹੋਈ ਅਤੇ ਜੱਜ ਨੇ ਇਸ ਸਬੰਧੀ ਫੈਸਲਾ ਅਗਲੇ ਦਿਨਾਂ ਵਿਚ ਲਿਖਤੀ ਰੂਪ ਵਿਚ ਦੇਣਾ ਸੀ ਅਤੇ ਹੁਣ ਫੈਸਲਾ ਜੱਗੀ ਜੌਹਲ ਦੀ ਪਤਨੀ ਦੇ ਹੱਕ ਵਿਚ ਆਇਆ ਹੈ।

Check Also

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ …

%d bloggers like this: