Breaking News
Home / ਅੰਤਰ ਰਾਸ਼ਟਰੀ / ਕੈਨੇਡਾ ਅਮਰੀਕਾ ਸਰਹੱਦ ‘ਤੇ 21 ਕਿੱਲੋ ਨ ਸ਼ੀ ਲਾ ਪਦਾਰਥ ਬਰਾਮਦ- ਪੰਜਾਬੀ ਗਿ੍ਫ਼ਤਾਰ

ਕੈਨੇਡਾ ਅਮਰੀਕਾ ਸਰਹੱਦ ‘ਤੇ 21 ਕਿੱਲੋ ਨ ਸ਼ੀ ਲਾ ਪਦਾਰਥ ਬਰਾਮਦ- ਪੰਜਾਬੀ ਗਿ੍ਫ਼ਤਾਰ

ਟੋਰਾਂਟੋ, 9 ਅਕਤੂਬਰ (ਸਤਪਾਲ ਸਿੰਘ ਜੌਹਲ)-ਦੱਖਣੀ ਉਂਟਾਰੀਓ ‘ਚ ਵਿੰਡਸਰ ਵਿਖੇ ਕੈਨੇਡਾ ਅਮਰੀਕਾ ਸਰਹੱਦੀ ਲਾਂਘੇ ਤੋਂ ਕੈਨੇਡਾ ਦੇ ਕਸਟਮ ਅਧਿਕਾਰੀਆਂ ਨੇ ਇਕ ਟਰੱਕ ਵਿਚੋਂ ਲੱਗਭੱਗ 27 ਲੱਖ ਡਾਲਰਾਂ ਦੇ ਮੁੱਲ ਦਾ 21 ਕਿੱਲੋ ਨ ਸ਼ੀ ਲਾ ਪਦਾਰਥ (ਮੈਟਾਮਫੇਟਾਮਈਨ) ਬਰਾਮਦ ਕਰਨ ਦਾ ਦਾਅਵਾ ਕੀਤਾ ਹੈ |

ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਟਰੱਕ ਡਰਾਈਵਰ ਜਸਪ੍ਰੀਤ ਸਿੰਘ (29) ਨੂੰ ਗਿ੍ਫਤਾਰ ਕਰ ਲਿਆ | ਪਤਾ ਲੱਗਾ ਹੈ ਕਿ ਬੀਤੇ ਦਿਨ ਜਦੋਂ ਅਮਰੀਕਾ ਵਲੋਂ ਅੰਬੈਸਡਰ ਬਰਿੱਜ ਤੋਂ ਟਰੱਕ ਕੈਨੇਡਾ ਵਿਚ ਦਾਖਲ ਹੋਇਆ ਤਾਂ ਉਸ ਦੀ ਬਾਰੀਕੀ ਨਾਲ਼ ਤਲਾਸ਼ੀ ਕੀਤੀ ਗਈ ਜਿਸ ਦੌਰਾਨ ਇਕ ਕਾਲੇ ਬੈਗ ਵਿਚੋਂ ਨ ਸ਼ੇ ਮਿਲੇ | ਜਾਣਕਾਰੀ ਅਨੁਸਾਰ ਜਸਪ੍ਰੀਤ ਬਰੈਂਪਟਨ ਵਾਸੀ ਹੈ | ਉਸ ਵਿਰੁੱਧ ਵੇਚਣ ਲਈ ਨ ਸ਼ੇ ਰੱਖਣ ਦੇ ਕੇਸ ਦਰਜ ਕੀਤੇ ਗਏ ਹਨ | ਉਸ ਨੂੰ ਬੀਤੇ ਕੱਲ•੍ਹ ਵਿੰਡਸਰ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ |

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: