Breaking News
Home / ਪੰਜਾਬ / ਸ਼ਹੀਦ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਬਰਸੀ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪਹੁੰਚਣ ‘ਤੇ ਹੋਇਆ ਮਾਮੂਲੀ ਤਕਰਾਰ

ਸ਼ਹੀਦ ਭਾਈ ਜਿੰਦਾ ਅਤੇ ਭਾਈ ਸੁੱਖਾ ਦੀ ਬਰਸੀ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪਹੁੰਚਣ ‘ਤੇ ਹੋਇਆ ਮਾਮੂਲੀ ਤਕਰਾਰ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਈ ਗਈ ਬਰਸੀ ਮੌਕੇ ਉਸ ਵੇਲੇ ਮਾਮੂਲੀ ਤਕਰਾਰ ਪੈਦਾ ਹੋ ਗਿਆ, ਜਦੋਂ ਇਸ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਸ਼ਾਮਿਲ ਹੋਣ ‘ਤੇ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਨਰੈਣ ਸਿੰਘ ਨੇ ਇ ਤ ਰਾ ਜ਼ ਜਤਾਇਆ।

ਭਾਈ ਨਰੈਣ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਜਨਤਕ ਸਮਾਗਮਾਂ ‘ਚ ਜਾਣ ਦੀ ਮਨਾਹੀ ਹੈ, ਜਦੋਂ ਕਿ ਭਾਈ ਲੌਂਗੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਜਨਤਕ ਸਮਾਗਮਾਂ ‘ਚ ਜਾਣ ਦੀ ਮ ਨਾ ਹੀ ਨਹੀਂ, ਕੇਵਲ ਇਕ ਮਹੀਨਾ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਮ ਨਾ ਹੀ ਹੈ।

ਕੁਝ ਸਮੇਂ ਦੀ ਬਹਿਸ ਉਪਰੰਤ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਛੱਡ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਲੰਮੇ ਅਰਸੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਭਾਈ ਜਿੰਦਾ ਅਤੇ ਭਾਈ ਸੁੱਖਾ ਦੇ ਸ਼ਹੀਦੀ ਸਮਾਗਮ ‘ਚ ਸ਼ਿਰਕਤ ਕਰਨ ਪਹੁੰਚੇ ਸਨ, ਜਿਸ ‘ਤੇ ਦਲ ਖ਼ਾਲਸਾ ਸਮੇਤ ਕੁਝ ਗ ਰ ਮ ਖਿਆਲੀ ਜਥੇਬੰਦੀਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਵਿਰੋਧ ਕਰਨ ਵਾਲੀਆਂ ਧਿਰਾਂ ਦਾ ਇ ਤ ਰਾ ਜ਼ ਸੀ ਕਿ ਬਾਦਲ ਦਲ ਦੀ ਕਮਾਂਡ ਹੇਠਲੇ ਸ਼ਰੋਮਣੀ ਕਮੇਟੀ ਪ੍ਰਧਾਾਨ ਬੀਤੇ ‘ਚ ਅਜਿਹੇ ਸ਼ਹੀਦੀ ਸਮਾਗਮਾਂ ਤੋਂ ਕਿਨਾਰਾ ਕਰਦੇ ਰਹੇ ਹਨ ਅਤੇ ਹੁਣ ਜਦੋਂ ਅਕਾਲੀ-ਭਾਜਪਾ ਗੱਠਜੋੜ ਟੁੱ ਟ ਗਿਆ ਤਾਂ ਇਨ੍ਹਾਂ ਨੂੰ ਦੁਬਾਰਾ ਪੰਥ ਦੇ ਸ਼ ਹੀ ਦਾਂ ਦੇੀਆਂ ਬਰਸੀਆਂ ‘ਤੇ ਜਾਣਾ ਚੇਤੇ ਆ ਗਿਆ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: