ਬੀਸੀ ਵਿਧਾਨ ਸਭਾ ਵਿੱਚ ਜਾਣਗੇ ਅੱਠ ਪੰਜਾਬੀ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ ) ਵਿਧਾਨ ਸਭਾ ਚੋਣਾਂ ਵਿੱਚ ਅੱਠ ਪੰਜਾਬੀ ਉਮੀਦਵਾਰਾਂ ਨੇ ਜਿੱਤ ਦਰਜ਼ ਕਰਵਾਈ ਹੈ ਤੇ ਐਮ ਐਲ ਏ (MLA) ਬਣੇ ਹਨ , ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਦੇ ਨਾਮ ਹਨ ਅਮਨਦੀਪ ਸਿੰਘ, ਹੈਰੀ ਬੈਂਸ, ਰਚਨਾ ਸਿੰਘ, ਰਵੀ ਕਾਹਲੋ, ਜਗਰੂਪ ਸਿੰਘ ਬਰਾੜ, ਰਾਜ ਚੌਹਾਨ, ਜਿੰਨੀ ਸਿਮਜ਼ ਤੇ ਨਿੱਕੀ ਸ਼ਰਮਾ। ਇਸ ਚੋਣ ਵਿੱਚ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਹਾਰ ਗਈ ਹੈ ਜੋਂ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਸਨ ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਐਨਡੀਪੀ ਨੂੰ ਸਪਸ਼ਟ ਬਹੁਮਤ ਤੇ ਇਤਿਹਾਸਕ ਜਿੱਤ ਮਿਲੀ ਹੈ, ਐਨਡੀਪੀ ਜੋਂ ਪਿਛਲੀ ਵਾਰ ਘੱਟਗਿਣਤੀ ਵਿੱਚ ਸੀ ਇਸ ਵਾਰ ਸਪਸ਼ਟ ਬਹੁਮਤ ਵਿੱਚ ਹੈ । ਪੰਜਾਬੀਆਂ ਦੇ ਗੜ ਸਰੀ ਵਿੱਚ ਵੀ ਐਨਡੀਪੀ ਦੀ ਝੰਡੀ ਰਹੀ ਹੈ । ਬਰਨਬੀ ਐਡਮਿੰਡਸ ਤੋਂ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਤੇ ਲਿਬਰਲ ਪਾਰਟੀ ਦੀ ਉਮੀਦਵਾਰ ਤ੍ਰਿਪਤ ਅਟਵਾਲ ਚੋਣ ਹਾਰ ਗਈ ਹੈ ।
ਐਨਡੀਪੀ ਬਾਰੇ ਦੱਸ ਦਈਏ ਇਹ ਕੈਨੇਡਾ ਦੇ ਆਮ ਲੋਕਾਂ ,ਮਜ਼ਦੂਰਾਂ ਤੇ ਗਰੀਬਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਜਿਸਨੂੰ ਯੂਨੀਅਨਾਂ ਦੀ ਪਾਰਟੀ ਵੀ ਕਿਹਾ ਜਾਂਦਾ ਹੈ । ਐਨਡੀਪੀ ਵੱਲੋਂ ਜੌਨ ਹੌਰਗਨ ਤੋਂ ਪਹਿਲਾਂ ਉੱਜਲ ਦੁਸਾਂਝ ਵੀ ਪ੍ਰੀਮੀਅਰ ਬਣ ਚੁੱਕਿਆ ਹੈ ਜਿਸਦੀ ਬੇਹੱਦ ਮਾੜੀ ਕਾਰਗੁਜ਼ਾਰੀ ਕਰਕੇ ਲੰਮੇ ਸਮੇਂ ਤੱਕ ਐਨਡੀਪੀ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਪੈਰ ਨਹੀਂ ਲੱਗੇ ਸਨ।
ਬੀਸੀ ਲਿਬਰਲ ਪਾਰਟੀ ਦੇ ਆਗੂ ਐਂਡਰਿਊ ਵਿਲਕਨਸਨ ਨੇ ਸੂਬਾਈ ਚੋਣਾਂ ‘ਚ ਹੋਈ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਨਵੇਂ ਲੀਡਰ ਦੀ ਚੋਣ ਤੱਕ ਉਹ ਪਾਰਟੀ ਦਾ ਕੰਮ ਦੇਖਦੇ ਰਹਿਣਗੇ।