Breaking News
Home / ਅੰਤਰ ਰਾਸ਼ਟਰੀ / ਮੇਅਰ ਪਦ ਦੇ ਉਮੀਦਵਾਰ ਨੇ ਪਾਈ ਜਗਮੀਤ ਸਿੰਘ ਬਾਰੇ ਇਤਰਾਜ਼ ਯੋਗ ਪੋਸਟ, ਹੋ ਰਹੀ ਹੈ ਆਲੋਚਨਾ

ਮੇਅਰ ਪਦ ਦੇ ਉਮੀਦਵਾਰ ਨੇ ਪਾਈ ਜਗਮੀਤ ਸਿੰਘ ਬਾਰੇ ਇਤਰਾਜ਼ ਯੋਗ ਪੋਸਟ, ਹੋ ਰਹੀ ਹੈ ਆਲੋਚਨਾ

ਸਸਕੈਚਵਨ ਕੈਨੇਡਾ: ਕੈਨੇਡਾ ਦੇ ਸੂਬੇ ਸਸਕੈਚਵਨ ਦੇ ਇੱਕ ਮੇਅਰ ਪਦ ਦੇ ਉਮੀਦਵਾਰ ਨੂੰ ਜਗਮੀਤ ਸਿੰਘ ਬਾਰੇ ਕੀਤੀ ਇਤਰਾਜ਼ ਯੋਗ ਪੋਸਟ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਸਕੈਚਵਨ ਦੇ ਪਿੰਡ ਰੋਸ਼ ਪਰਸੀ (Roche Percee) ਦੇ ਮੇਅਰ ਪਦ ਦੇ ਉਮੀਦਵਾਰ ਜੇ ਰੀਡਲ (Jae Riedel) ਨੂੰ ਐਨਡੀਪੀ ਆਗੂ ਜਗਮੀਤ ਸਿੰਘ ਦੀ ਦਸਤਾਰ ਬਾਰੇ ਪਾਈ ਇਤਰਾਜ਼ ਯੋਗ ਪੋਸਟ ਤੇ ਸ਼ਬਦਾਵਲੀ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਹਨਾਂ ਜਗਮੀਤ ਸਿੰਘ ਦੀ ਦਸਤਾਰ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਸੀ,ਇਸ ਬਾਰੇ ਉਨਾਂ ਦੀ ਆਲੋਚਣਾ ਕੀਤੀ ਜਾ ਰਹੀ ਹੈ ।

ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੈਨੇਡਾ ਦੇ ਪਰੇਰੀ ਸੂਬਿਆਂ ਵਿੱਚ ਆਮ ਕਰਕੇ ਪ੍ਰਵਾਸੀ ਕੈਨੇਡੀਅਨ ਪ੍ਰਤੀ ਸੋਚ ਬਾਕੀ ਸੂਬਿਆਂ ਨਾਲੋਂ ਵੱਖਰੀ ਹੈ ਤੇ ਨ ਸ ਲ ਵਾਦ ਦੀਆਂ ਘ ਟ ਨਾ ਵਾਂ ਵੀ ਇੱਥੇ ਵੱਧ ਵੇਖਣ ਨੂੰ ਸਾਹਮਣੇ ਆਉਂਦੀਆਂ ਹਨ । ਇਹੋ ਜਿਹੀਆਂ ਹੀ ਹੋਰ ਘਟਨਾਵਾਂ ਵਿੱਚ ਪਿਛਲੇ ਦਿਨੀਂ ਕੈਨੇਡਾ ਦੇ ਸੂਬੇ ਨੋਵਾਂ ਸਕੋਸ਼ੀਆ ਵਿਖੇ ਕੈਨੇਡਾ ਦੇ ਮੂਲ ਨਿਵਾਸੀ ਮਛੇਰਿਆਂ ਨੂੰ ਨ ਫ਼ ਰ ਤ ਦਾ ਸ਼ਿ ਕਾ ਰ ਬਣਾਇਆ ਗਿਆ ਸੀ ਜਦੋਂ ਸ਼ਵੇਤ ਭਾਈਚਾਰੇ ਵੱਲੋਂ ਉਨਾਂ ਨੂੰ ਮੱਛੀਆਂ ਫੜਨ ਤੋਂ ਨਾ ਕੇਵਲ ਰੋਕਿਆ ਗਿਆ ਸੀ ਬਲਕਿ ਉਨਾਂ ਦੇ ਸਥਾਨਾਂ ਤੇ ਹ ਮ ਲਾ ਕਰਕੇ ਅੱਗ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੀ ।

ਕੁਲਤਰਨ ਸਿੰਘ ਪਧਿਆਣਾ

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: