Breaking News
Home / ਅੰਤਰ ਰਾਸ਼ਟਰੀ / ਇੰਗਲੈਂਡ ‘ਚ ਅਗਲੇ ਮਹੀਨੇ ਤੋਂ ਲੋਕਾਂ ਨੂੰ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਇੰਗਲੈਂਡ ‘ਚ ਅਗਲੇ ਮਹੀਨੇ ਤੋਂ ਲੋਕਾਂ ਨੂੰ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ‘ਚ ਲੋਕਾਂ ਨੂੰ ਅਗਲੇ ਮਹੀਨੇ ਤੋਂ ਕੋਰੋਨਾ ਵਾਇਰਸ ਵੈਕਸੀਨ ਦੇਣ ਵਾਸਤੇ ਤਿਆਰੀਆਂ ਜੰਗੀ ਪੱਧਰ ‘ਤੇ ਸ਼ੁਰੂ ਹੋ ਗਈਆਂ ਹਨ | ਦੇਸ਼ ‘ਚ ਹਰ ਰੋਜ਼ 10,000 ਲੋਕਾਂ ਨੂੰ ਇਹ ਵੈਕਸੀਨ ਦੇਣ ਦੀ ਯੋਜਨਾ ਹੈ | ਜਿਸ ਲਈ ਫ਼ੌਜ ਵੀ ਤਾਇਨਾਤ ਕੀਤੀ ਜਾਵੇਗੀ | ਯੂ.ਕੇ. ਦੀ ਰਾਸ਼ਟਰੀ ਸਿਹਤ ਪ੍ਰਣਾਲੀ ਕਿ੍ਸਮਸ ਤੱਕ ਦੇਸ਼ ‘ਚ 5 ਸਥਾਨਾਂ ‘ਤੇ ਵੈਕਸੀਨ ਲਗਾਉਣ ਦੀ ਸੁਵਿਧਾ ਦੇਣ ਜਾ ਰਹੀ ਹੈ | ਜਿੱਥੇ ਐਨ.ਐਚ.ਐਸ. ਦੇ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਬਿ੍ਟਿਸ਼ ਅਖਬਾਰ ਸੰਨ ਵਲੋਂ ਛਾਪੀ ਇਕ ਰਿਪੋਰਟ ਅਨੁਸਾਰ ਯੂ.ਕੇ. ਦਾ ਸਿਹਤ ਵਿਭਾਗ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਲਈ ਵੱਡੀ ਪੱਧਰ ਤੇ ਤਿਆਰੀਆਂ ਕਰ ਰਿਹਾ ਹੈ, ਸਭ ਤੋਂ ਜ਼ਿਆਦਾ ਖ਼ਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪਹਿਲਾਂ ਟੀਕਾਕਰਨ ਲਈ ਬੁਲਾਇਆ ਜਾਵੇਗਾ | ਟੀਕਾਕਰਨ ਕਰਨ ਲਈ ਲੀਡਜ਼, ਹੱਲ ਤੇ ਲੰਡਨ ‘ਚ ਕੇਂਦਰ ਸਥਾਪਤ ਕੀਤੇ ਜਾਣਗੇ | ਮੋਬਾਈਲ ਯੂਨਿਟ ਵੀ ਵਿਕਸਿਤ ਕੀਤੇ ਜਾਣਗੇ ਜੋ ਲੋੜਵੰਦਾਂ ਤੇ ਬਿਰਧ ਆਸ਼ਰਮਾਂ ਤੱਕ ਜਾਣਗੇ |

ਇਕ ਸੂਤਰ ਨੇ ਕਿਹਾ ਕਿ ਇਕ ਮਹੀਨੇ ‘ਚ ਪਹਿਲੀ ਪਰਖ ਦੇ ਨਤੀਜੇ ਪ੍ਰਾਪਤ ਹੋ ਜਾਣਗੇ | ਵੈਕਸੀਨ ਦੇਣ ਦੀ ਸ਼ੁਰੂਆਤ ਕਿ੍ਸਮਸ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ | ਬਿ੍ਟਿਸ਼ ਸਿਹਤ ਮੰਤਰੀ ਨੇ ਕਿਹਾ ਕਿ ਵੈਕਸੀਨ ਉਮੀਦ ਦੀ ਇਕ ਵੱਡੀ ਕਿਰਨ ਹੈ | ਯੂ.ਕੇ. ‘ਚ ਵੈਕਸੀਨ ਦੀ ਦੌੜ ‘ਚ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸਭ ਤੋਂ ਅੱਗੇ ਹੈ | ਉਮੀਦ ਕੀਤੀ ਜਾਂਦੀ ਹੈ ਕਿ ਕੰਟਰੋਲਰ ਸੰਸਥਾ ਕਿ੍ਸਮਿਸ ਤੋਂ ਪਹਿਲਾਂ ਵੈਕਸੀਨ ਨੂੰ ਆਪਣੀ ਮਨਜ਼ੂਰੀ ਦੇ ਦੇਵੇਗੀ | ਬਿ੍ਟਿਸ਼ ਸਰਕਾਰ ਨੇ 10 ਕਰੋੜ ਖੁਰਾਕਾਂ ਦਾ ਆਰਡਰ ਪਹਿਲਾ ਹੀ ਦੇ ਦਿੱਤਾ ਹੈ | ਟੀਕਾ ਹਰ ਵਿਅਕਤੀ ਨੂੰ ਦੋ ਵਾਰ ਲਗਾਉਣਾ ਹੋਵੇਗਾ |

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: