Breaking News
Home / ਰਾਸ਼ਟਰੀ / ਲੱਦਾਖ ਖਾਲਸਾ ਰਾਜ ਦਾ ਹਿੱਸਾ- ਭਾਰਤ ਨੇ ਦਿੱਤੀ ਚੀਨ ਨੂੰ ਦਲੀਲ

ਲੱਦਾਖ ਖਾਲਸਾ ਰਾਜ ਦਾ ਹਿੱਸਾ- ਭਾਰਤ ਨੇ ਦਿੱਤੀ ਚੀਨ ਨੂੰ ਦਲੀਲ

ਭਾਰਤ ਚੀਨ ਵਿਵਾਦ ਇਸ ਵੇਲੇ ਸਿਖਰ ‘ਤੇ ਹੈ। ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ। ਭਾਰਤ ਚੀਨ ਨੂੰ ਫੌਜਾਂ ਵਾਪਸ ਲਿਜਾਣ ਲਈ ਕਹਿ ਰਿਹਾ ਹੈ ਜਦਕਿ ਚੀਨ ਬ ਜ਼ਿੱ ਦ ਹੈ ਕਿ ਤਿੱਬਤ, ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਉਸਦੇ ਹਿੱਸੇ ਹਨ।
ਹੁਣ ਭਾਰਤ ਚੀਨ ਨੂੰ ਦਲੀਲਾਂ ਦੇ ਰਿਹਾ ਕਿ ਲੱਦਾਖ ਕਦੇ ਵੀ ਚੀਨ ਦਾ ਹਿੱਸਾ ਨਹੀਂ ਰਿਹਾ ਬਲਕਿ ਖਾਲਸਾ ਰਾਜ ਦਾ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ -ਖਾਲਸਾ ਦੀਆਂ ਸੰਧੀਆਂ ਅਤੇ ਲਦਾਖ ਸਰ ਕਰਨ ਵਾਲੇ ਉਸਦੇ ਜਰਨੈਲ ਜਨਰਲ ਜ਼ੋਰਾਵਰ ਸਿੰਘ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ। ਚਲੋ! ਇਸ ਬਹਾਨੇ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਇਹ ਤਾਂ ਪਤਾ ਲੱਗ ਜਾਵੇਗਾ ਕਿ ਸਰਕਾਰ-ਏ-ਖਾਲਸਾ ਕੀ ਸ਼ੈਅ ਸੀ ਤੇ ਸਿੱਖ ਰਾਜ ਕਿੱਥੇ ਤੱਕ ਸੀ।

ਸਵਾਲ ਇਹ ਹੈ ਕਿ ਕਿ ਜਿਹੜੀਆਂ ਉਦਾਹਰਨਾਂ ਭਾਰਤ ਵਲੋਂ ਚੀਨ ਨੂੰ ਦਿੱਤੀਆਂ ਜਾ ਰਹੀਆਂ ਹਨ, ਕੀ ਭਾਰਤ ਖੁਦ ਉਨ੍ਹਾਂ ਨੂੰ ਮਾਨਤਾ ਦਿੰਦਾ। ਸਰਕਾਰ-ਏ-ਖਾਲਸਾ ਨੇ ਕਦੋਂ ਭਾਰਤ ਨਾਲ ਰਹਿਣਾ ਮਨਜ਼ੂਰ ਕੀਤਾ ਸੀ?
ਜੇ ਚੀਨ ਕੋਲੋਂ ਸਰਕਾਰ-ਏ-ਖਾਲਸਾ ਦੀਆਂ ਸੰਧੀਆਂ ਨੂੰ ਮਾਨਤਾ ਦੇਣ ਦੀ ਇੱਛਾ ਰੱਖਦੇ ਹੋ ਤਾਂ ਸਰਕਾਰ-ਏ-ਖਾਲਸਾ ਦੇ ਵਾਰਸਾਂ ਨੂੰ ਭਾਰਤ ਵੀ ਬਣਦੇ ਹੱਕ ਦੇਵੇ।

ਮੇਰੇ ਬਾਰੇ ਮੇਂ ਕੋਈ ਬਾਤ ਨਾ ਕਰਨਾ ਉਨਸੇ, ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ

Check Also

ਗੋਦੀ ਮੀਡੀਆ ਅਨੁਸਾਰ ਬਾਹਰ ਬੈਠਾ ਕਿਸਾਨਾਂ ਦਾ ਹਰ ਹਮਾਇਤੀ ਖਾਲਿਸਤਾਨੀ

ਭਾਜਪਾ ਵਾਲ਼ਿਆਂ ਦੇ ਮੂੰਹ ਕੰਨਾਂ ਤੱਕ ਪਾਟ ਗਏ ਹਨ। ਹੁਣ ਕਿਸਾਨ ਆਗੂਆਂ ਦੇ ਨਾਮ ਲੈ …

%d bloggers like this: