Breaking News
Home / ਅੰਤਰ ਰਾਸ਼ਟਰੀ / ਭਾਰਤੀਆਂ ਲਈ ਮਾੜੀ ਖਬਰ- ਟਰੰਪ ਨੇ ਐਚ-1ਬੀ ਵੀਜ਼ਾ ਲਈ ਨਿਯਮ ਕੀਤੇ ਸ ਖ਼ ਤ

ਭਾਰਤੀਆਂ ਲਈ ਮਾੜੀ ਖਬਰ- ਟਰੰਪ ਨੇ ਐਚ-1ਬੀ ਵੀਜ਼ਾ ਲਈ ਨਿਯਮ ਕੀਤੇ ਸ ਖ਼ ਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਚ-1ਬੀ ਵੀਜ਼ਾ ‘ਚ ਸ ਖ਼ ਤੀਆਂ ਦਾ ਐਲਾਨ ਕੀਤਾ | ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੁਜ਼ਗਾਰ ਦੇ ਮੌਕਿਆਂ ਨੂੰ ਲੱਗੇ ਜ਼ੋਰਦਾਰ ਝਟਕੇ ਕਾਰਨ ਇਹ ਜ਼ਰੂਰੀ ਹੋ ਗਿਆ ਸੀ | ਕਿਰਤ ਵਿਭਾਗ ਤੇ ਹੋਮਲੈਂਡ ਸਿਕਿਊਰਟੀ ਵਿਭਾਗ ਨੇ ਐਲਾਨ ਕੀਤਾ ਕਿ ਨਵੇਂ ਨਿਯਮਾਂ ਨਾਲ ਅਮਰੀਕੀਆਂ ਨੂੰ ਵਧੇਰੇ ਨੌਕਰੀਆਂ ਮਿਲਣਗੀਆਂ |

ਹੋਮਲੈਂਡ ਵਿਭਾਗ ਅਨੁਸਾਰ ਸਾਲਾਨਾ 85 ਹਜ਼ਾਰ ਪ੍ਰਵਾਸੀਆਂ ਨੂੰ ਐਚ-1ਬੀ ਵੀਜ਼ਾ ਦਿੱਤਾ ਜਾਂਦਾ ਹੈ | ਵਿਭਾਗ ਅਨੁਸਾਰ ਹੁਣ ਇਹ ਨੌਕਰੀਆਂ ਜ਼ਿਆਦਾ ਅਮਰੀਕੀ ਲੋਕਾਂ ਨੂੰ ਮਿਲਣਗੀਆਂ | ਟਰੰਪ ਪ੍ਰਸ਼ਾਸਨ ਦੇ ਅਧੀਨ ਇਮੀਗ੍ਰੇਸ਼ਨ ਨੂੰ ਸਖ਼ਤ ਬਣਾਉਣ ਦੇ ਉਦੇਸ਼ ਨਾਲ ਜਾਰੀ ਕੀਤੇ ਨਵੇਂ ਨਿਯਮ ਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਸਿਲੀਕਾਨ ਵੈਲੀ ਦੀਆਂ ਆਈ.ਟੀ. ਕੰਪਨੀਆਂ ਵਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਇੰਜੀਨੀਅਰਾਂ ਤੇ ਹੋਰ ਹੁਨਰਮੰਦ ਕਾਮਿਆਂ ਨੂੰ ਲਿਆਉਣ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਕਾਮੇ ਭਾਰਤ ਤੋਂ ਆਉਂਦੇ ਹਨ |

ਕਾਰਜਕਾਰੀ ਹੋਮਲੈਂਡ ਸੁਰੱਖਿਆ ਸੈਕਟਰੀ ਚੈਡ ਵੁਲਟ ਨੇ ਇਕ ਬਿਆਨ ‘ਚ ਕਿਹਾ ਅਸੀਂ ਇਕ ਅਜਿਹੇ ਯੁੱਗ ‘ਚ ਦਾਖਲ ਹੋਏ ਹਾਂ, ਜਿਸ ‘ਚ ਆਰਥਿਕ ਸੁਰੱਖਿਆ ਹੋਮਲੈਂਡ ਸੁਰੱਖਿਆ ਦਾ ਇਕ ਅਨਿਖੜਵਾਂ ਅੰਗ ਹੈ | ਇਸ ਦੇ ਜਵਾਬ ‘ਚ ਸਾਨੂੰ ਕਾਨੂੰਨ ਦੇ ਦਾਇਰੇ ‘ਚ ਇਹ ਸਭ ਕੁਝ ਕਰਨਾ ਪਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕੀ ਵਰਕਰਾਂ ਨੂੰ ਪਹਿਲਾਂ ਨੌਕਰੀ ਮਿਲ ਰਹੀ ਹੈ |

ਪਿਛਲੇ ਹਫ਼ਤੇ ਹੀ ਸੈਨ ਫ੍ਰਾਂਸਿਸਕੋ ‘ਚ ਇਕ ਜ਼ਿਲ੍ਹਾ ਜੱਜ ਜੈਫਰੀ ਵਾਈਟ ਨੇ ਸਰਕਾਰ ਨੂੰ ਐਚ-1ਬੀ ਪ੍ਰੋਗਰਾਮ ਨੂੰ ਖ਼ ਤ ਮ ਕਰਨ ਤੋਂ ਰੋਕਣ ਲਈ ਇਕ ਆਦੇਸ਼ ਜਾਰੀ ਕੀਤਾ ਸੀ | ਅਦਾਲਤ ‘ਚ ਇਹ ਮਾਮਲਾ ਯੂ. ਐਸ. ਚੈਂਬਰ ਆਫ਼ ਕਾਮਰਸ ਵਲੋਂ ਲਿਆਂਦਾ ਗਿਆ ਸੀ, ਜਿਸ ਦਾ ਟੈਕਨਾਲੋਜੀ ਟਰੇਡ ਵਲੋਂ ਸਮਰਥਨ ਕੀਤਾ ਗਿਆ ਸੀ | ਆਈ.ਟੀ. ਟਰੇਡ ਸਮੂਹ, ਜਿਸ ‘ਚ ਬਹੁਤ ਸਾਰੀਆਂ ਸਿਲੀਕਾਨ ਵੈਲੀ ਦੀਆਂ ਕੰਪਨੀਆਂ ਸ਼ਾਮਿਲ ਹਨ ਨੇ ਨਵੇਂ ਨਿਯਮਾਂ ਦੀ ਸ ਖ਼ ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਇਸ ਨੂੰ ਅਦਾਲਤ ਦੇ ਆਦੇਸ਼ਾਂ ਨੂੰ ਠੱਪ ਕਰਨ ਦੀ ਕੋਸ਼ਿਸ਼ ਕਿਹਾ |

ਟੈਕਨੈਟ ਦੇ ਪ੍ਰਧਾਨ ਲਿੰਡਾ ਮੂਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਖਰੇ ਨਿਯਮਾਂ ਨੂੰ ਜਾਰੀ ਕਰਕੇ ਮਨਚਾਹਿਆ ਨਤੀਜਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਅਦਾਲਤ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਇਹ ਨਵਾਂ ਨਿਯਮ ਅਮਰੀਕਾ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਇਸ ਨਾਲ ਅਮਰੀਕੀ ਨੌਕਰੀਆਂ ਵਧਾਉਣ ‘ਤੇ ਜ਼ੀਰੋ ਪ੍ਰਭਾਵ ਹੋਵੇਗਾ |

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: