Breaking News
Home / ਪੰਜਾਬ / ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ…1,700 ਕਰੋੜ ਦੇ ਰੂਰਲ ਡਿਵੈਲਪਮੈਂਟ ਫ਼ੰਡ ‘ਤੇ ਲਾਈ ਰੋਕ

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ…1,700 ਕਰੋੜ ਦੇ ਰੂਰਲ ਡਿਵੈਲਪਮੈਂਟ ਫ਼ੰਡ ‘ਤੇ ਲਾਈ ਰੋਕ

ਕੇਂਦਰੀ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਸਖਤ ਫ਼ੈਸਲੇ ਲੈ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਤਾਬਕ ਕੇਂਦਰ ਸਰਕਾਰ ਨੇ ਆਰਡੀਐਫ ‘ਤੇ ਰੋਕ ਲਗਾ ਦਿੱਤੀ ਹੈ, ਇਸ ਦਾ ਸਿੱਧਾ ਭਾਵ ਹੈ ਕਿ ਪੰਜਾਬ ਨੂੰ ਸਲਾਨਾ 1,700 ਕਰੋੜ ਦੇ ਕਰੀਬ ਦਾ ਆਉਣ ਵਾਲਾ ਫੰਡ ਨਹੀਂ ਮਿਲੇਗਾ। ਆਰਡੀਐਫ ਯਾਨਿ ਰੂੂਰਲ ਡਵੈਲਪਮੈਂਟ ਫੰਡ, ਜਿਸ ਨਾਲ ਪੰਜਾਬ ਦੇ ਪਿੰਡਾਂ ਦਾ ਵਿਕਾਸ ਕੀਤਾ ਜਾਂਦਾ ਹੈ, ਇਸੇ ਪੈਸੇ ਨਾਲ ਪਿੰਡਾਂ ਦੀਆਂ ਸੜਕਾਂ, ਹਸਪਤਾਲ ਤੇ ਸਕੂਲ ਪ੍ਰਬੰਧ ਕਰਵਾਏ ਜਾਂਦੇ ਹਨ।

ਕੇਂਦਰ ਵੱਲੋਂ ਇੱਕ ਦਿਨ ਪਹਿਲਾਂ ਇੱਕ ਚਿੱਠੀ ਭੇਜ ਕੇ ਇਹ ਜਾਣਕਾਰੀ ਦਿੱਤੀ ਗਈ ਹੈ, ਪੁੱਛਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਦਾ ਫੰਡ ਸੂਬਾ ਸਰਕਾਰ ਨੇ ਕਿੱਥੇ ਤੇ ਕਿਵੇਂ ਖਰਚ ਕੀਤਾ ਹੈ। ਮੰਤਰੀ ਆਸ਼ੂ ਮੁਤਾਬਕ ਕੇਂਦਰ ਦੀ ਨੀਅਤ ਠੀਕ ਨਹੀਂ ਹੈ, ਜਾਣ ਬੁੱਝ ਕੇ ਪੰਜਾਬ ਨੂੰ ਦਬਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਕੇਂਦਰ ਦੇ ਇਸ ਰਵੱਈਏ ‘ਤੇ ਚੇਤਾਵਨੀ ਵੀ ਦਿੱਤੀ ਹੈ, ਆਸ਼ੂ ਨੇ ਪੰਜਾਬ ਦੇ ਇਤਹਾਸ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਨਾ ਅਸੀਂ ਮੁਗਲਾਂ ਤੋਂ ਦਬੇ, ਨਾ ਹੀ ਅੰਗਰੇਜ਼ਾਂ ਤੋਂ, ਅਜਿਹੇ ਮੋਦੀ ਸਰਕਾਰ ਤੋਂ ਵੀ ਨਹੀਂ ਦਬਾਂਗੇ।

ਹਾਲਾਂਕਿ ਕੇਂਦਰ ਵੱਲੋਂ ਆਈ ਚਿੱਠੀ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਭੇਜਿਆ ਦਾ ਰਿਹਾ ਹੈ ਤੇ ਨਾਲ ਹੀ ਹਰ ਤਰੀਕੇ ਕਾਨੂੰਨੀ ਲੜਾਈ ਲੜਨ ਦੀ ਵੀ ਤਿਆਰੀ ਕੀਤੀ ਦਾ ਰਹੀ ਹੈ।

Check Also

ਬਾਦਲਾਂ ਦੇ ਚੈਨਲ ‘ਤੇ, ਬਾਦਲਾਂ ਦੇ ਆਗੂ ਨੂੰ ਭਾਜਪਈ ਨੇ ਕੱਢੀਆਂ ਗਾ ਲ੍ਹਾਂ….!

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ …

%d bloggers like this: