Breaking News
Home / ਅੰਤਰ ਰਾਸ਼ਟਰੀ / ਕੀ ਭਾਰਤ ਦੇ ਨੇਤਾ ਇਨ੍ਹਾਂ ਦੀ ਰੀਸ ਕਰ ਸਕਦੇ?

ਕੀ ਭਾਰਤ ਦੇ ਨੇਤਾ ਇਨ੍ਹਾਂ ਦੀ ਰੀਸ ਕਰ ਸਕਦੇ?

ਅੰਜੇਲਾ ਮਾਰ੍ਕਲ..ਦੁਨੀਆਂ ਦੇ ਹਰ ਪੱਖੋਂ ਤਾਕਤਵਰ ਗਿਣੇ ਜਾਂਦੇ “ਜਰਮਨੀ” ਨਾਮ ਦੇ ਮੁਲਖ ਦੀ ਸਬ ਤੋਂ ਉਚੀ ਟੀਸੀ ਯਾਨੀ ਕੇ ਰਾਸ਼ਟਰਪਤੀ ਦੇ ਅਹੁਦੇ ਤੇ ਬੈਠੀ ਹੋਈ ਔਰਤ..!

ਆਪਣੇ ਵੇਲੇ ਦੀ ਫਿਜਿਕਸ ਅਤੇ ਕੈਮਿਸਟਰੀ ਦੇ ਵਿਸ਼ਿਆਂ ਦੀ ਚੋਟੀ ਦੀ ਸਾਇੰਸਦਾਨ..

ਮੁੜਕੇ ਰਾਜਨੀਤੀ ਵਾਲੇ ਪਾਸੇ ਆ ਗਈ..
ਟੌਹਰ ਬਣਾਉਣ ਲਈ ਨਹੀਂ ਸਗੋਂ ਆਪਣੇ ਮੁਲਖ ਦੀ ਤਰੱਕੀ ਦੀ ਰਫਤਾਰ ਹੋਰ ਤੇਜ ਕਰਨ ਲਈ..!

ਇੱਕ ਐਸੇ ਮੁਲਖ ਨੂੰ ਲੀਡ ਕਰਦੀ ਏ ਜਿਹੜਾ ਤਕਰੀਬਨ 1555 ਬਿਲੀਅਨ ਡਾਲਰ ਦੀਆਂ ਚੀਜਾਂ ਇੱਕ ਸਾਲ ਵਿਚ ਨਿਰਯਾਤ ਕਰਦਾ ਏ..ਕਿੰਨੀ ਝੱਲੀ ਏ..ਨਾ ਤੇ ਬਣਦੀ ਸਹੂਲਤ ਲੈਂਦੀ ਏ..ਨਾ ਕੋਈ ਮੁਫ਼ਤ ਦੀ ਸਰਵਿਸ..ਨਾ ਮੁਫ਼ਤ ਦੀ ਗੈਸ..ਪੈਟਰੋਲ..ਬਿਜਲੀ..ਪਾਣੀ..ਨਾ ਕੋਈ ਟ੍ਰਾੰਸਪੋਰਟ ਭੱਤੇ..ਨਾ ਕੋਈ ਫੋਨ..ਨਾ ਕੋਈ ਨੌਕਰ ਚਾਕਰ..
ਨਾ ਨਿੱਜੀ ਰਸੋਈਆ..ਨਾ ਹੀ ਨਿੱਜੀ ਕੱਪੜਿਆਂ ਵਾਸਤੇ ਕੋਈ ਸਰਕਾਰੀ ਫ਼ੰਡ..

ਆਪਣੀ ਗਰੋਸਰੀ ਆਪ ਖੁਦ ਦੇ ਪੈਸੇ ਖਰਚ ਕੇ..ਖਰੀਦੋ ਫਰੋਖਤ ਵੀ ਆਮ ਜਿਹੇ ਨਾਗਰਿਕਾਂ ਵਾਂਙ ਆਪ ਹੀ..!

ਬਰਲਿਨ ਸੁਪਰਮਾਰਕੀਟ ਵਿਚ ਆਪਣੇ ਝੋਲੇ ਆਪ ਹੀ ਰੇਹੜੀ ਵਿਚ ਰੱਖਦੀ ਹੋਈ ਆਮ ਹੀ ਵੇਖੀ ਜਾ ਸਕਦੀ ਏ..ਆਪਣੀ ਰੇਹੜੀ ਨੂੰ ਆਪ ਹੀ ਧੱਕਾ ਲਾਉਂਦੀ ਹੋਈ ਨੂੰ ਕੋਈ ਸੰਗ ਸ਼ਰਮ ਨਹੀਂ..ਤੇ ਫੇਰ ਜਦੋਂ ਆਪਣਾ ਬਿੱਲ ਆਪ ਹੀ ਪੇ ਕਰਦੀ ਹੋਈ ਜੇ ਕਦੀ ਪਾਰਕਿੰਗ ਟਿਕਟ ਮਿਲ ਜਾਵੇ ਤਾਂ ਉਹ ਵੀ ਆਪ ਹੀ ਪੇ ਕਰਦੀ ਏ..!

ਇੰਝ ਹੀ ਆਮ ਜਿਹੇ ਤਰੀਕੇ ਨਾਲ ਵਿਚਰਦੀ ਹੋਈ ਨੂੰ ਇੱਕ ਦਿਨ ਜਦੋਂ ਇੱਕ ਪ੍ਰੈਸ-ਰਿਪੋਰਟਰ ਨੇ ਰੋਕ ਕੇ ਪੁੱਛ ਲਿਆ ਕੇ ਦਸ ਵਰੇ ਪਹਿਲਾਂ ਇੱਕ ਵਾਰ ਜਦੋਂ ਮੈਂ ਤੇਰੀ ਫੋਟੋ ਖਿੱਚੀ ਸੀ ਤਾਂ ਤੂੰ ਇਹੋ ਅੱਜ ਵਾਲੇ ਕੱਪੜੇ ਪਾਏ ਹੋਏ ਸਨ..
ਤਾਂ ਅੱਗੋਂ ਹੱਸ ਕੇ ਆਖਣ ਲੱਗੀ ਕੇ ਮੇਰਾ ਮਿਸ਼ਨ ਮਾਨਵਤਾ ਦੀ ਸੇਵਾ ਕਰਨਾ ਹੈ ਨਾ ਕੇ ਸੋਨੇ ਚਾਂਦੀ ਅਤੇ ਮਹਿੰਗੀਆਂ ਕਾਰਾਂ ਦੀ ਨੁਮਾਇਸ਼ ਕਰਦੇ ਹੋਏ ਇੱਕ ਮੋਡਲ ਵਾਂਙ ਭੱਦੀ ਨੁਮਾਇਸ਼ ਕਰਨਾ..!

ਕਾਸ਼ ਇਸ ਮਹਾਨ ਔਰਤ ਦੇ ਸੰਦੇਸ਼ ਨੂੰ ਖੁਦ ਜਰਮਨ ਦੇ ਲੋਕ ਅਤੇ ਬਾਕੀ ਦੁਨੀਆਂ ਦੀ ਜਨਤਾ ਅਤੇ ਲੀਡਰਸ਼ਿਪ ਇਮਾਨਦਾਰੀ ਨਾਲ ਆਪਣਾ ਲਵੇ..!

ਜੇਨੇਟ ਸਿਲੇਵੇਰਾ ਵਲੋਂ ਲਿਖੇ ਲੇਖ ਦਾ ਪੰਜਾਬੀ ਤਰਜਮਾ..ਹਰਪ੍ਰੀਤ ਸਿੰਘ ਜਵੰਦਾ

Check Also

ਚੀਨ ਭਾਰਤ ਨਾਲ ਜੰਗ ਕਰਨ ਦੇ ਮੂਡ ਵਿਚ – ਤਿਆਰੀ ਮੁਕੰਮਲ

ਚੀਨ ਦਿਨੋਂ ਦਿਨ ਅੱਗੇ ਵਧ ਕੇ ਭਾਰਤੀ ਇਲਾਕਿਆਂ ਤੇ ਕਬਜ਼ਾ ਕਰ ਰਿਹਾ ਹੈ । ਭਾਰਤੀ …

%d bloggers like this: