Breaking News
Home / ਪੰਥਕ ਖਬਰਾਂ / ਸਮਾਜ ਸੇਵੀ ਸੰਸਥਾਵਾਂ ਬਾਰੇ ਬਿਆਨ ਬਾਰੇ ਡਾ. ਉਦੋਕੇ ਨੇ ਕੀਤਾ ਸਾਫ- ਕਿਹਾ ਕਿਸੇ ਸੰਸਥਾ ਦਾ ਨਾਮ ਨਹੀਂ ਲਿਆ

ਸਮਾਜ ਸੇਵੀ ਸੰਸਥਾਵਾਂ ਬਾਰੇ ਬਿਆਨ ਬਾਰੇ ਡਾ. ਉਦੋਕੇ ਨੇ ਕੀਤਾ ਸਾਫ- ਕਿਹਾ ਕਿਸੇ ਸੰਸਥਾ ਦਾ ਨਾਮ ਨਹੀਂ ਲਿਆ

ਰਾਸ਼ਟਰਵਾਦੀ ਮੀਡੀਆ
ਸ਼ੰਭੂ ਮੋਰਚੇ ਉਪਰ ਬੈਠਿਆਂ ਕੁਝ ਵੀਰਾਂ ਨਾਲ ਪੰਜਾਬ ਦੇ ਪਾਣੀਆਂ ਬਾਰੇ ਕੇਂਦਰ ਵਲੋਂ ਕੀਤੀ ਜਾ ਰਹੀ ਹੱਕਮਾਰੀ ਬਾਰੇ ਵਿਚਾਰਾਂ ਚੱਲ ਰਹੀਆਂ ਸਨ। ਗੁਰਪ੍ਰੀਤ ਸਿੰਘ ਘੁੱਗੀ ਵੀਰ ਜੀ ਕੋਲ ਬੈਠੇ ਜੋ ਖ਼ੁਦ ਇਕ ਸਮਾਜ ਸੇਵੀ ਸੰਸਥਾ United Sikhs ਦੇ ਅੰਬੈਸੇਡਰ ਹਨ, ਖ਼ਾਲਸਾ ਏਡ ਨਾਲ ਸੰਬੰਧਿਤ ਵੀਰ ਵੀ ਸਾਰੇ ਨਾਲ ਸਨ ਅਤੇ ਕੁਝ ਕਲਾਕਾਰ ਵੀਰ ਭੈਣਾਂ ਵੀ। ਇਕ ਵੀਰ ਕਹਿੰਦਾ ਕਿ ਹਰਿਆਣੇ ਨੂੰ ਪਾਣੀ ਦੇਣਾ ਵੀ ਤਾਂ ਸਰਬੱਤ ਦੇ ਭਲੇ ਵਿੱਚ ਆਉਂਦਾ ਹੈ ਤਾਂ ਮੈਂ ਕਿਹਾ ਕਿ ਕੁਝ ਦਿਨ ਪਹਿਲਾਂ ਅਸੀਂ ਜਾਮਾ ਮਸਜਿਦ ਵਿੱਚ ਬੈਠੇ ਸੀ ਤਾਂ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਜੀ ਨੇ ਹਦੀਥ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਜੇ ਤੁਹਾਡਾ ਭਰਾ ਭੁੱਖਾ ਹੈ ਤਾਂ ਗਵਾਂਢੀ ਨੂੰ ਦੇਣ ਦਾ ਕੀ ਸਵਾਬ ? ਅਤੇ ਜੇ ਗੁਆਂਢੀ ਭੁੱਖ ਨਾਲ ਮਰ ਰਿਹਾ ਹੈ ਤਾਂ ਮਸਜਿਦ ਵਿੱਚ ਦੇਣ ਦਾ ਕੀ ਸਵਾਬ?

ਇਹੀ ਹਵਾਲਾ ਮੈਂ ਆਪਣੇ ਲੈਕਚਰ ਵਿੱਚ ਦਿੱਤਾ ਕਿ ਪੰਜਾਬ ਦੇ ਕਿਸਾਨ ਨੂੰ ਇਸ ਆ ਰਹੇ ਵਿੱਤੀ ਸੰਕਟ ਵਿੱਚੋਂ ਕੱਢਣ ਦੀ ਲੋੜ ਹੈ ਅਤੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਕਿ ਉਹ ਪੰਜਾਬ ਦੀ ਆਰਥਿਕ ਮੰਦਹਾਲੀ ਦੇ ਸ਼ਿਕਾਰ ਭਰਾਵਾਂ ਵੀ ਬਾਂਹ ਫੜਨ। ਜੇ ਪੰਜਾਬ ਹੀ ਬਰਬਾਦ ਹੋ ਗਿਆ ਤਾਂ ਵਿਦੇਸ਼ਾਂ ਵਿੱਚ ਸੇਵਾ ਦਾ ਕੀ ਲਾਭ ਅਤੇ ਆਪਣੇ ਵਿਖਿਆਨ ਦੌਰਾਨ ਮੈਂ ਕਿਸੇ ਵੀ ਸੰਸਥਾ ਜਾਂ ਵਿਆਕਤੀ ਦਾ ਨਾਮ ਨਹੀਂ ਲਿਆ।

ਕੁਝ ਸ਼ਰਾਰਤੀ ਲੋਕ ਅਤੇ ਭਾਰਤੀ ਏਜੰਸੀਆਂ ਦੇ ਏਜੰਡੇ ਤੇ ਚਲਦਾ ਵਿਕਾਊ ਮੀਡੀਆਂ ਇਸ ਬਿਆਨ ਨੂੰ Khalsa Aid ਨਾਲ ਕਈ United Sikhs ਨਾਲ ਅਤੇ ਕਈ SOPW ਆਦਿਕ ਸਮਾਜ ਸੇਵੀ ਸੰਸਥਾਵਾਂ ਨਾਲ ਜੋੜ ਰਹੇ ਹਨ। ਹੇਠਾਂ ਪੂਰੀ ਵੀਡੀਓ ਦਾ ਲਿੰਕ ਹੈ ਆਪ ਸੁਣ ਸਕਦੇ ਹੋ।ਬਾਕੀ ਜਲਦੀ ਹੀ ਖੁਲਾਸਾ ਕਰੂੰਗਾ

ਡਾ: ਸੁਖਪ੍ਰੀਤ ਸਿੰਘ ਉਦੋਕੇ

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: