Breaking News
Home / ਸਾਹਿਤ / ਅੰਗਰੇਜ਼ਾਂ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਦੇ ਹਾਲਾਤ

ਅੰਗਰੇਜ਼ਾਂ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਦੇ ਹਾਲਾਤ

ਪੰਜਾਬ ਦਰਪਨ ੧੮੮੫ ਚ ਇਸ ਵਿਸ਼ੇ ਤੇ ਲੰਮੀ ਟਿੱਪਣੀ ਦੁਆਰਾ ਸਭ ਕੁਝ ਸਪੱਸ਼ਟ ਕਰਦਾ ਹੈ ” ਸੰਸਾਰ ਵਿਚ ਕੋੲੀ ਮੰਦਰ ਐਸਾ ਨਹੀ ਕੇ ਜਿਸ ਵਿਚ ਉਨ੍ਹਾਂ ਲੋਕਾਂ ਦੇ ਬਿਨ੍ਹਾਂ, ਜਿਨ੍ਹਾਂ ਦਾ ਕੇ ੳੁਹ ਮੰਦਰ ਹੈ,ਕੋੲੀ ਹੋਰ ਮਜ਼੍ਹਬ ਵਾਲਾ ੳੁਸ ਵਿਚ ਯਾ ੳੁਸ ਦੀ ਹੱਦ ਦੇ ਅੰਦਰ ਅਾਪਣੇ ਮਜ਼੍ਹਬ ਦੀ ਬਾਤ-ਚੀਤ ਕਰ ਨਹੀ ਪਉਂਦਾ, ਜੇਕਰ ਕਰਦਾ ਭੀ ਹੈ ਤਾਂ ੳੁਸ ਨੂੰ ਮੰਦਰ ਦੇ ਮਾਲਕ ਯਾ ੳੁਹ ਅਾਦਮੀ, ਜਿਨ੍ਹਾਂ ਦਾ ੳੁਹ ਮੰਦਰ ਹੈ,ਜ਼ੋਰ ਬਜ਼ੋਰੀ ਮਨ੍ਹਾਂ ਕਰਦੇ ਅਰ ਇਥੋਂ ਤੀਕ ਕੇ ਮਾਰਨੇ ਅਰ ਕੁਟਣੇ ਨੂੰ ਤਿਆਰ ਹੋ ਜਾਂਦੇ ਹੈਨ । ਜੈਸਾ ਕੇ ਕੋੲੀ ਮੁਸਲਮਾਨਾਂ ਦੀ ਮਸੀਤ ਵਿਚ ਹਿੰਦੂ ਮਤ ਦਾ ਵਯਾਖਯਾਨ ਤਾਂ ਕਿਧਰੇ ਰਿਹਾ ਬਾਤ ਚੀਤ ਵੀ ਕਰੇ ਤਾਂ ਉਕਤ ਜੈਸਾ ਹਾਲ ਕਰਨ ਨੂੰ ਤਿਆਰ ਹੋ ਜਾਂਦੇ ਹਨ। ਅੈਸਾ ਹੀ ਹਿੰਦੂਆਂ ਦੇ ਸ਼ਿਵਾਲੇ, ਦੇਵੀ ਦਵਾਰੇ ਯਾਂ ਠਾਕੁਰ ਦਵਾਰੇ ਆਦਿਕ ਅਸਥਾਨਾਂ ਵਿਚ ਕੋੲੀ ਮੁਸਲਮਾਨ ਅਥਵਾ ਕੋੲੀ ਹਿੰਦੂ ਭਾੲੀ ਉਲਟ ਹੋ ਕਰ ਉਨ੍ਹਾਂ ਦੇ ਮਤ ਦੇ ਵਿਰੁਧ ਵਯਾਖਯਾਨ ਯਾ ਕੋੲੀ ਬਾਤ ਚੀਤ ਕਰੇ ਤਾਂ ੳੁਸ ਨਾਲ ਭੀ ੳੁਕਤ ਜੈਸਾ ਵਰਤਾੳੁ ਕੀਤਾ ਜਾਂਦਾ ਹੈ। ਅੈਸੇ ਹੀ ਇਸਾਈ ਅਾਪਣੇ ਗਿਰਜਾ ਵਿਖੇ ਅਰ ਇਥੋਂ ਤਕ ਆਰਯਾ ਸਮਾਜ ਵਾਲੇ ਭੀ ਅਾਪਣੇ ਸਮਾਜ ਕੇ ਮੰਦਰ ਮੇਂ ਗ਼ੈਰ ਮਤ ਕੀ ਬਾਤ ਚੀਤ ਨਹੀ ਹੋਨੇ ਦੇਤੇ ।

ਪਰ ਸ੍ਰੀ ਦਰਬਾਰ ਸਾਹਿਬ ਜੀ ਜੈਸੇ ਅਰ ਗੁਰੂ ਕੇ ਬਾਗ ਜੈਸੇ ਅਸਥਾਨੋਂ ਵਿਚ ਜਦ ਕੋੲੀ ਗੁਲਾਬ ਦਾਸੀਆ ਵਗੈਰਾ ਤੋ ਕਿਆ, ਬਲਕਿ ਅਗਰ ਕੋੲੀ ਨਾਸਤਿਕ ਭੀ ਵਯਾਖਯਾਨ ਕਰਤਾ ਹੈ ਯਾ ਕੋੲੀ ਸਿੱਖੀ ਮਤ ਕੇ ਵਿਰੁਧ ਕਹਿਤਾ ਹੈ ਤਾਂ ੳੁਸ ਨੂੰ ਕੋੲੀ ਭੀ ਮਨ੍ਹਾਂ ਨਹੀ ਕਰਤਾ, ਇਥੋਂ ਤਕ ਕਿ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪੁਲ ਦੇ ੳੁਪਰ ਦਰਸ਼ਨੀ ਦਰਵਾਜ਼ੇ ਦੇ ਅੰਦਰ ਅਰ ਹਰਿਮੰਦਰ ਦੇ ਨਜ਼ਦੀਕ ਗੁਲਾਬਦਾਸੀਏ ਅਰ ਅਹੰ ਬ੍ਰਹਮ ਅਰ ਜੈਨੀ ਅਰ ਨਾਸਤਿਕ ਇਤਯਾਦਿਕ ਵਗ਼ੈਰਾ ਵਗ਼ੈਰਾ ਮਤ ਕੇ ਲੋਗ ਅਾਕਰ ਅਾਪਣੇ ਮਤ ਕਾ ਪ੍ਰਚਾਰ ਕਰਤੇ ਹੈਂ। ਅਰ ਆਰੀਆ ਲੋਗ ਕਭੀ ਕੁਛ ਕਭੀ ਕੁਛ ਅਾਕਰ ਚਰਚਾ ਕਰਤੇ ਹੈਂ ਅਰ ਜੁਦਾ ਜੁਦਾ। ਉਨ੍ਹਾਂ ਦੇ ਗਿਰਦ ਇਸ ਤਰ੍ਹਾਂ ਭੀੜ ਹੁੰਦੀ ਹੈ ਕੇ ਸ੍ਰੀ ਹਰਿਮੰਦਰ ਜੀ ਦੇ ਦਰਸ਼ਨ ਕਰਨ ਲੲੀ ਜੋ ਜਾਂਦੇ ਹਨ ਉਨ੍ਹਾਂ ਨੂੰ ਰਸਤਾ ਭੀ ਨਹੀ ਮਿਲਦਾ । ਇਸ ਮੰਦਰ ਵਿਚ ਸਿਵਾਏ ਗੁਰੂ ਜੀ ਕੇ ਸ਼ਬਦੋਂ ਅਰ ਸਿੱਖੀ ਮਤ ਕੀ ਬਾਤ ਚੀਤ ਕੇ ਅੌਰ ਦੂਸਰੀ ਬਾਤ ਚੀਤ ਕੋੲੀ ਨਹੀ ਹੋਨੀ ਚਾਹੀਏ ।

ਪਰ ਇਸ ਮੰਦਰ ਵਿਚ ਤਾ ਅੈਸੀ ਵਿਰੁਧ ਕਾਰਵਾੲੀ ਹੋ ਰਹੀ ਹੈ ਕੇ ਅਗਰ ਕੋੲੀ ਸਿੱਖ ਸਿੱਖੀ ਪੰਥ ਕੀ ਚਰਚਾ ਤੋ ਕਯਾ ਥੋੜੀ ਜੈਸੀ ਬਾਤ ਭੀ ਕਰੇ ਤਾਂ ਨਾਸਤਿਕ ਲੋਗ ਸ਼ੋਰ ਕਰਨੇ ਕੋ ਅਰ ਮਾਰਨੇ ਕੋ ਤਿਆਰ ਹੋ ਜਾਤੇ ਹੈਂ।ੲੇਕ ਦਿਨ ਕੀ ਬਾਤ ਹੈ ੲੇਕ ਮਾਨੁੱਖ ਨੇ ਪੁਲ ਪਰ ਬੈਠ ਕਰ ਕਹਾ ਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀ ਮੰਨਦਾ,ਇਸ ਬਾਤ ਨੂੰ ਸੁਣ ਕਰ ੲੇਕ ਸਿੱਖ ਨੇ ੳੁਸ ਕੋ ਮਨ੍ਹਾਂ ਕੀਆ ਤਾਂ ਕੁਛ ਥੋੜੇ ਜੈਸੇ ਪੁਰਸ਼ੋਂ ਨੇ ਬੜਾ ਸ਼ੋਰ ਕੀਆ ਅਰ ਦਰਵਾਨ ਨੂੰ ਬਹਿਕਾ ਕਰ ਲੇ ਅਾੲੇ,ਅਰ ੳੁਸਨੂੰ ਨਿਕਾਲਨੇ ਕੋ ਤਿਆਰ ਹੋ ਗੲੇ,ਪਰ ਗੁਰੂ ਮਹਾਰਾਜ ਜੀ ਕੀ ਕ੍ਰਿਪਾ ਹੂੲੀ ਕਿ ੳੁਸ ਸਿੱਖ ਕੇ ਜਾਨ ਪਹਿਚਾਨ ਭੀ ਅਾ ਗੲੇ। ਅਰ ੳੁਨ ਦੂਤੋਂ ਕੇ ਹਾਥੋਂ ਸੇ ਛੁਡਾ ਗੲੇ । ੳੁਸ ਵਕਤ ਦੇਖ ਕਰ ਦਿਲ ਨੂੰ ਬੜਾ ਸ਼ੋਕ ਹੂਅਾ ਅਰ ਇਹ ਵਿਚਾਰਾ ਕਿ ਯਾਂ ਤਾਂ ੳੁਹ ਜ਼ਮਾਨਾ ਸੀ ਕਿ ਇਸ ਮੰਦਰ ਵਿਚ ਸਿੱਖ ਨੂੰ ਕੋੲੀ ਕੁਛ ਕਹਿ ਨਹੀਂ ਸਕਦਾ ਸੀ ਅਰ ਕੀ ਹੁਣ ਹਾਲ ਹੈ ਕੇ ਜਿਸ ਜਗਾ ਸਿੰਘ ਧਰਮ ਦੀ ਚਰਚਾ ਹੁੰਦੀ ਸੀ ੳੁਥੇ ਹਾਫਿਜ਼ ਅਰ ਨਜ਼ੀਰ ਦੀਆਂ ਗਜ਼ਲਾਂ ਅਰ ਆਪਣੀਆਂ ਬਣਾਈਆਂ ਹੋਈਆਂ ਡੇਉਢਾਂ ਪੜ੍ਹੀਆਂ ਜਾਂਦੀਆਂ ਹਨ,ਅਰ ਪ੍ਰਸੰਨ ਹੋ ਕਰ ਲੋਕੀ ਸੁਣਦੇ ਹਨ ਅਰ ਕਿਧਰੇ ਐਸਾ ਨਹੀ ਦੇਖਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਯਾ ਸਿੱਖੀ ਮਤ ਦਾ ਭੀ ਚਰਚਾ ਹੁੰਦਾ ਹੋਵੇ।

ਅਸੀਂ ੳੁਮੈਦ ਕਰਦੇ ਹਾਂ ਕਿ ਸਰਦਾਰ ਸਾਹਿਬ ਸਰਦਾਰ ਮਾਨ ਸਿੰਘ ਜੀ ਸਰਬਰਾਹ ਸ੍ਰੀ ਦਰਬਾਰ ਸਾਹਿਬ ਜੀ ਸਾਡੀ ਇਸ ਪ੍ਰਾਰਥਨਾ ਨੂੰ ਮਨ ਲਗਾਕਰ ਸੁਨੇਂਗੇ ਅਥਵਾ ਪੜ੍ਹੇਂਗੇ ਅਰ ਇਸ ਬਾਤ ਕਾ ਬੰਦੋਬਸਤ ਕਰੇਂਗੇ। ਦਰਬਾਰ ਸਾਹਿਬ ਅਰ ਗੁਰੂ ਕਾ ਬਾਗ ਵਿਖੇ ਅਰ ਪੁਲ ਕੇ ੳੁੱਪਰ ਤਾਂ ਅੈਸਾ ਬੰਦੋਬਸਤ ਕਰਨਾ ਚਾਹੀੲੇ ਕਿ ਤਮਾਮ ਮਜ਼੍ਹਬ ਕੇ ਦਰਸ਼ਨੀ ਦਰਵਾਜ਼ੇ ਦੇ ਬਾਹਰ ਬਾਹਰ ਫਿਰੇਂ ਅਰ ਦਰਸ਼ਨੀ ਦਰਵਾਜ਼ੇ ਦੇ ਅੰਦਰ ੳੁਹੀ ਲੋਕ ਅਾਵਨ ਜਾਵਨ ਅਰ ਬੈਠਣ ਕਿ ਜਿਨ੍ਹਾਂ ਦਾ ਕੰਮ ਹਰਿਮੰਦਰ ਜੀ ਕਾ ਦਰਸ਼ਨ ਕਰਨਾ ਅਰ ਬੈਠਕੇ ਭਜਨ ਕਰਨਾ ਹੋ। ਅਰ ਅੈਸਾ ਹੀ ਅਾਪਣੀ ਹੱਦ ਦੇ ਅੰਦਰ ਬੰਦੋਬਸਤ ਕਰ ਦੇਵੇਂ ਕਿ ਸਿੰਘ ਮਤ ਦੇ ਵਿਰੁਧ ਕੋੲੀ ਕੁਛ ਨਾ ਕਹੈ।”

ਉਪਰੋਕਤ ਲੇਖ ਤੋਂ ਪਾਠਕ ਸਮਝ ਸਕਦੇ ਹਨ ਕਿ ਸਿੱਖ ਪੰਥ ਦੇ ਸੂਝਵਾਨ ਵਰਗ ਅੰਦਰ ਮਹੰਤਾਂ ਦੀਆਂ ਕਰਤੂਤਾਂ ਨੂੰ ਲੈ ਕੇ ਕਿੰਨਾ ਰੋਸ ਸੀ। ਇਹਨਾ ਮਹੰਤਾਂ ਨੂੰ ਅੰਗਰੇਜ਼ਾਂ ਦੀ ਪੂਰੀ ਪੁਸ਼ਤਪਨਾਹੀ ਸੀ।ਅੰਗਰੇਜ਼ ਕਦੇ ਵੀ ਨਹੀਂ ਚਾਹੁੰਦੇ ਸਨ ਕਿ ਤੱਤ ਗੁਰਮਤਿ ਦੇ ਅਨੁਯਾਈਆਂ ਹੱਥ ਗੁਰਦੁਆਰਾ ਪ੍ਰਬੰਧ ਆਵੇ।ਇਸ ਲਈ ਉਹਨਾਂ ਨੇ ਕਈ ਹੱਥ ਕੰਢੇ ਵਰਤੇ ।ਜਾਤ ਦਾ ਕੋਹੜ ਸਿੱਖਾਂ ਵਿੱਚ ਸਥਾਪਤ ਕਰਨ ਵਿੱਚ ਇਹਨਾਂ ਦਾ ਪੂਰਾ ਹੱਥ ਹੈ ।ਕਿਉਂਕਿ ਗੁਰਦੁਆਰਾ ਪ੍ਰਬੰਧ ਇਹਨਾਂ ਦੇ ਹੱਥ ਸੀ, ਕੱਲ ਨੂੰ ਕੁਝ ਹੋਰ ਟੂਕਾਂ ਸਾਂਝੀਆਂ ਕਰਾਂਗੇ।

ਬਲਦੀਪ ਸਿੰਘ ਰਾਮੂੰਵਾਲੀਆ

Check Also

ਜਦੋਂ ਗੈਰ-ਦਲਿਤ ਲੋਕ ਦਲਿਤਾਂ ਲਈ ਜੂਝੇ ਤੇ ਜਿੱਤੇ ….।

(ਦੇਗ ਦੇ ਮੋਰਚੇ ਦੀ ਸ਼ਤਾਬਦੀ ‘ਤੇ ਵਿਸ਼ੇਸ) ਪੰਜਾਬ ਦੇ ਇਤਿਹਾਸ ਵਿਚ 20ਵੀਂ ਸਦੀ ਸਮਾਜਕ ਬਦਲਾਅ …

%d bloggers like this: