Breaking News
Home / ਅੰਤਰ ਰਾਸ਼ਟਰੀ / ਦੇਖੋ ਭਾਰਤ ਕਿੰਨਾ ਗੰਦਾ ਹੈ- ਟਰੰਪ ਨੇ ਕੀਤੀਆਂ ਭਾਰਤ ਨੂੰ ਟਿੱਚਰਾਂ

ਦੇਖੋ ਭਾਰਤ ਕਿੰਨਾ ਗੰਦਾ ਹੈ- ਟਰੰਪ ਨੇ ਕੀਤੀਆਂ ਭਾਰਤ ਨੂੰ ਟਿੱਚਰਾਂ

ਬਾਇਡਨ ਨਾਲ ਤੀਜੀ ਤੇ ਆਖਰੀ ਬਹਿਸ ਦੌਰਾਨ ਅਮਰੀਕੀ ਸਦਰ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ, ਰੂਸ ਤੇ ਚੀਨ ਨੂੰ ਕੀਤੀਆਂ ਟਕੋਰਾਂ


ਵਾਸ਼ਿੰਗਟਨ, 23 ਅਕਤੂਬਰ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਡੈਮੋਕਰੈਟਿਕ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਜੋਅ ਬਾਇਡਨ ਦਰਮਿਆਨ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਅੱਜ ਆਖਰੀ ਅਧਿਕਾਰਤ ਬਹਿਸ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਭਾਰਤ ’ਤੇ ਨਿ ਸ਼ਾ ਨਾ ਸੇਧਿਆ।

ਟਰੰਪ ਨੇ ਬਹਿਸ ਦੌਰਾਨ ਚੀਨ, ਰੂਸ ਤੇ ਭਾਰਤ ਦੇ ਹਵਾਲੇ ਨਾਲ ਕਿਹਾ ਕਿ ਹਵਾ ਕਿੰਨੀ ਗੰਦੀ ਹੈ। ਟਰੰਪ ਦੇ ਇਸ ਬਿਆਨ ਨੇ ਭਾਰਤ ਦੇ ਰਣਨੀਤੀ ਘਾੜਿਆਂ ਨੂੰ ਨਿ ਰਾ ਸ਼ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਤੇ ਬਾਇਡਨ ਦੌਰਾਨ ਹੋਈ ਪਹਿਲੀ ਬਹਿਸ ਕਾਫ਼ੀ ਗ ਰ ਮਾ ਗ ਰ ਮ ਰਹੀ ਸੀ,

ਜਿਸ ਵਿੱਚ ਕੋਵਿਡ-19, ਨ ਸ ਲੀ ਵਿਤਕਰੇ, ਅਰਥਚਾਰੇ ਤੇ ਵਾਤਾਵਰਨ ਤਬਦੀਲੀ ਜਿਹੇ ਮੁੱਦੇ ਚੁੱਕੇ ਗੲੇ ਸਨ। ਉਂਜ ਬਹਿਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਕਰੋਨਾ ਦਾ ਟੀਕਾ ਤਿਆਰ ਹੈ ਤੇ ਅਗਲੇ ਕੁਝ ਹਫ਼ਤਿਆਂ ’ਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।

ਟਰੰਪ ਨੇ ਦਾਅਵਾ ਕੀਤਾ ਕਿ ਊਨ੍ਹਾਂ ਦੀ ਸਰਕਾਰ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਦੀ ਦਿ ਸ਼ਾ ਵਿੱਚ ਚੰਗਾ ਕੰਮ ਕੀਤਾ ਹੈ ਤੇ ਦੇਸ਼ ਨੂੰ ਵਾਇਰਸ ਨਾਲ ਰਹਿਣ ਦੀ ਆਦਤ ਪਾਉਣੀ ਹੋਵੇਗੀ।

ਉਧਰ ਬਾਇਡਨ ਦੇ ਮੋੜਵੇਂ ਜਵਾਬ ਵਿੱਚ ਕਿਹਾ ਕਿ ਟਰੰਪ ਮਹਿਜ਼ ਫੜਾਂ ਮਾਰ ਰਹੇ ਹਨ ਤੇ ਉਨ੍ਹਾਂ ਕੋਲ ਮ ਹਾ ਮਾ ਰੀ ਦੇ ਟਾਕਰੇ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਇਰਸ ਨਾਲ ਜਿਊਣਾ ਨਹੀਂ ਬਲਕਿ ਮਰਨਾ ਸਿੱਖ ਰਹੇ ਹਨ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: