Breaking News
Home / ਪੰਜਾਬ / ਪੰਜਾਬ ‘ਚ ਹਿੰਦੂਆਂ ਨੂੰ ਸਿੱਖਾਂ ਨਾਲ ਲ ੜਾ ਉ ਣ ਦੀ ਇੱਕ ਹੋਰ ਸਾ ਜ਼ਿ ਸ਼ ਬੇਨਕਾਬ

ਪੰਜਾਬ ‘ਚ ਹਿੰਦੂਆਂ ਨੂੰ ਸਿੱਖਾਂ ਨਾਲ ਲ ੜਾ ਉ ਣ ਦੀ ਇੱਕ ਹੋਰ ਸਾ ਜ਼ਿ ਸ਼ ਬੇਨਕਾਬ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

ਫੇਸਬੁੱਕ ਪੇਜ “1849 Panjab” ਨੇ ਇੱਕ ਸਾ ਜ਼ਿ ਸ਼ ਬੇਨਕਾਬ ਕਰਕੇ ਕੁਝ ਚਿਹਰੇ ਨੰ ਗੇ ਕੀਤੇ ਹਨ, ਜੋ ਪੰਜਾਬ ‘ਚ ਸੋਸ਼ਲ ਮੀਡੀਏ ਦੀ ਵਰਤੋਂ ਕਰਕੇ ਹਿੰਦੂਆਂ ਨੂੰ ਭੜਕਾ ਕੇ ਸਿੱਖਾਂ ਨਾਲ ਲ ੜਾ ਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਸਾਨ-ਮਜ਼ਦੂਰ ਸੰਘਰਸ਼ ਦੌਰਾਨ ਅਜਿਹੇ ਅਨੇਕਾਂ ਪੇਜ ਹੋਂਦ ‘ਚ ਆ ਗਏ ਹਨ, ਜੋ ਅਜਿਹੀ ਭ ੜ ਕਾ ਊ ਸਮੱਗਰੀ ਪਾ ਕੇ ਲ ੜਾ ਈ ਕਰਵਾਉਣ ਦੀ ਤਾਕ ‘ਚ ਹਨ।

ਸੋਸ਼ਲ ਮੀਡੀਆ ਉਤੇ ਕੁਝ ਹਿੰਦੂ ਜਥੇਬੰਦੀਆਂ ਵਲੋਂ 2018 ਦੇ ਆਸਟਰੇਲੀਆ ਮੰਦਰ ਹ ਮ ਲੇ ਦੀ ਤਸਵੀਰ ਨੂੰ ਪਠਾਨਕੋਟ ਦੇ ਹਿੰਦੂਆਂ ਤੇ ਹ ਮਲੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

ਪਠਾਨਕੋਟ ਦੇ ਪਿੰਡ ਮਨਵਾਲ ‘ਚ ਰਾਮਲੀਲਾ ਪ੍ਰਬੰਧਕਾਂ ‘ਚ ਆਪਸੀ ਕ ਲੇ ਸ਼ ਚੱਲ ਰਿਹਾ ਸੀ, ਜਿਸ ਕਾਰਨ ਦੋ ਧਿਰਾਂ ਚਲਦੀ ਰਾਮਲੀਲਾ ‘ਚ ਭਿੜ ਪਈਆਂ। ਕੁਝ ਨ ਫ਼ ਰ ਤੀ ਤੱਤਾਂ ਵਲੋਂ ਇਸ ਘ ਟ ਨਾ ਨੂੰ ਪੰਜਾਬ ਅੰਦਰ ਹਿੰਦੂਆਂ ‘ਤੇ ਹ ਮ ਲੇ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ।

ਕੁਝ ਕੁ ਸ਼ਰਾਰਤੀ ਅਨਸਰ ਤਾਂ ਫੇਸਬੁੱਕ ਤੇ ਲਾਈਵ ਹੋ ਕੇ ਹਿੰਦੂਆਂ ਨੂੰ ਕਿਸਾਨ ਅੰਦੋਲਨ ਤੇ ਸਿੱਖਾਂ ਤੋਂ ਖ ਤ ਰਾ ਦੱਸਣ ਲੱਗ ਪਏ। ਫੇਸਬੁੱਕ ‘ਤੇ ਸਰਗਰਮ ਕੁਝ ਪੇਜਾਂ ਵਲੋਂ ਇਸ ਹ ਮ ਲੇ ਦੀ ਤੁਲਨਾ ਕਸ਼ਮੀਰੀ ਪੰਡਿਤਾਂ ‘ਤੇ ਹੋਏ ਜੁ ਲ ਮ ਨਾਲ ਕਰ ਦਿੱਤੀ ਗਈ। ਇਥੋਂ ਤੱਕ ਕਿ 2018 ‘ਚ ਆਸਟਰੇਲੀਆ ਦੇ ਕਿਸੇ ਮੰਦਰ ਉਤੇ ਹੋਏ ਨਫ਼ ਰਤੀ ਹ ਮ ਲੇ ਦੀ ਤਸਵੀਰ ਨੂੰ ਪਠਾਨਕੋਟ ਹ ਮ ਲੇ ਦੀ ਤਸਵੀਰ ਵਜੋਂ ਘੁਮਾ ਦਿੱਤਾ ਗਿਆ।

ਅਸਲੀਅਤ: ਇਕ ਦੋ ਦਿਨਾਂ ਬਾਅਦ ਅਸਲੀਅਤ ਸਾਹਮਣੇ ਆਈ, ਜਿਸ ਵਿਚ ਪਤਾ ਲੱਗਾ ਕਿ ਰਾਮਲੀਲਾ ਕਰਵਾ ਰਹੇ ਪ੍ਰਬੰਧਕਾਂ ਵਿਚ ਧੜੇਬੰਦੀ ਚੱਲ ਰਹੀ ਸੀ ਅਤੇ ਇਹਨਾਂ ਦਰਮਿਆਨ ਸ਼੍ਰੀ ਰਾਮ ਚੰਦਰ ਦੇ ਰੋਲ ਨੂੰ ਲੈ ਕੇ ਰੌਲਾ ਸੀ। ਇਕ ਧਿਰ ਦੇ ਬੰਦੇ ਵਲੋਂ ਜਦੋਂ ਸ਼੍ਰੀ ਰਾਮ ਦਾ ਰੋਲ ਨਿਭਾਇਆ ਜਾ ਰਿਹਾ ਸੀ ਤਾਂ ਦੂਜੇ ਧੜੇ ਨੇ ਆ ਕੇ ਉਸ ਬੰਦੇ ਨੂੰ ਕੁੱ ਟ ਦਿੱਤਾ ਤੇ ਸਿਰ ‘ਤੇ ਪਾਇਆ ਮੁਕਟ ਖਿਲਾਰ ਦਿੱਤਾ। ਇਸ ਗੱਲ ਨੂੰ ਸ਼ਰਾਰਤੀ ਅਨਸਰਾਂ ਵਲੋਂ ਸ਼੍ਰੀ ਰਾਮ ‘ਤੇ ਹੋਏ ਹ ਮ ਲੇ ਵਜੋਂ ਖੂਬ ਪ੍ਰਚਾਰਿਆ ਗਿਆ।

Check Also

ਬਾਦਲਾਂ ਦੇ ਚੈਨਲ ‘ਤੇ, ਬਾਦਲਾਂ ਦੇ ਆਗੂ ਨੂੰ ਭਾਜਪਈ ਨੇ ਕੱਢੀਆਂ ਗਾ ਲ੍ਹਾਂ….!

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ …

%d bloggers like this: