ਪੰਜਾਬ ‘ਚ ਕਿਸਾਨਾਂ ਦਾ ਨਹੀਂ, ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ- ਭਾਜਪਾ ਪ੍ਰਧਾਨ ਨੱਢਾ
ਦਿੱਲੀ ਵਿੱਚ ਭਾਜਪਾ ਮੁੱਖ ਦਫਤਰ ‘ਚ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਪੰਜਾਬ `ਚ ਕਿਸਾਨਾਂ ਦਾ ਕੋਈ ਸੰਘਰਸ਼ ਨਹੀਂ ਚੱਲ ਰਿਹਾ ਬਲਕਿ ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀ ਕਨੂੰਨਾਂ ਕਾਰਨ ਕਿਸਾਨ ਤਾਂ ਬਹੁਤ ਖੁਸ਼ ਹਨ ਪਰ ਆੜ੍ਹਤੀਏ ਬਹੁਤ ਦੁਖੀ ਹਨ, ਜੋ ਕਿਸਾਨਾਂ ਦੇ ਸਿਰ ‘ਤੇ ਪ਼ਲ ਰਹੇ ਸਨ। ਇਹੀ ਲੋਕ ਹਨ, ਜੋ ਪੰਜਾਬ ‘ਚ ਕੁਝ ਲੋਕਾਂ ਨੂੰ ਗੁਮਰਾਹ ਕਰਕੇ ਸੰਘਰਸ਼ ਚਲਾ ਰਹੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਦੀ ਨੇ ਕਿਸਾਨਾਂ ਨੂੰ ਇਨ੍ਹਾਂ ਵਿਚੋਲਿਆਂ ਦੇ ਚੁੰਗਲ ‘ਚੋਂ ਛੁਡਾਇਆ ਹੈ। ਕਿਸਾਨ ਭਰਾਵਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵਿਚੋਲੇ ਤੁਹਾਡੇ ਨਾਲ ਰਾਜਨੀਤੀ ਕਰ ਰਹੇ ਹਨ। ਇਹ ਕਿਸਾਨਾਂ ਦੇ ਦੋਸਤ ਨਹੀਂ ਹਨ।