Breaking News
Home / ਸਾਹਿਤ / ਅਹਿਸਾਨ ਫਰਾਮੋਸ਼ ਭਾਰਤੀਆਂ ਦੀ ਕਹਾਣੀ- ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਵਰਤਿਆ ਗਿਆ

ਅਹਿਸਾਨ ਫਰਾਮੋਸ਼ ਭਾਰਤੀਆਂ ਦੀ ਕਹਾਣੀ- ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਵਰਤਿਆ ਗਿਆ

ਕੀ ਤੁਹਾਨੂੰ ਯਾਦ ਹੈ ਕਿ 1964-65 ਵਿਚ ਭਾਰਤ ਦੇ ਪਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਭਾਰਤਵਾਸੀਆਂ ਅਗੇ ਤਰਲਾ ਮਾਰਿਆ ਸੀ ਕਿ ਹਫਤੇ ਵਿਚ ਇਕ ਦਿਨ ਵਰਤ ਰਖਿਆ ਕਰੋ ਕਿਉਂਕਿ ਦੇਸ ਵਿਚ ਅੰਨ ਦੀ ਕਮੀ ਹੈ ? ਕੀ ਤੁਹਾਨੂੰ ਇਹ ਵੀ ਗਿਆਨ ਹੈ ਕਿ ਸ਼ਾਸਤਰੀ ਦੇ ਹੋਕੇ ਤੋਂ 15-18 ਸਾਲ ਪਹਿਲਾਂ ਉਪ-ਮਹਾਂਦੀਪ ਵਿਚ ਅਨਾਜ ਦਾ ਇੰਨਾ ਵਡਾ ਕਾਲ਼ ਪੈ ਗਿਆ ਸੀ ਕਿ ਬੰਗਾਲ ਵਿਚ 10 ਲਖ ਲੋਕ ਭੁਖ ਨਾਲ ਮਰ ਗਏ ਸਨ ?

ਇਸ ਬਦਹਾਲੀ ਵਿਚੋਂ ਜੇ ਕਿਸੇ ਨੇ ਦੇਸ ਨੂੰ ਬਾਹਰ ਕਢਿਆ ਤਾਂ ਉਹ ਸਿਰਫ ਪੰਜਾਬ ਦੀ ਧਰਤੀ ਅਤੇ ਇਸ ਦਾ ਕਿਸਾਨ ਸੀ | ਅਨਾਜਾਂ ਦੀ ਕਮੀ ਦੂਰ ਕਰ ਦਿਤੀ ਪਰ ਇਨਾਂ ਦੇ ਭਾਅ, ਰੂਸੀ ਮਾਡਲ ਅਨੁਸਾਰ, ਜਾਣ ਬੁਝ ਕੇ ਦਬਾਅ ਕੇ ਰਖੇ ਗਏ | ਖੇਤੀ ਅਰਥਵਿਗਿਆਨੀ ਦੇਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ 50 ਸਾਲਾਂ ਵਿਚ ਜੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਕਿਸਾਨ ਦੀਆਂ ਫਸਲਾਂ ਦੇ ਭਾਵਾਂ ਵਿਚ ਬਰਾਬਰ ਦੀ ਸਮਾਨਤਾ (parity) ਰਖੀ ਜਾਂਦੀ ਤਾਂ ਅਜ ਕਣਕ ਦਾ ਭਾਅ 7000 ਰੁਪਏ ਪ੍ਤੀ ਕੁਅੰਟਲ ਹੋਣਾ ਚਾਹੀਦਾ ਸੀ |

ਅਜਿਹਾ ਸੰਤੁਲਨ ਤਾਂ ਕੀ ਰਖਣਾ ਸੀ, ਮੋਦੀ-ਮਨਮੋਹਨ ਸਿੰਘ ਸਰਕਾਰਾਂ ਨੇ ਪਛਮੀ ਸਲਾਹਕਾਰਾਂ ਦੀਆਂ ਪੁੱਠੀਆਂ ਤੇ ਅਢੁਕਵੀਆਂ ਸਲਾਹਾਂ ਮੰਨ ਕੇ ਇਕ ਪਾਸੇ ਪਬਲਕ ਸੈਕਟਰ ਦੀਆਂ ਨੌਕਰੀਆਂ ਦਾ ਵਢਾਂਗਾ ਸ਼ੁਰੂ ਕਰ ਦਿਤਾ ਅਤੇ ਦੂਜੇ ਪਾਸੇ ਜਿਣਸਾਂ ਦੀ ਸਰਕਾਰੀ ਖਰੀਦ ਬੰਦ ਕਰਨ ਦਾ ਰਾਹ ਪਧਰਾ ਕਰ ਦਿਤਾ | ਸਮੁਚਾ ਅਰਥਚਾਰਾ ਅਤੇ ਜ਼ਮੀਨਾਂ ਕਾਰਪੋਰੇਸ਼ਨਾਂ ਦੇ ਸਪੁਰਦ ਕਰਨ ਦਾ ਫੈਸਲਾ ਕਰ ਲਿਆ |
ਤਿੰਨਾਂ ਕਾਨੂੰਨਾਂ ਵਾਲੇ ਵਰਤਾਰੇ ਦਾ ਮੁਖ ਉਦੇਸ਼ ਫਸਲਾਂ ਦੇ ਭਾਅ ਡੇਗ ਕੇ ਕਿਸਾਨਾਂ ਨੂੰ ਮਜਬੂਰ ਕਰਨਾ ਹੈ ਕਿ ਉਹ ਖੇਤੀ ਵਿਚੋਂ ਨਿਕਲ ਜਾਣ | ਉਦੇਸ਼ ਇਹ ਹੈ ਕਾਰਪੋਰੇਟ ਜ਼ਮੀਨਾਂ ਦੇ ਵਡੇ ਵਡੇ ਮੁਰੱਬੇ ਬਣਾ ਕੇ ਖੇਤੀ ਕਰਨ | ਇਹ ਸਾਰਾ ਕੁਛ ਖੇਤੀ ਵਿਚ ਨਿਵੇਸ਼ ਦੇ ਨਾਂ ਤੇ ਹੋ ਰਿਹਾ ਹੈ |

ਇਸ ਹਾਲਤ ਦਾ ਮੁਕਾਬਲਾ ਉਸ ਸਥਿਤੀ ਨਾਲ ਕੀਤਾ ਜਾ ਸਕਦਾ ਹੈ ਜਦ ਪੰਜਾਬ ਵਿਚ ਜ਼ਮੀਨਾਂ ਤੇਜ਼ੀ ਨਾਲ ਕਰਜ਼ਿਆਂ ਦੇ ਕੁਚਲੇ ਕਿਸਾਨਾਂ ਤੋਂ ਸ਼ਾਹੂਕਾਰਾਂ ਦੇ ਹੱਥਾਂ ਵਿਚ ਜਾ ਰਹੀਆਂ ਸਨ ਅਤੇ ਅੰਗਰੇਜ਼ ਸਰਕਾਰ ਨੂੰ 1900 ਦੇ ਕਰੀਬ ਜ਼ਮੀਨਾਂ ਦੇ ਕਾਸ਼ਤਕਾਰ ਤੋਂ ਗ਼ੈਰ-ਕਾਸ਼ਤਕਾਰ ਹਥੀਂ ਜਾਣੋ ਰੋਕਣ ਵਾਲਾ (ਲੈਂਡ ਏਲੀਆਨੇਸ਼ਨ) ਕਾਨੂੰਨ ਪਾਸ ਕਰਨਾ ਪਿਆ ਸੀ | ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਹੀ ਖੇਤੀ ਅੰਦਰ ਪੂੰਜੀ ਲਾਉਣ ਵਿਚ ਕੋਈ ਕਸਰ ਨਹੀਂ ਛਡੀ | ਭੁਖਮਰੀ ਦੇ ਦਹਾਕਿਆਂ ਤੋਂ ਸ਼ੁਰੂ ਕਰ ਕੇ ਅਪਣੀਆਂ ਲੋੜਾਂ ਤੋਂ ਕਿਤੇ ਵਧ ਉਪਜ ਹਾਸਲ ਕਰਨ ਲਈ ਅਰਬਾਂ ਖਰਬਾਂ ਰੁਪਏ ਦਾ ਨਿਵੇਸ਼ ਕੀਤਾ | ਕਿਸਾਨਾਂ ਨੂੰ ਜਿਥੇ ਮਾ ਰ ਪਈ ਉਹ ਨਿਵੇਸ਼ ਦੀ ਕਮੀ ਨਹੀਂ , ਨਾ ਹੀ ਵਿਕਾਸ ਦਰ ਦੀ ਖੜੋਤ ਕੋਈ ਮੁੱਦਾ ਹੈ ਬਲਕਿ ਉਹਲਤਾਃ ਜਿਣਸਾਂ ਦੇ ਖਰੀਦ ਭਾਵਾਂ ਦੇ ਮਾਮਲੇ ਵਿਚ ਸਰਕਾਰੀ ਪੱਧਰ ਤੇ ਕੀਤੀਆਂ ਕਿਸਾਨ ਵਿਰੋਧੀ ਚਾਲਾਂ ਦੇ ਸ਼ਿਕਾਰ ਬਣੇ |

ਅਸਲੀਅਤ ਵਿਚ ਸਰਕਾਰ ਚਾਹੁੰਦੀ ਹੈ ਕਿ ਜਿਣਸਾਂ ਦੀ ਖਰੀਦ ਵਿਚ ਉਹ ਜ਼ੁਮੇਵਾਰੀ ਮੁਕਤ ਹੋ ਜਾਵੇ ਅਤੇ ਉਸ ਨੂੰ ਕਿਸੇ ਕਿਸਮ ਦੀ ਸਬਸਿਡੀ ਨਾ ਦੇਣੀ ਪਵੇ | ਇਹ ਬਚਤ ਮੋਦੀ ਦੀ ਦੇਸ ਨੂੰ “ਸੰਸਾਰ ਦੀ ਮਹਾਨ ਤਾਕਤ” ਬਨਾਉਣ ਦੀ ਖਬਤ ਦੀ ਪੂਰਤੀ ਦੇ ਕੰਮ ਆਵੇ |

ਰਸਸ RSS ਦੀ ਸਰਕਾਰ ਦੇ ਜ਼ਾਹਰਾ ਉਦੇਸ਼ ਕੁਛ ਵੀ ਹੋਣ, ਇਸ ਦੇ ਨਵੇਂ ਨੀਤੀ ਪੈਂਤੜਿਆਂ ਦੇ ਨਤੀਜੇ ਨੋਟਬੰਦੀ, ਜੀਐਸਟੀ, ਕਸ਼ਮੀਰ ਆਦਿ ਵਾਲੇ ਇਸ ਦੇ ਸੰਗੀਨ ਅਤੇ ਫੇਲ ਤਜਰਬਿਆਂ ਤੋਂ ਵੀ ਭੈੜੇ ਹੀ ਨਿਕਲਣਗੇ, ਜ਼ਰੂਰੀ ਵਸਤਾਂ ਦੇ ਭਾਅ ਕਾਰਪੋਰੇਟਾਂ ਦੀ ਮਰਜ਼ੀ ਅਤੇ ਹਿਤਾਂ ਵਿਚ ਅਤੇ ਖਪਤਕਾਰਾਂ ਵਿਰੁਧ ਨਚਣਗੇ |

ਸਰਕਾਰ ਅਤੇ ਕਾਰਪੋਰੇਟ ਪਾਣੀ ਦੀ ਡੁੰਘਾਈ ਦਾ ਪਤਾ ਥਹੁ ਲਾਏ ਬਗ਼ੈਰ ਹੀ ਪੰਜਾਬ ਦੀ ਖੇਤੀ ਅਤੇ ਪੰਜਾਬੀ ਕਿਸਾਨ ਨੂੰ ਡੋਬਣ ਦੀ ਤਿਆਰੀ ਕਰ ਰਹੇ ਹਨ | ਜੇ ਤਜਰਬਾ ਹੀ ਕਰਨਾ ਹੁੰਦਾ ਤਾਂ ਕਾਰਪੋਰੇਟਾਂ ਨੂੰ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਖਾਲੀ ਪਏ ਲਖਾਂ ਏਕੜ ਫੜਾਏ ਜਾ ਸਕਦੇ ਸਨ |

ਸੁਖਦੇਵ ਸਿੰਘ

Check Also

ਜਾਣੋ ਕਿਉਂ- ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ

ਪੰਜਾਬ ਦੀ ਧਰਤੀ ਤੇ ਰਾਜ ਦਾ ਦਾਅਵਾ ਕੇਵਲ ਸਿੱਖਾਂ ਕੋਲ ਹੀ ਹੈ। ਸਿੱਖਾਂ ਨੇ ਹੀ …

%d bloggers like this: