Breaking News
Home / ਰਾਸ਼ਟਰੀ / ‘ਤਨਿਸ਼ਕ’ ਦੀ ਇਸ ਵੀਡੀਉ ਤੋਂ ਭੜਕੇ ਹਿੰਦੂ – ਕਿਹਨੂੰ ਕਿਹਨੂੰ ਇਸ ਵੀਡੀਉ ਵਿਚ ਕੁਝ ਗਲਤ ਨਜ਼ਰ ਆਉਂਦਾ?

‘ਤਨਿਸ਼ਕ’ ਦੀ ਇਸ ਵੀਡੀਉ ਤੋਂ ਭੜਕੇ ਹਿੰਦੂ – ਕਿਹਨੂੰ ਕਿਹਨੂੰ ਇਸ ਵੀਡੀਉ ਵਿਚ ਕੁਝ ਗਲਤ ਨਜ਼ਰ ਆਉਂਦਾ?

ਟਾਟਾ ਸਮੂਹ ਦਾ ਮਸ਼ਹੂਰ ਜਵੈਲਰੀ ਬ੍ਰਾਂਡ ‘ਤਨਿਸ਼ਕ’ ਆਪਣੇ ਨਵੇਂ ਇਸ਼ਤਿਹਾਰ ਕਾਰਨ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਜਵੈਲਰੀ ਬ੍ਰਾਂਡ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦਰਅਸਲ, ਤਿਉਹਾਰਾਂ ਦਾ ਮੌਸਮ ਨੇੜੇ ਹੈ। ਅਜਿਹੇ ‘ਚ ਤਨਿਸ਼ਕ ਨੇ ਇਸ ਦੇ ਪ੍ਰਚਾਰ ਲਈ ਇਕ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ।

ਇਸ਼ਤਿਹਾਰ ‘ਚ ਇਕ ਹਿੰਦੂ ਲੜਕੀ ਮੁਸਲਮਾਨ ਲੜਕੇ ਨਾਲ ਵਿਆਹ ਕਰਵਾਉਂਦੀ ਵਿਖਾਈ ਗਈ ਹੈ। ਇਸ ਇਸ਼ਤਿਹਾਰ ਦੇ ਪ੍ਰਸਾਰਿਤ ਹੋਣ ਮਗਰੋਂ ਟਵਿੱਟਰ ‘ਤੇ ਤਨਿਸ਼ਕ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।


ਟਵਿਟਰ ‘ਤੇ #BoycottTanishq ਦੇ ਨਾਲ ਗਹਿਣਿਆਂ ਦੇ ਬ੍ਰਾਂਡ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਤਨਿਸ਼ਕ ਨੇ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ਤੋਂ ਹਟਾ ਦਿੱਤਾ ਹੈ।

ਕੀ ਹੈ ਇਸ਼ਤਿਹਾਰ ‘ਚ?

ਤਨਿਸ਼ਕ ਦੇ ਇਸ ਪ੍ਰਮੋਸ਼ਨਲ ਇਸ਼ਤਿਹਾਰ ‘ਚ ਇਕ ਹਿੰਦੂ ਲੜਕੀ ਨੂੰ ਇਕ ਮੁਸਲਿਮ ਪਰਿਵਾਰ ਦੀ ਨੂੰਹ ਵਜੋਂ ਵਿਖਾਇਆ ਗਿਆ ਹੈ। ਹਿੰਦੂ ਲੜਕੀ ਦਾ ਮੁਸਲਿਮ ਦੇ ਘਰ ‘ਚ ਵਿਆਹ ਹੋਇਆ ਹੈ ਅਤੇ ਉਸ ਦੀ ਗੋਦ ਭਰਾਈ (ਬੇਬੀ ਸ਼ਾਵਰ) ਦੇ ਪ੍ਰੋਗਰਾਮ ਨੂੰ ਵਿਖਾਇਆ ਗਿਆ ਹੈ।


ਇਸ ‘ਚ ਹਿੰਦੂ ਰਿਤੀ-ਰਿਵਾਜਾਂ ਨੂੰ ਧਿਆਨ ‘ਚ ਰੱਖਦੇ ਹੋਏ ਮੁਸਲਿਮ ਪਰਿਵਾਰ ਹਿੰਦੂ ਧਰਮ ਦੇ ਅਨੁਸਾਰ ਸਾਰੀਆਂ ਰਸਮਾਂ ਨਿਭਾਉਂਦਾ ਹੈ।

ਇਸ਼ਤਿਹਾਰ ਦੇ ਅਖੀਰ ‘ਚ ਉਹ ਗਰਭਵਤੀ ਔਰਤ ਆਪਣੀ ਸੱਸ ਨੂੰ ਪੁੱਛਦੀ ਹੈ, “ਮਾਂ, ਇਹ ਰਸਮ ਤਾਂ ਤੁਹਾਡੇ ਘਰ ‘ਚ ਹੁੰਦੀ ਨਹੀਂ ਹੈ।” ਇਸ ‘ਤੇ ਉਸ ਦੀ ਸੱਸ ਜਵਾਬ ਦਿੰਦੀ ਹੈ, “ਪਰ ਬੇਟੀ ਨੂੰ ਖੁਸ਼ ਰੱਖਣ ਦੀ ਰਸਮ ਹਰ ਘਰ ‘ਚ ਹੈ ਨਾ।”

ਵੀਡੀਓ ‘ਚ ਹਿੰਦੂ-ਮੁਸਲਿਮ ਪਰਿਵਾਰ ਨੂੰ ਇਕਜੁੱਟ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Check Also

ਭਾਰਤੀ ਫੌਜ ਪਾਉਂਦੀ ਹੈ ਚੀਨੀ ਵਰਦੀ!

ਚੰਡੀਗੜ੍ਹ: ਸ਼ਾਇਦ ਇਹ ਸੁਣ ਕੇ ਹੈਰਾਨੀ ਹੋਏਗੀ ਕੇ 1947 ਤੋਂ ਹੁਣ ਤੱਕ ਭਾਰਤੀ ਫੌਜ ਚੀਨ …

%d bloggers like this: