Breaking News
Home / ਪੰਜਾਬ / ‘ਦੇਵੀਆਂ’ ਅੜਿੱਕੇ ਚੜ੍ਹੇ ‘ਬਾਬਾ ਜੀ’- ਭੂਤ ਨਿਕਲਦੇ ਤੁਸਾਂ ਆਪੇ ਵੇਖ ਲੈਣੇ!

‘ਦੇਵੀਆਂ’ ਅੜਿੱਕੇ ਚੜ੍ਹੇ ‘ਬਾਬਾ ਜੀ’- ਭੂਤ ਨਿਕਲਦੇ ਤੁਸਾਂ ਆਪੇ ਵੇਖ ਲੈਣੇ!

‘ਦੇਵੀਆਂ’ ਅੜਿੱਕੇ ਚੜ੍ਹੇ ‘ਬਾਬਾ ਜੀ’- ਭੂਤ ਨਿਕਲਦੇ ਤੁਸਾਂ ਆਪੇ ਵੇਖ ਲੈਣੇ!
ਲਾਲਾਂ ਵਾਲੇ ਪੀਰ ਦੇ ਜੁੱਤੀ ਵਰਦੀ ਦੇਖੋ-ਵੀਡੀਓ ‘ਚ ਵਰਤੀ ਮਾੜੀ ਸ਼ਬਦਾਵਲੀ ਲਈ ਮਾਫੀ। ਕੇਵਲ ਬਾਲਗ ਦੇਖਣ।

ਭਾਰਤ ਦੇ ਜ਼ਿਆਦਾਤਰ ਲੋਕਾਂ ਦੀ ਸੋਚ ਅੰਧ-ਵਿਸ਼ਵਾਸੀ ਹੋਈ ਵੇਖ ਝੂਠ ਦੀਆਂ ਦੁਕਾਨਾਂ ਧੜਾਧੜ ਖੁੱਲ੍ਹ ਰਹੀਆਂ ਹਨ। ਕਈ ਪਿੰਡਾਂ ਵਿੱਚ ਤਾਂ ਚਾਰ-ਚਾਰ ਡੇਰੇ ਲੋਕਾਂ ਦਾ ਸ਼ਰੇਆਮ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਸਥਾਨਾਂ ‘ਤੇ ਓਪਰੀਆਂ ਆਤਮਾਵਾਂ ਦਾ ਭਰਮ ਪਾ ਕੇ ਅਤੇ ਦੁੱਖਾਂ ਦਾ ਨਾਸ਼ ਕਰਨ ਦੇ ਨਾਂ ‘ਤੇ ਮੋਟੀ ਮਾਇਆ ‘ਡਕਾਰੀ’ ਜਾ ਰਹੀ ਹੈ। ਦੋਸਤੋਂ, ਭਾਰਤ ਵਿੱਚ ਕੁੱਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ਵਿੱਚ ਅੰਧ-ਵਿਸ਼ਵਾਸ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ, ਜਿਨ੍ਹਾਂ ਨੂੰ 21ਵੀਂ ਸਦੀ ਦੀ ਲਾਸਾਨੀ ਤਰੱਕੀ ਵੀ ਤੋੜ ਨਹੀਂ ਸਕੀ। ਵੇਖਿਆ ਜਾਵੇ ਤਾਂ ਜੋ ਅੱਜ ਹਾਲਾਤ ਸਾਡੇ ਦੇਸ਼ ਦੇ ਹੋ ਗਏ ਹਨ ਅਤੇ ਜ਼ਿਆਦਾਤਰ ਲੋਕ ਆਪਣੇ ਤੋਂ ਜ਼ਿਆਦਾ ਪਾਖੰਡੀ ਬਾਬਿਆਂ ‘ਤੇ ਵਿਸਵਾਸ਼ ਕਰਦੇ ਹਨ, ਹੁਣ ਉਹ ਦਿਨ ਲੱਗਦੈ ਦੂਰ ਨਹੀਂ ਜਦੋਂ ਸਕੂਲਾਂ-ਕਾਲਜਾਂ ਦੀ ਥਾਂ ਮੂਹਰੇ ਵੀ ਪਾਖੰਡੀ ਬਾਬਿਆਂ ਦੇ ਡੇਰਿਆਂ ਦਾ ਵਾਸਾ ਹੋ ਜਾਵੇਗਾ ਅਤੇ ਆਉਣ ਵਾਲੀਆਂ ਪੀੜ੍ਹੀ ਇਨ੍ਹਾਂ ਡੇਰਿਆਂ ਦੀ ਝੂਠੀ ਸ਼ਕਤੀ ਵਿੱਚ ਹੀ ਘਿਰ ਜਾਵੇਗੀ। ਨੌਕਰੀ ਨਾ ਮਿਲਣਾ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਲੈਕੇ ਅੰਧ-ਵਿਸਵਾਸ਼ੀ ਦੇ ਸਮੁੰਦਰ ਵਿੱਚ ਪੜ੍ਹਿਆ-ਲਿਖਿਆ ਮਾਡਰਨ ਵਰਗ ਵੀ ਡੁੱਬਦਾ ਰਿਹਾ ਹੈ। ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਅੰਧ-ਵਿਸਵਾਸ਼ ਦਾ ਵਹਿ ਰਿਹਾ ਹੜ੍ਹ ਭਾਰਤ ਨੂੰ ਤਰੱਕੀ ਦੀ ਬਜਾਏ ਮੌਤ ਦੇ ਮੂੰਹ ਬਿਵਹ ਲੈ ਜਾ ਰਿਹਾ ਹੈ। ਦੋਸਤੋਂ, ਇਸ ਲੇਖ ਵਿੱਚ ਆਪਾਂ ਕੁੱਝ ਕੁ ਮਹੀਨਿਆਂ ਦੌਰਾਨ ਪਾਖੰਡੀ ਬਾਬਿਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਘਰ ਵਿੱਚ ਸੋਨਾ ਦੱਬਿਆ ਅਤੇ ਜਮੀਨ ਵਿੱਚ ਖਜਾਨੇ ਦੱਬੇ ਆਦਿ ਦਾ ਕਹਿ ਕੇ ਮਾਰੀਆਂ ਲੱਖਾਂ ਰੁਪਏ ਦੀਆਂ ਠੱਗੀਆਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਦੋਸਤੋਂ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ ਭਾਰਤ ਦੇ ਦਰਜਨਾਂ ਹੀ ਚੈਨਲ ਇਹੋ ਜਿਹੇ ਹੋਣਗੇ ਜੋ ਅਸਲੀ ਪ੍ਰੋਗਰਾਮ ਘੱਟ ਅਤੇ (ਇਸ਼ਤਿਆਰ) ਐਂਡ ਅੰਧ-ਵਿਸਵਾਸ਼ੀ ਪ੍ਰੋਗਰਾਮ ਜ਼ਿਆਦਾ ਵਿਖਾਉਂਦੇ ਹਨ। ਜਿਨ੍ਹਾਂ ਤੋਂ ਪ੍ਰਭਾਵਿਤ ਹੋਕੇ ਕੁੱਝ ਲੋਕ ਚੈਨਲਾਂ ‘ਤੇ ਦਿੱਤੀਆਂ ਜਾਂਦੀਆਂ ਮਸ਼ਹੂਰੀਆਂ ‘ਤੇ ਯਕੀਨ ਤਾਂ ਕਰ ਲੈਂਦੇ ਹਨ ਪਰ ਜਦੋਂ ਕੰਮ ਸਿਰੇ ਨਹੀਂ ਚੜ੍ਹਦਾ ਤਾਂ ਪਛਤਾਉਣ ਤੋਂ ਇਲਾਵਾ ਉਨ੍ਹਾਂ ਕੋਲ ਕੁੱਝ ਨਹੀਂ ਬੱਚਦਾ। ਦੋਸਤੋਂ, ਜੇਕਰ ਅੰਧ-ਵਿਸਵਾਸ਼ ਦੀ ਗੱਲ ਕਰੀਏ ਤਾਂ ਇਹ ਭਾਰਤ ਵਿੱਚ ਕੋਈ ਇੱਕ-ਦੋ ਸਾਲ ਪਹਿਲੋਂ ਪੈਦਾ ਨਹੀਂ ਹੋਇਆ, ਇਸਨੂੰ ਪੈਦਾ ਹੋਇਆਂ ਨੂੰ ਸੈਂਕੜੇ ਸਾਲ ਹੋ ਗਏ ਹਨ। ਭਾਰਤ ਵਿੱਚ ਜਿੱਥੇ ਪਹਿਲੋਂ ਟਾਵਾ-ਟਾਵਾ ਡੇਰੇ ਹੁੰਦੇ ਸੀ, ਹੁਣ ਆਮ ਹੀ ਹੋ ਗਏ ਹਨ। ਜਦੋਂ ਟੀ.ਵੀ ਜਾਂ ਫਿਰ ਅਖਬਾਰ ਭਾਰਤ ਵਿੱਚ ਨਹੀਂ ਸੀ ਆਈਆ ਤਾਂ ਪਾਖੰਡੀ ਬਾਬੇ ਡੇਰਾ ਬਣਾਕੇ ਬੈਠੇ ਜਾਂਦੇ ਸਨ, ਜਿਨ੍ਹਾਂ ਕੋਲੋਂ ਲੰਘਦੇ ਲੋਕ ਸਿਰ ਝੁਕਾਉਂਦੇ ਸਨ ਕਿ ਭਲਾ ਜੇ ਬਾਬਾ ਕਿਰਪਾ ਕਰ ਦੇਵੇ, ਪਰ ਦੋਸਤੋਂ, ਕਿਰਪਾ ਵੀ ਮਿਹਨਤ ਦੇ ਸਿਰ ‘ਤੇ ਮਿਲਦੀ ਹੈ ਜੇਕਰ ਅਸੀਂ ਕਿਰਤ ਕਰਾਂਗੇ ਤਾਂ ਹੀ ਸਫਲਤਾ ਹੱਥ ਲੱਗੇਗੀ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: