Breaking News
Home / ਸਾਹਿਤ / ਸਿੱਖਾਂ ਵਿਚ ਜਾਤ ਪਾਤ ਦਾ ਫਟਾਕ ਖੜਾ ਕਰਨ ਵਿੱਚ ਆਰੀਆ ਸਮਾਜ ਦਾ ਵੱਡਾ ਯੋਗਦਾਨ ਸੀ

ਸਿੱਖਾਂ ਵਿਚ ਜਾਤ ਪਾਤ ਦਾ ਫਟਾਕ ਖੜਾ ਕਰਨ ਵਿੱਚ ਆਰੀਆ ਸਮਾਜ ਦਾ ਵੱਡਾ ਯੋਗਦਾਨ ਸੀ

ਗਿਆਨ ਦਿੱਤ ਸਿੰਘ ਦੀ ਸੰਪਾਦਨਾ ਵਾਲੇ ਖਾਲਸਾ ਅਖਬਾਰ 23 ਜੁਲਾਈ 1897 ਦਾ ਐਡੀਟੋਰੀਅਲ ਨੋਟ ਪੜ੍ਹੋ;-

14 ਜੁਲਾਈ ਦੇ ਆਰੀਯਾ ਮੈਸੰਜਰ ਵਿੱਚ ਉਸਦੇ ਐਡੀਟਰ ਸਾਹਿਬ ਮਜ਼ਹਬੀ ਸਿੰਘਾਂ ਨਾਲ ਪ੍ਰੇਮ ਗੰਢਦੇ ਹਨ ਅਰ ਲਿਖਦੇ ਹਨ ਕਿ ‘ਇਨ੍ਹਾਂ ਨੂੰ ਗੁਰੂ ਨੇ ਭੀ ਪਿੱਛੇ ਰੱਖਯਾ ਅਤੇ ਸਿੱਖਾਂ ਨੇ ਭੀ ਇਨ੍ਹਾਂ ਨੂੰ ਪਿੱਛੇ ਰੱਖਯਾ ਨਾਲ ਨਾ ਮਿਲਾਇਆ, ਪਰੰਤੂ ਆਰੀਯਾ ਸਮਾਜ ਮਜ਼ਹਬੀ ਸਿੰਘਾਂ ਨੂੰ ਆਦਰ ਨਾਲ ਸੱਜੇ ਪਾਸੇ ਬਿਠਾਲਦਾ ਹੈ।’

ਅਸੀਂ ਆਰੀਯਾ ਮਿਤ੍ਰ ਨੂੰ ਅੱਛੀ ਤਰ੍ਹਾਂ ਦੱਸਦੇ ਹਾਂ ਕਿ ਗੁਰੂ ਜੀ ਨੇ ਇਨ੍ਹਾ ਨੂੰ ਪਿੱਛੇ ਨਹੀਂ ਰੱਖਯਾ ਸਗੋਂ ਸਭਤੋਂ ਵਧਕੇ ਆਦਰ ਦਿੱਤਾ ਹੈ ਜੈਸਾ ਕਥਨ ਹੈ ” ਰੰਘੜੇਟੇ ਗੁਰੂ ਕੇ ਬੇਟੇ” ਇਸਤੋਂ ਤੁਸੀਂ ਦੇਖ ਸਕਦੇ ਹੋ ਜੋ ਪੁਤ੍ਰ ਨੂੰ ਪਿਤਾ ਕੈਸਾ ਪਯਾਰ ਕਰਦਾ ਹੈ।ਇਸਤੇ ਇਲਾਵਾ ਅੱਜ ਕੱਲ ਮਜ਼ਹਬੀ ਸਿੰਘ ਜਾਗੀਰਦਾਰ ਸੂਬੇਦਾਰ ਮੇਜਰ ਅਤੇ ਨਗਰਾਂ ਦੇ ਨੰਬਰਦਾਰ ਜੋ ਬਨੇ ਹੋਏ ਹਨ ਅਰ ਜਿਨ੍ਹਾਂ ਦੀ ਬਹਾਦਰੀਆਂ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ ਸੋ ਕਿਆ ਇਹ ਸਿਧ ਕਰਦੀਆਂ ਹਨ ਕਿ ਉਹ ਪਿੱਛੇ ਰਹੇ ਹਨ ਕਦੇ ਨਹੀਂ।

ਦੂਸਰਾ ਅਸੀਂ ਅਪਨੇ ਧਰਮ ਦੇ ਭਾਈਆਂ ਮਜ਼ਹਬੀ ਸਿੰਘਾਂ ਨੂੰ ਨਾ ਸੱਜੇ ਪਾਸੇ ਬਠਾਲਦੇ ਹਾਂ ਨਾ ਖੱਬੇ ਕਿਤੂੰ ਜਿੱਥੇ ਉਹ ਜਗਾ ਦੇਖਨ ਓਥੇ ਆਪ ਹੀ ਬੈਠ ਸਕਦੇ ਹਨ, ਪਰੰਤੂ ਆਪ ਦਾ ਧਰਮ ਹੈ ਜੋ ਉਹਨਾਂ ਦਾ ਖਾਸ ਆਦਰ ਕਰੋ ਅਰ ਸੱਜੇ ਪਾਸੇ ਜਗ੍ਹਾ ਦੇਵੋ ਕਿਉਂਕਿ ਉਹ ਉਸ ਖਾਲਸਾ ਕੌਮ ਵਿਚੋਂ ਅਰ ਉਸ ਦਸਮੇਂ ਪਾਤਸ਼ਾਹ ਦੇ ਸਿੰਘ ਹਨ ਜਿਨ੍ਹਾਂ ਨੇ ਆਪਦੀ ਕੌਮ ਦੀ ਸੀਸ ਦੇਕੇ ਰੱਖਯਾ ਕੀਤੀ , ਇਸ ਵਾਸਤੇ ਆਪ ਦੇ ਸੱਜੇ ਪਾਸੇ ਜਗ੍ਹਾ ਦੇਣੀ ਕ੍ਰਿਤਗਤਾ ਹੈ, ਅਰ ਜੇ ਨਾ ਦੇਵੋਗੇ ਤਾਂ ਕ੍ਰਿਤਘਨ ਕਹਾਵੋਗੇ।ਅਸੀਂ ਆਪਤੇ ਪੁਛਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਕਿ ਅਸੀਂ (ਆਰੀਯਾ ਸਮਾਜ) ਮਜ਼ਹਬੀ ਸਿੰਘਾਂ ਨੂੰ ਅੱਗੇ ਵਧਾਇਆ ਹੈ ਜਿਸਤੇ ਮੁਰਾਦ ਉਨ੍ਹਾਂ ਨੂੰ ਆਰੀਯਾ ਸਮਾਜੀ ਬਨਾਉਨਾ ਹੈ, ਪਰ ਦੱਸੋਖਾਂ ਜੋ ਗੁਰੂ ਨੇ ਤਾਂ ਉਨ੍ਹਾਂ ਨੂੰ ਕੇਸਾਧਾਰੀ ਬਨਾਕੇ ਬਹਾਦਰ ਬਨਾਇਆ ਅਰ ਤੁਸੀਂ ਮੁੰਡਨ ਸੰਸਕਾਰ ਕਰਕੇ ਕਯਾ ਬਨਾਓਗੇ?
ਰਾਮੂੰਵਾਲੀਆ ਬਲਦੀਪ ਸਿੰਘ

Check Also

ਅੰਗਰੇਜ਼ਾਂ ਦੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਣ ਤੋਂ ਬਾਅਦ ਦੇ ਹਾਲਾਤ

ਪੰਜਾਬ ਦਰਪਨ ੧੮੮੫ ਚ ਇਸ ਵਿਸ਼ੇ ਤੇ ਲੰਮੀ ਟਿੱਪਣੀ ਦੁਆਰਾ ਸਭ ਕੁਝ ਸਪੱਸ਼ਟ ਕਰਦਾ ਹੈ …

%d bloggers like this: