Breaking News
Home / ਰਾਸ਼ਟਰੀ / ਮੁੰਬਈ – ਸਿੱਖ ਬੀਬੀ ਨੇ ਸ੍ਰੀ ਸਾਹਿਬ ਨਾਲ ਕੀਤਾ ਬਚਾਅ

ਮੁੰਬਈ – ਸਿੱਖ ਬੀਬੀ ਨੇ ਸ੍ਰੀ ਸਾਹਿਬ ਨਾਲ ਕੀਤਾ ਬਚਾਅ

ਨਵੀਂ ਦਿੱਲੀ, 23 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ• ਮੁੰਬਈ ਵਿਚ ਹ ਮ ਲੇ ਦਾ ਸ਼ਿ ਕਾ ਰ ਹੋਈ ਸਿੱਖ ਮਹਿਲਾ ਮਨਜੀਤ ਕੌਰ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਇਹ ਵੀ ਯਕੀਨੀ ਕਰਨ ਕਿ ਉਸ ਖਿਲਾਫ ਕੋਈ ਗਲਤ ਪੁਲਿਸ ਕੇਸ ਦਰਜ ਨਾ ਹੋਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਸਿੱਖ ਮਹਿਲਾ ਮਨਜੀਤ ਕੌਰ ‘ਤੇ ਆਟੋ ਡਰਾਈਵਰ ਨੇ ਹ ਮ ਲਾ ਕੀਤਾ ਤੇ ਸੜਕ ਦੇ ਵਿਚਾਲੇ ਉਸ ਨਾਲ ਕੁੱ ਟ ਮਾ ਰ ਕੀਤੀ। ਉਹਨਾਂ ਦੱਸਿਆ ਕਿ ਸਿੱਖ ਮਹਿਲਾ ਨੇ ਆਪਣੇ ਬਚਾਅ ਵਾਸਤੇ ਸ੍ਰੀ ਸਾਹਿਬ ਦੀ ਵਰਤੋਂ ਕੀਤੀ ਜੋ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਜ ਬ ਰ ਤੇ ਜ਼ੁ ਲ ਮ ਖਿਲਾਫ ਆਵਾਜ਼ ਉਠਾਉਣ ਦਾ ਉਪਦੇਸ਼ ਦਿੱਤਾ ਹੈ ਤੇ ਸਿੱਖ ਸਿਰੀ ਸਾਹਿਬ ਦੀ ਵਰਤੋਂ ਕਿਸੇ ਵੀ ਜ਼ੁ ਲ ਮ, ਧੱ ਕੇ ਸ਼ਾ ਹੀ ਜਾਂ ਜਬ ਰ ਖਿਲਾਫ ਕਰਦੇ ਹਨ।


ਉਹਨਾਂ ਕਿਹਾ ਕਿ ਮਨਜੀਤ ਕੌਰ ਨੇ ਜੋ ਵੀ ਕੀਤਾ, ਉਸਨੇ ਆਪਣੀ ਸਵੈ ਰੱਖਿਆ ਵਾਸਤੇ ਤੇ ਆਪਣੇ ਉਪਰ ਹੋ ਰਹੇ ਜ਼ ਬ ਰ ਤੇ ਜ਼ੁ ਲ ਮ ਦਾ ਵਿਰੋਧ ਕਰਦਿਆਂ ਕੀਤਾ। ਇਹ ਸਪਸ਼ਟ ਤੌਰ ‘ਤੇ ਸਵੈ ਰੱਖਿਆ ਦਾ ਮਾਮਲਾ ਹੈ ਜਿਸ ਵਿਚ ਮਨਜੀਤ ਕੌਰ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਤੇ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਅਨੁਸਾਰ ਸਵੈ ਰੱਖਿਆ ਵਿਚ ਸਿਰੀ ਸਾਹਿਬ ਦੀ ਵਰਤੋਂ ਦੇ ਮਾਮਲੇ ਵਿਚ ਕਾਰਵਾਈ ਨਾ ਹੋਣਾ ਯਕੀਨੀ ਬਣਾਉਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਆਟੋ ਚਾਲਕ ਜੋ ਕਿ ਉਕਤ ਮਹਿਲਾ ਮਨਜੀਤ ਕੌਰ ਦੇ ਘਰ ਦੇ ਹੇਠਾਂ ਖੜ•ਦਾ ਹੈ ਤੇ ਉਸਦੀ ਲੜਕੀ ਨੂੰ ਧ ਮ ਕੀ ਆਂ ਵੀ ਦਿੰਦਾ ਹੈ, ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਉਸਦਾ ਉਥੇ ਖੜ•ਨਾ ਹਟਾਇਆ ਜਾਣਾ ਚਾਹੀਦਾ ਹੈ।

ਸਿਰਸਾ ਨੇ ਸ੍ਰੀ ਊਧਵ ਠਾਕਰੇ ਨੂੰ ਯਾਦ ਕਰਵਾਇਆ ਕਿ ਬਾਲ ਠਾਕਰੇ ਦਾ ਸਿੱਖਾਂ ਨਾਲ ਬਹੁਤ ਪਿਆਰ ਸੀ ਤੇ 1984 ਦੇ ਸਿੱਖ ਕ ਤ ਲੇ ਆ ਮ ਦੌਰਾਨ ਵੀ ਮਹਾਰਾਸ਼ਟਰ ਵਿਚ ਇਕ ਵੀ ਸਿੱਖ ਦੀ ਹੱ ਤਿ ਆ ਨਹੀਂ ਹੋਈ ਸੀ। ਉਹਨਾਂ ਆਸ ਪ੍ਰਗਟ ਕੀਤੀ ਕਿ ਊਧਵ ਠਾਕਰੇ ਵੀ ਇਸੇ ਨੀਤੀ ਅਨੁਸਾਰ ਚੱਲਣਗੇ ਤੇ ਸਿੱਖਾਂ ਨਾਲ ਨਿਆਂ ਯਕੀਨੀ ਬਣਾਉਣਗੇ।

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: