Breaking News
Home / ਅੰਤਰ ਰਾਸ਼ਟਰੀ / ਕੋਵਿਡ -19 ਕਾਰਨ ਕੈਨੇਡਿਅਨ ਯੂਨੀਵਰਸਿਟੀਆਂ ਨੂੰ ਹੋ ਸਕਦਾ ਹੈ 3.4 ਬਿਲੀਅਨ ਡਾਲਰ ਦਾ ਨੁਕਸਾਨ

ਕੋਵਿਡ -19 ਕਾਰਨ ਕੈਨੇਡਿਅਨ ਯੂਨੀਵਰਸਿਟੀਆਂ ਨੂੰ ਹੋ ਸਕਦਾ ਹੈ 3.4 ਬਿਲੀਅਨ ਡਾਲਰ ਦਾ ਨੁਕਸਾਨ

ਕੈਨੇਡੀਅਨ ਯੂਨੀਵਰਸਿਟੀਆਂ ਨੂੰ ਇਸ ਸਾਲ ਕੋਵਿਡ -19 ਮਹਾਂਮਾਰੀ ਕਾਰਨ 3.4 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ, ਸਟੈਟਿਸਟਿਕਸ ਕਨੇਡਾ(Statistics Canada) ਦੀ ਮੰਨੀਏ ਤਾਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਦੇ ਕਾਰਨ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ।

ਇਸ ਹਫ਼ਤੇ ਪ੍ਰਕਾਸ਼ਤ ਇਕ ਰਿਪੋਰਟ ਵਿਚ, ਸਟੈਟਿਸਟਿਕਸ ਕਨੇਡਾ ਨੇ 2020-2021 ਯੂਨੀਵਰਸਿਟੀ ਦੇ ਬਜਟ ਘਾਟੇ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕੀਤੀ ਹੈ । ਏਜੰਸੀ ਨੇ ਕਿਹਾ ਕਿ ਟਿਉਸ਼ਨ ਫੀਸ ਯੂਨੀਵਰਸਿਟੀ ਮਾਲੀਏ ਦਾ ਇੱਕ ਵੱਡਾ ਹਿੱਸਾ ਬਣਦੀ ਹੈ। ਸਾਲ 2013-2014 ਵਿੱਚ, ਟਿਉਸ਼ਨ ਫੀਸਾਂ ਸਕੂਲ ਫੰਡਾਂ ਦਾ 24.7 ਪ੍ਰਤੀਸ਼ਤ ਬਣੀਆਂ ਸਨ, ਜਦੋਂ ਕਿ 2018-2019 ਵਿੱਚ ਇਹ ਹਿੱਸਾ ਵੱਧਕੇ 29.4% ਤੇ ਆ ਗਿਆ ਸੀ ।

ਸਟੈਟਿਸਟਿਕਸ ਕਨੇਡਾ ਨੇ ਇਹ ਵੀ ਕਿਹਾ ਹੈ ਕਿ ਟਿਉਸ਼ਨ ਫੀਸਾਂ ਦੇ ਅਨੁਪਾਤ ਵਿੱਚ ਵਾਧਾ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਾਰਨ ਹੋਇਆ ਹੈ, ਜੋ ਵਧੇਰੇ ਟਿਉਸ਼ਨ ਫੀਸ ਅਦਾ ਕਰਦੇ ਹਨ । ਵਿਦੇਸ਼ੀ ਵਿਦਿਆਰਥੀ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਲਗਭਗ ਪੰਜ ਗੁਣਾ ਵੱਧ ਟਿਉਸ਼ਨ ਫੀਸ ਅਦਾ ਕਰਦੇ ਹਨ । 2017-2018 ਵਿਚ, ਵਿਦੇਸ਼ੀ ਵਿਦਿਆਰਥੀਆਂ ਨੇ ਇਕੱਲਿਆਂ ਹੀ ਯੂਨੀਵਰਸਿਟੀ ਦੀਆਂ ਟਿਉਸ਼ਨ ਫੀਸਾਂ ਦਾ ਲਗਭਗ 40 ਪ੍ਰਤੀਸ਼ਤ ਭੁਗਤਾਨ ਕੀਤਾ ਸੀ , ਜੇਕਰ ਹਾਲਾਤ ਇੰਝ ਹੀ ਚੱਲਦੇ ਰਹੇ ਤਾਂ ਹੋਰਨਾਂ ਬਿਜ਼ਨਸ ਅਦਾਰਿਆਂ ਵਾਂਗ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਵੀ ਵੱਡਾ ਘਾਟਾ ਪਵੇਗਾ..!!

ਕੁਲਤਰਨ ਸਿੰਘ ਪਧਿਆਣਾ

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: