1984 ‘ਚ ਪਾਸਵਾਨ ਨੇ ਸਿੱਖ ਨੂੰ ਦਿੱਤੀ ਸੀ ਸ਼ਰਨ : ਫੂਲਕਾ
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ, ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਐੱਚ ਐੱਸ ਫੂਲਕਾ ਨੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਦਾ ਵੀਰਵਾਰ ਨੂੰ ਨਵੀਂ ਦਿੱਲੀ ਦੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ।
ਫੂਲਕਾ ਵੱਲੋਂ ਜਾਰੀ ਟਵੀਟ ਵਿਚ ਕਿਹਾ ਗਿਆ ਹੈ ਕਿ ਰਾਮ ਵਿਲਾਸ ਪਾਸਵਾਨ ਮਹਾਨ ਵਿਅਕਤੀ ਤੇ ਚੰਗੇ ਇਨਸਾਨ ਸਨ। 1984 ਵਿਚ ਦਿੱਲੀ ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਉਨ੍ਹਾਂ ਇਕ ਸਿੱਖ ਨੂੰ ਆਪਣੇ ਘਰ ‘ਚ ਸ਼ਰਨ ਦਿੱਤੀ ਸੀ। ਜਦੋਂ ਭ ੜ ਕੇ ਹਜ਼ੂਮ ਨੇ ਉਨ੍ਹਾਂ ਦੇ ਘਰ ‘ਤੇ ਹ ਮ ਲਾ ਕੀਤਾ ਤਾਂ ਉਨ੍ਹਾਂ ਆਪਣੀ ਦੀਵਾਰ ਟੱਪ ਕੇ ਉਸ ਬਜ਼ੁਰਗ ਸਿੱਖ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕਾਮਯਾਬ ਨਹੀਂ ਹੋ ਸਕੇ ਤੇ ਉਸ ਨੂੰ ਜ਼ਿੰ ਦਾ ਸਾ ੜ ਦਿੱਤਾ ਗਿਆ।
ਫੂਲਕਾ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਦਲਿਤ ਭਾਈਚਾਰੇ ਦੀ ਆਵਾਜ਼ ਸਨ। 1984 ‘ਚ ਸਿੱਖਾਂ ਦੇ ਕ ਤ ਲੇ ਆ ਮ ਦੌਰਾਨ ਉਨ੍ਹਾਂ ਦੇ ਘਰ ਨੂੰ ਹਿੰਦੂਤਵਾ ਗੁੰ ਡਿ ਆਂ ਨੇ ਅੱ ਗ ਲਾ ਕੇ ਸਾ ੜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਕ ਤ ਲੇ ਆ ਮ ਦੇ ਪੀੜਤ ਸਿੱਖ ਪਰਿਵਾਰਾਂ ਦੇ ਕੇਸ ਲੜਨ ਦੌਰਾਨ ਐੱਚ ਐੱਸ ਫੂਲਕਾ ਨੇ ਮਿਸ਼ਰਾ ਕਮਿਸ਼ਨ ਨੂੰ ਐਫੀਡੇਵਿਟ ਦੇ ਕੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ।
#RamVilasPaswan was a great human being.Paswan’s house was burnt by #Congress goons during #1984SikhGenocide.He gave shelter to a Sikh in his house, mob attacked his house,Paswan had to jump rear wall to save life. RIP
His Affidavit before Misra Comm- https://t.co/Sfs148Qyd4— H S Phoolka (@hsphoolka) October 9, 2020
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ, ਇਸ ਬਾਰੇ ਜਾਣਕਾਰੀ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਟਵੀਟ ਕਰ ਕੇ ਦਿੱਤੀ | 74 ਸਾਲਾ ਰਾਮ ਵਿਲਾਸ ਪਾਸਵਾਨ ਜੋ ਲੋਕ ਜਨਸ਼ਕਤੀ ਪਾਰਟੀ ਦੇ ਸੰਸਥਾਪਕ ਸਨ ਅਤੇ ਕੇਂਦਰੀ ਖ਼ਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਬਾਰੇ ਮੰਤਰੀ ਸਨ ਬੀਤੇ ਕੁਝ ਹਫ਼ਤਿਆਂ ਤੋਂ ਇੱਥੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਸਨ ਅਤੇ ਹਾਲ ਹੀ ਵਿਚ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ ਹੋਇਆ ਸੀ | ਉਹ ਪੰਜ ਦਹਾਕਿਆਂ ਤੋਂ ਸਰਗਰਮ ਸਿਆਸਤ ‘ਚ ਸ਼ਾਮਿਲ ਸਨ ਅਤੇ ਦੇਸ਼ ਦੇ ਸਭ ਤੋਂ ਨਾਮੀ ਦਲਿਤ ਆਗੂਆਂ ‘ਚੋਂ ਇਕ ਸਨ | ਚਿਰਾਗ ਪਾਸਵਾਨ ਨੇ ਟਵੀਟ ਕਰਦਿਆਂ ਕਿਹਾ ਕਿ ਪਿਤਾ ਜੀ ਭਾਵੇਂ ਅੱਜ ਤੁਸੀਂ ਇਸ ਦੁਨੀਆ ‘ਚ ਨਹੀਂ ਰਹੇ ਪਰ ਜਿੱਥੇ ਵੀ ਤੁਸੀਂ ਹੋ ਮੇਰੇ ਨਾਲ ਹਮੇਸ਼ਾ ਰਹੋਗੇ | ਸਮਾਜਵਾਦੀ ਲਹਿਰ ਦੌਰਾਨ ਇਕ ਮੋਹਰੀ ਆਗੂ ਵਜੋਂ ਅਤੇ ਬਾਅਦ ‘ਚ ਦੇਸ਼ ਭਰ ‘ਚ ਪ੍ਰਮੁੱਖ ਦਲਿਤ ਨੇਤਾ ਵਜੋਂ ਉੱਭਰਨ ਵਾਲੇ ਪਾਸਵਾਨ ਨੇ 1990 ਦੌਰਾਨ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ |
1946 ‘ਚ ਬਿਹਾਰ ਦੇ ਖਗੜੀਆ ‘ਚ ਜਨਮੇ ਪਾਸਵਾਨ ਦੀ ਪੁਲਿਸ ਅਧਿਕਾਰੀ ਵਜੋਂ ਚੋਣ ਹੋਈ ਸੀ ਪਰ ਉਨ੍ਹਾਂ ਸਿਆਸਤ ‘ਚ ਜਾਣ ਦਾ ਫ਼ੈਸਲਾ ਕੀਤਾ ਅਤੇ 1969 ‘ਚ ਪਹਿਲੀ ਵਾਰ ਵਿਧਾਇਕ ਬਣੇ | ਉਹ 8 ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਉਹ ਹਾਜੀਪੁਰ ਹਲਕੇ ਤੋਂ ਕਈ ਸਾਲਾਂ ਤੱਕ ਵੱਡੇ ਫ਼ਰਕ ਨਾਲ ਜਿੱਤਦੇ ਰਹੇ | ਉਹ 1989 ਤੋਂ ਕੇਂਦਰ ਦੀਆਂ ਸਰਕਾਰਾਂ ‘ਚ ਵੱਖ-ਵੱਖ ਅਹੁਦਿਆਂ ‘ਤੇ ਮੰਤਰੀ ਵਜੋਂ ਤਾਇਨਾਤ ਰਹੇ |