Breaking News
Home / ਪੰਜਾਬ / ਸਰਬਜੀਤ ਸਿੰਘ ਘੁਮਾਣ ਦੀ ਇਸ ਲਿਖਤ ਤੋਂ ਜਾਣੋ ਕੌਣ ਸੀ ਕਾਮਰੇਡ ਬਲਵਿੰਦਰ

ਸਰਬਜੀਤ ਸਿੰਘ ਘੁਮਾਣ ਦੀ ਇਸ ਲਿਖਤ ਤੋਂ ਜਾਣੋ ਕੌਣ ਸੀ ਕਾਮਰੇਡ ਬਲਵਿੰਦਰ

ਜਦ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਹੇ ਸੀ ਤਾਂ ਪੂਹਲਾ,ਅਮਰੀਕੋ ਤੇ ਹੋਰ ਕਈਆਂ ਵਾਂਗ ਭਿੱਖੀਵਿੰਡ ਵਾਲਾ ਕਾਮਰੇਡ ਬਲਵਿੰਦਰ ਹਕੂਮਤ ਵੱਲੋਂ ਸਿੱਖਾਂ ਖਿਲਾਫ ਲੜ ਰਿਹਾ ਸੀ ਜਿਸ ਨੂੰ ਵਡਿਆਉਣ ਵਾਲੀਆਂ ਖਬਰਾਂ ਨਾਲ ਭਾਰਤੀ ਮੀਡੀਆਂ ਵਿਚ ‘ਚੋਟੀ ਦਾ ਯੋਧਾ’ਦਰਸਾਇਆ ਜਾਂਦਾ ਰਿਹਾ!

ਇਹ ਪੰਪ ਮਾਰਕੇ,ਫੂਕ ਛਕਾਕੇ ਹਕੂਮਤ ਆਪਦੇ ਮਤਲਬ ਹੱਲ ਕਰਦੀ ਰਹੀ!ਉਹਦੇ ਪੂਰੇ ਟੱਬਰ ਨੂੰ ਸ਼ੌਰੀਆ ਚੱਕਰ ਐਂਵੇਂ ਹੀ ਨਹੀ ਮਿਲ ਗਿਆਂ ਉਹਨੇ ਸਿੱਖਾਂ ਨੂੰ ਮਲੀਆਂਮੇਟ ਕਰਨ ਵਾਲੀ ਹਕੂਮਤ ਦੀ ਲ ੜਾ ਈ ਵਿਚ ਰੱਜਕੇ ਹਿੱਸਾ ਲਿਆ!ਨਵੀਂ ਪੀੜ੍ਹੀ ਨੂੰ ਨਹੀ ਪਤਾ ਪਰ 1990 ਦੇ ਦੌਰ ਵਿਚ ਇਹੋ ਜਿਹੇ ਹਕੂਮਤ ਦੇ ਹੱਥਠੋਕੇ ਬਣਕੇ ਜੋ ਕੂਝ ਕਰਦੇ ਰਹੇ,ਉਹਦੇ ਕਰਕੇ ਆਮ ਲੋਕਾਂ ਨੂੰ ਕਦੇ ਪਰਵਾਨ ਤੇ ਪਸੰਦ ਨਹੀ ਸੀ!

ਜਿਵੇਂ ਅਕਸਰ ਹੁੰਦਾ ਹੈ ਕਿ ਨੈਪਕਿਨ ਪੇਪਰ ਵਰਤਣ ਮਗਰੋਂ ਕੂੜੇਦਾਨ ਵਿਚ ਸੁਟਿਆ ਜਾਂਦਾ ਹੈ ਹੁਣ ਕੋਈ ਇਹੋ ਜਿਹੇ ਲੋਕਾਂ ਵੱਲ ਧਿਆਨ ਹੀ ਨਹੀ ਦਿੰਦਾ!ਅਕਸਰ ਹੀ ਉਹ ਲੋਕ ਹੁਣ ਮੀਡੀਆ ਵਿਚ ਕਲਪਦੇ ਦਿਸਦੇ ਨੇ ਜਿਹੜੇ ਹਕੂਮਤ ਦੇ ਹੱਥਾਂ ਵਿਚ ਖੇਡਕੇ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਦੇ ਕਾਤਲਾਂ ਦੇ ਹੱਕ ਵਿਚ ਭੁਗਤੇ।ਭਿੱਖੀਵਿੰਡ ਵਾਲਾ ਕਾਮਰੇਡ ਬਲਵਿੰਦਰ ਵੀ ਪਿਛਲੇ ਦੌਰ ਵਿਚ ਕਲਪਦਾ ਰਿਹਾ ਕਿ ਕੋਈ ਸਾਡੀ ਸਾਰ ਨਹੀ ਲੈਂਦਾ,ਸਾਨੂੰ ਗੰ ਨ ਮੈ ਦਿਓ!

ਇਹੋ ਜਿਹੇ ਲੋਕਾਂ ਦੀਆਂ ਨਿੱਜੀ ਦੁ ਸ਼ ਮ ਣੀ ਆਂ ਵੀ ਬਥੇਰੀਆਂ ਹੁੰਦੀਆਂ ਨੇ ਤੇ ਹਰ ਪਲ ਡਰ ਰਹਿੰਦਾ ਕਿ ਜਿੰਨਾਂ ਨੂੰ ਸ ਤਾ ਇ ਆ ਹੈ ਕਿਸੇ ਵੇਲੇ ਮੋੜਵਾਂ ਵਾਰ ਨਾ ਕਰ ਜਾਣ!ਦਸੰਬਰ 2018 ਵਿਚ ਵੀ ਖਬਰ ਆਈ ਸੀ ਭਿੱਖੀਵਿੰਡ ਵਾਲੇ ਕਾਮਰੇਡ ਬਲਵਿੰਦਰ ਦੇ ਘਰ ਫਾ ਇ ਰਿੰ ਗ ਹੋਈ ਹੈ!ਉਦੋਂ ਪਿੰਡ ਭੈਣੀ ਮੱਸਾ ਦੇ ਕਈ ਬੰਦਿਆਂ ਖਿਲਾਫ ਪਰਚਾ ਦਰਜ਼ ਹੋਇਆ ਸੀ।ਹੋ ਸਕਦਾ ਹੈ ਕਿ ਹੁਣ ਵੀ ਕੋਈ ਜਾਤੀ ਵੈਰ-ਵਿਰੋਧ ਵਾਲੀ ਗੱਲ ਹੋਵੇ।

ਜਿਹੜੇ ਮੀਡੀਏ ਨੇ ਪਿਛਲੇ ਵੀਹ-ਪੱਚੀ ਸਾਲ ਵਿਚ ਉਹਦੀ ਕਦੇ ਖਬਰ ਵੀ ਨਹੀ ਲਾਈ ਹੁਣ ਦੋ ਤਿੰਨ ਦਿਨ ਫੇਰ ਦਰਸਾਉਣਗੇ ਕਿ ਭਿੱਖੀਵੰਡ ਵਾਲਾ ਕਾਮਰੇਡ ਬਲਵਿੰਦਰ ਬਹੁਤ ਮਹਾਨ ਬੰਦਤਾ ਸੀ।

ਪਰ ਹਕੀਕਤ ਇਹੋ ਹੈ ਕਿ ਹਕੂਮਤਾਂ ਲਈ ਇਹੋ ਜਿਹੇ ਲੋਕ ਨੈਪਕਿਨ ਪੇਪਰ ਹੁੰਦੇ ਨੇ,ਵਰਤੋ ਤੇ ਵਗਾਹ ਕੇ ਰੂੜੀ ਉਤੇ!ਮਾਝੇ ਏਰੀਏ ਵਿਚ ਬੇ ਸ਼ੁ ਮਾ ਰ ਉਹ ਲੋਕ ਕਲਪਦੇ ਨੇ ਜਿਹੜੇ ਜਾਸੂਸੀ ਕਰਨ ਗਏ ਤੇ ਨਰਕ ਭੋਗਣ ਮਗਰੋਂ ਅੱਜ ਜਿੰਦਗੀ ਦੇ ਆਖਿਰੀ ਸਾਲਾਂ ਵਿਚ ਹੈਰਾਨ ਨੇ ਕਿ ਕੋਈ ਸਾਰ ਹੀ ਨਹੀ ਲੈਂਦਾਂ!1978 ਤੋਂ ਚੱਲੇ ਸੰਘਰਸ਼ ਖਿਲਾਫ ਸਰਗਰਮ ਰਹੇ ਬੇਸ਼ੁਮਾਰ ਲੋਕ ਮੂੰਹੋਂ ਬੇਸ਼ੱਕ ਨਾ ਬੋਲਦੇ ਹੋਣ ਪਰ ਅੰਦਰੋਂ ਮੰਨਦੇ ਨੇ ਕਿ ਕੋਈ ਨਹੀ ਪੁੱਛਦਾ
ਸਰਬਜੀਤ ਸਿੰਘ ਘੁਮਾਣ


Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: